ਮੋਟਰਸਾਈਕਲ ਸਵਾਰਾਂ ਨੂੰ ਫੇਟ ਮਾਰਨ ਵਾਲੇ ਕਾਰ ਚਾਲਕ ''ਤੇ ਮਾਮਲਾ ਦਰਜ

11/15/2017 5:24:02 PM


ਬਰਨਾਲਾ (ਵਿਵੇਕ ਸਿੰਧਵਾਨੀ,ਰਵੀ) - ਕੁਝ ਦਿਨ ਪਹਿਲਾਂ ਕਾਰ ਵੱਲੋਂ ਫੇਟ ਮਾਰਨ 'ਤੇ ਮੋਟਰਸਾਈਕਲ ਸਵਾਰਾਂ ਦੇ ਜ਼ਖਮੀ ਹੋ ਜਾਣ ਦੇ ਮਾਮਲੇ 'ਚ ਕਾਰ ਚਾਲਕ ਵਿਰੁੱਧ ਥਾਣਾ ਸਿਟੀ ਬਰਨਾਲਾ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ। ਸਹਾਇਕ ਥਾਣੇਦਾਰ ਮੱਘਰ ਸਿੰਘ ਨੇ ਦੱਸਿਆ ਕਿ ਮਲਕੀਤ ਸਿੰਘ ਪੁੱਤਰ ਬੱਗਾ ਸਿੰਘ ਵਾਸੀ ਸ਼ਕਤੀ ਨਗਰ ਗਲੀ ਨੰ. 4 ਬਰਨਾਲਾ ਆਪਣੇ ਦੋਸਤ ਅਨਮੋਲ ਸਿੰਘ ਨਾਲ ਆਪਣੇ ਮੋਟਰਸਾਈਕਲ 'ਤੇ ਆਈ.ਟੀ.ਆਈ. ਚੌਕ ਤੋਂ ਕਚਹਿਰੀ ਚੌਕ ਵੱਲ ਜਾ ਰਿਹਾ ਸੀ। ਮੋਟਰਸਾਈਕਲ ਨੂੰ ਅਨਮੋਲ ਸਿੰਘ ਚਲਾ ਰਿਹਾ ਸੀ ਕਿ ਪਿੱਛੋਂ ਇਕ ਕਾਰ ਚਾਲਕ ਨੇ ਲਾਪ੍ਰਵਾਹੀ ਅਤੇ ਅਣਗਹਿਲੀ ਨਾਲ ਕਾਰ ਉਨ੍ਹਾਂ ਦੇ ਮੋਟਰਸਾਈਕਲ 'ਚ ਮਾਰ ਦਿੱਤੀ, ਜਿਸ ਕਾਰਨ ਉਹ ਦੋਵੇਂ ਗੰਭੀਰ ਰੁਪ 'ਚ ਜ਼ਖਮੀ ਹੋ ਗਏ। ਪੁਲਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ 'ਤੇ ਕਾਰ ਚਾਲਕ ਕਰਤਾਰ ਸਿੰਘ ਪੁੱਤਰ ਸੁਖਦੀਪ ਸਿੰਘ ਵਾਸੀ ਭੈਣੀ ਜੱਸਾ ਵਿਰੁੱਧ ਮੁਕੱਦਮਾ ਦਰਜ ਕਰ ਕੇ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।