ਆਪਣੇ ਘਰ ਨਹੀਂ ਹੋਇਆ ਮੁੰਡਾ, ਜਾਇਦਾਦ ਭਰਾ ਕੋਲ ਨਾ ਚਲੀ ਜਾਵੇ, ਇਸ ਲਈ ਕੀਤਾ ਮਾਂ, ਭਤੀਜੇ ਤੇ ਭਾਬੀ ਦਾ ਕਤਲ

04/04/2024 6:36:08 PM

ਅੰਮ੍ਰਿਤਸਰ (ਅਕਸ਼ੇ)- ਤਹਿਸੀਲ ਅਜਨਾਲਾ ਅਧੀਨ ਪੈਂਦੇ ਪਿੰਡ ਕੰਦੋਵਾਲੀ ਵਿਖੇ ਕਲਯੁੱਗੀ ਪੁੱਤਰ ਵੱਲੋਂ ਘਿਣਾਉਣੀ ਵਾਰਦਾਤ ਨੂੰ ਅੰਜਾਮ ਦਿੰਦਿਆਂ ਆਪਣੀ ਮਾਤਾ, ਭਰਜਾਈ ਅਤੇ ਢਾਈ ਸਾਲਾ ਭਤੀਜੇ ਨੂੰ ਤੇਜ਼ਧਾਰ ਹਥਿਆਰਾਂ ਨਾਲ ਕਤਲ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਅੰਮ੍ਰਿਤਪਾਲ ਵਲੋਂ ਆਪਣੀ ਹੀ ਮਾਂ, ਭਰਜਾਈ ਅਤੇ ਭਤੀਜੇ ਦਾ ਕਤਲ ਕਰ ਦਿੱਤਾ ਗਿਆ। ਜਦੋਂ ਘਰਦਿਆਂ ਕੋਲ ਇਸ ਗੱਲ ਦੀ ਵਜ੍ਹਾ ਪੁੱਜੀ ਤੇ ਉਨ੍ਹਾਂ ਨੇ ਦੱਸਿਆ ਕਿ ਉਸ ਵਲੋਂ ਆਪਣੇ ਭਰਾ ਅਤੇ ਪਰਿਵਾਰ ਖ਼ਿਲਾਫ਼ ਰੰਜਿਸ਼ ਰੱਖੀ ਜਾਂਦੀ ਸੀ। ਰੰਜਿਸ਼ ਇਹ ਸੀ ਕਿ  ਅੰਮ੍ਰਿਤਪਾਲ ਦੇ ਘਰ ਮੁੰਡਾ ਨਹੀਂ ਹੋਇਆ ਜਿਸ ਕਰਕੇ ਉਸ ਨੂੰ ਲਗਦਾ ਸੀ ਕਿ ਸਾਰੀ ਜਾਇਦਾਦ ਉਸ ਦੇ ਭਰਾ ਅਤੇ ਉਸ ਦੇ ਪਰਿਵਾਰ ਨੂੰ ਦੇ ਦਿੱਤੀ ਜਾਵੇਗੀ ਪਰ ਪਿੰਡ ਵਾਲਿਆਂ ਮੁਤਾਬਕ ਅੰਮ੍ਰਿਤਪਾਲ ਨਸ਼ੇ ਦਾ ਆਦੀ ਸੀ, ਉੱਥੇ ਹੀ ਪੁਲਸ ਵੀ ਇਸ ਕੇਸ ਦੀ ਜਾਂਚ ਕਰ ਰਹੀ ਹੈ ।

ਇਹ ਵੀ ਪੜ੍ਹੋ - ਵਿਦੇਸ਼ ਗਏ ਨੌਜਵਾਨ ਦੀ ਦਿਲ ਦੀ ਦੌਰਾ ਪੈਣ ਕਾਰਨ ਮੌਤ, ਵਿਧਵਾ ਮਾਂ 'ਤੇ ਟੁੱਟਾ ਦੁੱਖਾਂ ਦਾ ਪਹਾੜ

