ਟਰੱਕ ਮਾਲਕ ਦੀ ਹੱਤਿਆ ਦਾ ਮਾਮਲਾ, ਚਾਰ ਖਿਲਾਫ ਮਾਮਲਾ ਦਰਜ

12/01/2017 5:58:02 PM


ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ) - ਟਰੱਕ ਮਾਲਕ ਦੀ ਹੱਤਿਆ ਦੇ ਮਾਮਲੇ ਵਿਚ ਥਾਣਾ ਸਿਟੀ ਮੁਕਤਸਰ ਵਿਖੇ ਚਾਰ ਵਿਅਕਤੀਆਂ ਨੂੰ ਨਾਮਜ਼ਦ ਕਰਦੇ ਹੋਏ ਮਾਮਲਾ ਦਰਜ ਕਰਕੇ ਟਰੱਕ ਚਾਲਕ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਉਕਤ ਵਿਅਕਤੀਆਂ ਨੇ ਇਹ ਸਭ ਸੀ. ਆਈ. ਡੀ. ਨਾਟਕ ਤੋਂ ਪ੍ਰੇਰਿਤ ਹੋ ਕਿ ਘਟਨਾ ਨੂੰ ਅੰਜਾਮ ਦਿੱਤਾ। ਗੌਰਤਲਬ ਹੈ ਕਿ ਤਿੰਨ ਦਿਨ ਪਹਿਲਾ ਗਾਇਬ ਹੋਇਆ ਮੁਕਤਸਰ ਦਾ ਟਰੱਕ ਵੀਰਵਾਰ ਦੀ ਸਵੇਰ ਨੂੰ ਗਿੱਦੜਬਾਹਾ ਦੀ ਗਊਸ਼ਾਲਾ ਰੋਡ ਤੇ ਮਿਲਿਆ ਸੀ। ਜਿਸਦਾ ਡਰਾਇਵਰ ਬੰਨਿਆ ਹੋਇਆ ਸੀ। ਇਸ ਦੀ ਜਾਂਚ ਦੌਰਾਨ ਟਰੱਕ ਮਾਲਕ ਨੀਰਜ ਕੁਮਾਰ ਬਾਘਲਾ ਦਾ ਕਤਲ ਮੰਨ ਲਿਆ। ਪੁਲਸ ਨੇ ਇਸ ਮਾਮਲੇ ਵਿਚ ਮ੍ਰਿਤਕ ਦੇ ਚਚੇਰੇ ਭਰਾ ਅਸ਼ਵਨੀ ਕੁਮਾਰ ਬਿਆਨਾਂ ਤੇ ਟਰੱਕ ਡਰਾਇਵਰ ਕਮਲਦੀਪ ਸਿੰਘ, ਬੂਟਾ ਸਿੰਘ, ਜਲੰਧਰ ਸਿੰਘ ਅਤੇ ਕਾਲੂ ਵਾਸੀ ਜਲਾਲਾਬਾਦ ਰੋਡ ਬਾਈਪਾਸ ਦੇ ਵਿਰੁੱਧ ਹੱਤਿਆ ਦਾ ਮਾਮਲਾ ਦਰਜ ਕਰ ਲਿਆ। ਥਾਣਾ ਸਿਟੀ ਇੰਚਾਰਜ ਤੇਜਿੰਦਿਰਪਾਲ ਸਿੰਘ ਨੇ ਦੱਸਿਆ ਕਿ ਕਮਲਦੀਪ ਸਿੰਘ ਨੇ ਮੰਨਿਆ ਕਿ ਉਹਨਾਂ ਵੱਲੋਂ ਲੁੱਟ ਦੀ ਯੋਜਨਾ ਬਣਾਈ ਗਈ ਸੀ, ਇਹ ਯੋਜਨਾ ਸੀ. ਆਈ. ਡੀ. ਨਾਟਕ ਨੂੰ ਵੇਖ ਕੇ ਤਿਆਰ ਕੀਤੀ ਸੀ। ਸਰਦੂਲਗੜ੍ਹ ਜਾ ਕੇ ਤਿੰਨ ਵਿਅਕਤੀਆਂ ਨੇ ਮਾਲਕ ਨੂੰ ਮਾਰਕੁੱਟ ਕਰਕੇ ਸੁੱਟਣਾ ਸੀ ਪਰ ਨੀਰਜ ਬਾਘਲਾ ਨੇ ਉਨ੍ਹਾਂ ਚੋਂ ਇਕ ਨੂੰ ਪਛਾਣ ਲਿਆ। ਜਿਸ ਕਾਰਨ ਉਨ੍ਹਾਂ ਨੇ ਉਸਦਾ ਕਤਲ ਕਰ ਦਿੱਤਾ ਅਤੇ ਡਰਾਇਵਰ ਨੂੰ ਬੰਨ੍ਹ ਕੇ ਗਿੱਦੜਬਾਹਾ ਛੱਡ ਦਿੱਤਾ ਤਾਂ ਜੋਂ ਪੁਲਸ ਗੁੰਮਰਾਹ ਹੋ ਸਕੇ ਪਰ ਪੁਲਸ ਪੁੱਛਗਿੱਛ ਵਿਚ ਡਰਾਇਵਰ ਨੇ ਸਭ ਕੁਝ ਮੰਨ ਗਿਆ।