ਜ਼ਮੀਨ ''ਤੇ ਕਬਜ਼ਾ ਕਰਨ ਵਾਲਿਆਂ ''ਤੇ ਕੇਸ ਦਰਜ

06/24/2017 5:43:00 PM


ਜਲਾਲਾਬਾਦ(ਸੇਤੀਆ, ਬੰਟੀ, ਟੀਨੂੰ, ਬਜਾਜ)—ਥਾਣਾ ਸਦਰ ਜਲਾਲਾਬਾਦ ਪੁਲਸ ਨੇ ਜ਼ਮੀਨ 'ਤੇ ਕਬਜ਼ਾ ਕਰਨ ਵਾਲੇ 2 ਦੋਸ਼ੀਆਂ 'ਤੇ ਪਰਚਾ ਦਰਜ ਕੀਤਾ ਹੈ । ਜਾਂਚ ਅਧਿਕਾਰੀ ਹਰਮੀਤ ਲਾਲ ਨੇ ਦੱਸਿਆ ਕਿ ਉਨ੍ਹਾਂ ਕੋਲ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਜਲਾਲਾਬਾਦ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਮਦਨ ਸਿੰਘ ਪੁੱਤਰ ਹੰਸਾ ਸਿੰਘ ਅਤੇ ਹੰਸਾ ਸਿੰਘ ਵਾਸੀ ਚੱਕ ਕਬਰਵਾਲਾ ਜ਼ਮੀਨ 'ਤੇ ਨਾਜਾਇਜ਼ ਕਬਜ਼ਾ ਕਰ ਰਹੇ ਸਨ ਅਤੇ ਜ਼ਮੀਨ 'ਤੇ ਕੇਸ ਚੱਲ ਰਿਹਾ ਸੀ । ਪੁਲਸ ਨੇ ਉਕਤ ਦੋਸ਼ੀਆਂ 'ਤੇ ਕੇਸ ਦਰਜ ਕਰ ਲਿਆ ਹੈ ।