ਦੱਸਿਆ ਜਾ ਰਿਹਾ ਹੈ ਕਿ ਵਾਰਦਾਤ ਤੋਂ ਬਾਅਦ ਖੂਨ ਨਾਲ ਲੱਥਪੱਥ ਲਾਸ਼ਾਂ ਨੂੰ ਘਰ 'ਚ ਛੱਡ ਕੇ ਉਹ ਸਿੱਧਾ ਥਾਣੇ ਗਿਆ ਅਤੇ ਆਤਮ ਸਮਰਪਣ ਕਰ ਦਿੱਤਾ। ਮੌਕੇ 'ਤੇ ਪਹੁੰਚੀ ਪੁਲਸ ਨੇ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਦਕਿ ਮ੍ਰਿਤਕਾਂ ਦੀ ਪਛਾਣ ਮਾਂ ਮਨਬੀਰ ਕੌਰ, ਭਰਜਾਈ ਅਵਨੀਤ ਕੌਰ ਅਤੇ ਭਤੀਜੇ ਸਮਰਥ ਵਜੋਂ ਹੋਈ ਹੈ।

ਇਹ ਵੀ ਪੜ੍ਹੋ : ਬਠਿੰਡਾ 'ਚ ਭਾਜਪਾ ਆਗੂਆਂ ਦੇ ਦਾਖ਼ਲੇ 'ਤੇ ਪਾਬੰਦੀ, ਪੋਸਟਰ 'ਚ ਲਿਖਿਆ- 'ਕਿਸਾਨ ਦਾ ਦਿੱਲੀ ਜਾਣਾ ਬੰਦ, ਭਾਜਪਾ ਦਾ...

 

ਇਸ ਦੌਰਾਨ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਅੰਮ੍ਰਿਤਪਾਲ ਦੀਆਂ 2 ਕੁੜੀਆਂ ਸਨ ਅਤੇ ਉਸ ਨੂੰ ਇਸ ਗੱਲ ਤੋਂ ਪ੍ਰੇਸ਼ਾਨੀ ਸੀ ਕਿ ਉਸ ਦੇ ਭਰਾ ਦਾ ਮੁੰਡਾ ਵਧੀਆ ਸਕੂਲ ਜਾਂਦਾ ਹੈ ਅਤੇ ਮੇਰੇ ਘਰ ਮੁੰਡਾ ਵੀ ਨਹੀਂ ਹੈ। ਜਿਸ ਦੇ ਚੱਲਦਿਆਂ ਉਸ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਉਨ੍ਹਾਂ ਦੱਸਿਆ ਅੰਮ੍ਰਿਤਪਾਲ ਦੀ ਪਤਨੀ ਉਸ ਨਾਲ ਲੜਾਈ ਝਗੜੇ ਕਰਦੀ ਰਹਿੰਦੀ ਸੀ ਤਾਂ ਉਹ ਕਦੇ ਪੇਕੇ ਚੱਲੀ ਜਾਂਦੀ ਸੀ ਅਤੇ ਕਦੇ ਘਰ ਵਾਪਸ ਆ ਜਾਂਦੀ ਸੀ।

ਇਹ ਵੀ ਪੜ੍ਹੋ :  ਤੇਜ਼ ਰਫ਼ਤਾਰ ਕਾਰਨ ਸਵਾਰੀਆਂ ਨਾਲ ਭਰੀ ਬੱਸ ਡਰੇਨ 'ਚ ਪਲਟੀ, ਮੌਕੇ 'ਤੇ ਪਿਆ ਚੀਕ-ਚਿਹਾੜਾ

ਇਸ ਦੌਰਾਨ ਅੰਮ੍ਰਿਤਪਾਲ ਦੀ ਪਤਨੀ ਨੇ ਕਿਹਾ ਕਿ ਅੰਮ੍ਰਿਤਪਾਲ ਆਪ ਕੁਝ ਨਹੀਂ ਕਰਦਾ ਸੀ ਅਤੇ ਮੈਂ ਆਪਣੀਆਂ ਦੋਵੇਂ ਕੁੜੀਆਂ ਨੂੰ ਪੇਕੇ ਲੈ ਗਈ ਸੀ। ਜਿੱਥੇ ਮੈਂ ਕੁੜੀਆਂ ਦਾ ਪਾਲਣ-ਪੋਸ਼ਨ ਕਰ ਰਹੀ ਸੀ ਪਰ ਇਸ ਵਾਰਦਾਤ ਤੋਂ ਬਾਅਦ ਅੰਮ੍ਰਿਤਪਾਲ ਨੇ ਸਾਡੇ ਲਈ ਹੋਰ ਦਿੱਕਤਾਂ ਖੜ੍ਹੀਆਂ ਕਰ ਦਿੱਤੀਆਂ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Shivani Bassan

This news is Content Editor Shivani Bassan