ਘਰ ਵਿਚ ਚੋਰੀ ਕਰਨ ਵਾਲੇ ਦੋ ਦੋਸ਼ੀਆਂ ਵਿਰੁੱਧ ਕੇਸ ਦਰਜ

04/26/2018 3:43:27 AM

ਗੁਰਦਾਸਪੁਰ,   (ਵਿਨੋਦ)–  ਇਕ ਘਰ ਵਿਚ ਚੋਰੀ ਕਰਨ ਵਾਲੇ ਦੋ ਦੋਸ਼ੀਆਂ ਵਿਰੁੱਧ ਦੀਨਾਨਗਰ ਪੁਲਸ ਨੇ ਧਾਰਾ 454 ਅਤੇ 380 ਅਧੀਨ ਕੇਸ ਦਰਜ ਕੀਤਾ ਹੈ।  ਜਾਣਕਾਰੀ ਦਿੰਦਿਆਂ ਦੀਨਾਨਗਰ ਪੁਲਸ ਸਟੇਸ਼ਨ ਇੰਚਾਰਜ ਕੁਲਵਿੰਦਰ ਸਿੰਘ ਨੇ ਦੱਸਿਆ ਕਿ 16 ਅਪ੍ਰੈਲ ਨੂੰ ਦੀਨਾਨਗਰ ਨਿਵਾਸੀ ਵਿਕਾਸ ਲੂੰਬਾ ਪੁੱਤਰ ਕਰਮਚੰਦ ਜੋ ਸਰਕਾਰੀ ਨੌਕਰੀ ਕਰਦਾ ਹੈ, ਉਹ ਡਿਊਟੀ 'ਤੇ ਗਿਆ ਹੋਇਆ ਸੀ ਅਤੇ ਉਸ ਦੀ ਪਤਨੀ ਨਿਰਮਲਾ ਘਰ 'ਚ ਤਾਲਾ ਲਾ ਕੇ ਸ਼ਹਿਰ ਵਿਚ ਕਿਸੇ ਕੰਮ ਗਈ ਹੋਈ ਸੀ। ਦੁਪਹਿਰ ਜਦੋਂ ਨਿਰਮਲਾ ਘਰ ਵਾਪਸ ਆਈ ਤਾਂ ਉਸ ਨੇ ਵੇਖਿਆ ਕਿ ਘਰ ਦੇ ਤਾਲੇ ਟੁੱਟੇ ਹੋਏ ਸਨ ਅਤੇ ਅਲਮਾਰੀ 'ਚੋਂ ਲਗਭਗ 25 ਹਜ਼ਾਰ ਰੁਪਏ ਨਕਦ ਤੇ ਗਹਿਣੇ ਆਦਿ ਚੋਰੀ ਹੋ ਚੁੱਕੇ ਸਨ। ਜਾਂਚ-ਪੜਤਾਲ ਵਿਚ ਪਾਇਆ ਗਿਆ ਕਿ ਇਸ ਘਰ ਵਿਚ ਚੋਰੀ ਕਰਨ ਵਾਲਿਆਂ 'ਚ ਦੋਸ਼ੀ ਸੁਰਿੰਦਰ ਕੁਮਾਰ ਉਰਫ਼ ਬਿੱਟੂ ਪੁੱਤਰ ਸੁਰਜੀਤ ਕੁਮਾਰ ਨਿਵਾਸੀ ਦੋਦਵਾਂ ਤੇ ਨੰਦ ਕਿਸ਼ੋਰ ਉਰਫ਼ ਕਾਲਾ ਪੁੱਤਰ ਮੁਨਸ਼ੀ ਰਾਮ ਨਿਵਾਸੀ ਪਿੰਡ ਸਹਾਰੀ ਦਾ ਹੱਥ ਹੈ। ਦੋਵਾਂ ਵਿਰੁੱਧ ਕੇਸ ਦਰਜ ਕਰ ਕੇ ਦੋਸ਼ੀਆਂ ਦੀ ਤਲਾਸ਼ ਕੀਤੀ ਜਾ ਰਹੀ ਹੈ।