ਘਰ ''ਚੋਂ ਨਕਦੀ ਤੇ ਗਹਿਣੇ ਚੋਰੀ

08/30/2017 5:19:23 AM

ਅੰਮ੍ਰਿਤਸਰ,   (ਬਿਊਰੋ)-  ਘਰ ਬਚਾਓ ਐਕਸ਼ਨ ਕਮੇਟੀ ਅਤੇ ਦਿਹਾਤੀ ਮਜ਼ਦੂਰ ਸਭਾ ਵੱਲੋਂ ਪਿੰਡ ਟਪਿਆਲਾ 'ਚ ਮਜ਼ਦੂਰਾਂ ਦੇ ਹੱਕ 'ਚ ਲਾਏ ਘਰ ਬਚਾਓ ਮੋਰਚੇ ਵਿਚ ਹਮਲਾਵਰਾਂ ਦੀ ਗੋਲੀ ਦਾ ਸ਼ਿਕਾਰ ਹੋਏ ਸੁਖਦੇਵ ਸਿੰਘ ਸੁੱਖਾ ਦੇ ਪਰਿਵਾਰਕ ਮੈਂਬਰਾਂ ਨਾਲ ਹਮਦਰਦੀ ਪ੍ਰਗਟਾਉਂਦਿਆਂ ਦਿਹਾਤੀ ਮਜ਼ਦੂਰ ਸਭਾ ਦੇ ਸੂਬਾ ਜਨਰਲ ਸਕੱਤਰ ਕਾਮਰੇਡ ਗੁਰਨਾਮ ਸਿੰਘ ਦਾਊਦ ਨੇ ਕਿਹਾ ਕਿ ਪਿਛਲੇ ਦਿਨੀਂ ਦਿਨ-ਦਿਹਾੜੇ ਪਿੰਡ ਟਪਿਆਲਾ 'ਚ ਦਲਿਤ ਮਜ਼ਦੂਰਾਂ ਨਾਲ ਜਿਹੜਾ ਗੁੰਡਾਗਰਦੀ ਦਾ ਨੰਗਾ ਨਾਚ ਪ੍ਰਸ਼ਾਸਨ ਦੀ ਸ਼ਹਿ 'ਤੇ ਕੀਤਾ ਗਿਆ ਉਸ ਨੇ ਬਿਹਾਰ ਦੀ ਗੁੰਡਾਗਰਦੀ ਵੀ ਪਿੱਛੇ ਛੱਡ ਦਿੱਤੀ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਵਿਚ ਇਹ ਪਹਿਲਾ ਮੌਕਾ ਹੈ ਕਿ ਕਿਸੇ ਹਮਲਾਵਰ ਧਿਰ ਵੱਲੋਂ ਪਹਿਲਾਂ ਪੈਲੇਸ ਕਰ ਕੇ ਉਥੇ ਪੁਲਸ ਦੀ ਹਾਜ਼ਰੀ ਵਿਚ ਹਮਲਾਵਰਾਂ ਨੂੰ ਸ਼ਰਾਬ ਤੇ ਕਬਾਬ ਖਵਾ ਕੇ ਦਲਿਤਾਂ ਦੇ ਘਰਾਂ ਦੀ ਅੰਨ੍ਹੇਵਾਹ ਭੰਨਤੋੜ, ਲੁੱਟਮਾਰ ਕੀਤੀ ਗਈ ਅਤੇ ਵਿਰੋਧ ਕਰਨ 'ਤੇ ਪੁਲਸ ਦੀ ਹਾਜ਼ਰੀ ਵਿਚ ਸ਼ਰੇਆਮ ਗੋਲੀਆਂ ਚਲਾਈਆਂ ਗਈਆਂ, ਜਿਸ ਵਿਚ ਟਪਿਆਲਾ ਪਿੰਡ ਦੇ ਗਰੀਬ ਦਲਿਤ ਮਜ਼ਦੂਰਾਂ ਦਾ ਜਾਨੀ ਅਤੇ ਮਾਲੀ ਨੁਕਸਾਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਟਪਿਆਲਾ ਗੋਲੀ ਕਾਂਡ ਨੇ ਅਬਦਾਲੀ ਦੇ ਹਮਲੇ ਦੀ ਯਾਦ ਦਿਵਾਈ ਦਿੱਤੀ ਹੈ।  ਇਸ ਮੌਕੇ ਜਮਹੂਰੀ ਕਿਸਾਨ ਸਭਾ ਦੇ ਸੂਬਾ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ, ਕਾਮਰੇਡ ਵਿਰਸਾ ਸਿੰਘ ਟਪਿਆਲਾ, ਗੁਰਨਾਮ ਸਿੰਘ ਉਮਰਪੁਰਾ, ਕੁਲਵੰਤ ਸਿੰਘ ਮੱਲੂਨੰਗਲ, ਸੁਰਜੀਤ ਸਿੰਘ ਦੁਧਰਾਏ, ਬਲਬੀਰ ਸਿੰਘ ਕੱਕੜ, ਸੁਖਦੇਵ ਸਿੰਘ ਬਰੀਕੀ, ਘਰ ਬਚਾਓ ਐਕਸ਼ਨ ਕਮੇਟੀ ਦੇ ਪ੍ਰਧਾਨ ਸਰਪੰਚ ਜਗਤਾਰ ਸਿੰਘ, ਸਾਬਕਾ ਸਰਪੰਚ ਕੁਲਦੀਪ ਸਿੰਘ, ਜਸਬੀਰ ਸਿੰਘ ਜਸਰਾਊਰ, ਨਿਰਮਲ ਸਿੰਘ, ਜਗਬੀਰ ਸਿੰਘ ਤੇ ਪੀੜਤ ਪਰਿਵਾਰ ਹਾਜ਼ਰ ਸਨ।