ਲਾਹਣ, ਕੁੱਟਮਾਰ ਅਤੇ ਸੱਟਾਂ ਮਾਰਨ ਦੇ ਤਿੰਨ ਵੱਖ-ਵੱਖ ਮਾਮਲੇ ਦਰਜ

10/08/2017 5:41:43 PM


ਤਲਵੰਡੀ ਭਾਈ/ਮੁੱਦਕੀ (ਗੁਲਾਟੀ, ਹੈਪੀ)- ਸਬ-ਤਹਿਸੀਲ ਤਲਵੰਡੀ ਭਾਈ ਅਧੀਨ ਪੈਂਦੇ ਥਾਣਾ ਘੱਲ ਖੁਰਦ ਦੀ ਪੁਲਸ ਵੱਲੋਂ ਲਾਹਣ, ਕੁੱਟਮਾਰ ਅਤੇ ਸੱਟਾਂ ਮਾਰਨ ਦੇ ਤਿੰਨ ਵੱਖ-ਵੱਖ ਮਾਮਲੇ ਦਰਜ ਕਰਨ ਦੀ ਸੂਚਨਾ ਮਿਲੀ ਹੈ। ਮੁੱਦਕੀ ਪੁਲਸ ਦੇ ਹੌਲਦਾਰ ਗੁਰਦੇਵ ਸਿੰਘ ਨੇ ਮੁੱਦਕੀ ਬੱਸ ਸਟੈਂਡ ਨੇੜੇ ਦੋਸ਼ੀ ਧਰਮਵੀਰ ਸਿੰਘ ਵਾਸੀ ਮੁੱਦਕੀ ਨੂੰ 30 ਕਿਲੋ ਲਾਹਣ ਬਰਾਮਦ ਕੀਤੀ। ਮੁੱਦਕੀ ਪੁਲਸ ਦੇ ਏ. ਐਸ. ਆਈ. ਸਤਨਾਮ ਸਿੰਘ ਨੂੰ ਤਰਸੇਮ ਸਿੰਘ ਵਾਸੀ ਮੁੱਦਕੀ ਨੇ ਸ਼ਿਕਾਇਤ ਕੀਤੀ ਕਿ ਬੀਤੀ ਰਾਤ ਮੇਜਰ ਸਿੰਘ, ਬੰਤਾ ਸਿੰਘ, ਹਰਬੰਸ ਸਿੰਘ, ਮੇਲੀ ਨੇ ਉਸਦੇ ਘਰ ਆ ਕੇ ਉਸਦੀ ਕੁੱਟਮਾਰ ਕੀਤੀ। ਉਨ੍ਹਾ ਦੱਸਿਆ ਕਿ ਉਕਤ ਦੋਸ਼ੀਆਂ ਨਾਲ ਉਸਦਾ ਸਾਂਝੀ ਕੰਧ ਦਾ ਝਗੜਾ ਸੀ। ਦੂਸਰੇ ਮਾਮਲੇ 'ਚ ਜਸਬੀਰ ਕੌਰ ਵਾਸੀ ਉਗੋ ਨੇ ਸ਼ਿਕਾਇਤ ਦਰਜ ਕਰਵਾਈ। ਇਸ ਮਾਮਲੇ ਦੇ ਜਾਂਚ ਅਧਿਕਾਰੀ ਜ਼ੋਰਾ ਸਿੰਘ ਨੂੰ ਸ਼ਿਕਾਇਤ ਕਰਤਾ ਨੇ ਦੱਸਿਆ ਕਿ ਬੀਤੀ ਰਾਤ ਵਿਅਕਤੀਆਂ ਵੱਲੋ ਉਸਦੇ ਘਰ ਅੰਦਰ ਦਾਖ਼ਲ ਹੋ ਕੇ ਉਸਦੀ ਕੁੱਟਮਾਰ ਕੀਤੀ ਅਤੇ ਸੱਟਾਂ ਮਾਰੀਆ। ਪੁਲਸ ਨੇ ਤਿੰਨ ਮਾਮਲਿਆ ਨੂੰ ਦਰਜ ਕਰਕੇ ਦੋਸ਼ੀਆਂ ਖਿਲਾਫ਼ ਅਗਲੀ ਕਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ।


Related News