ਗੋਲੀਆਂ ਚਲਾਉਣ ਦੇ ਦੋਸ਼ ''ਚ 8 ਖਿਲਾਫ ਮਾਮਲਾ ਦਰਜ

07/20/2017 2:52:12 AM

ਤਰਨਤਾਰਨ, (ਰਾਜੂ)-  ਥਾਣਾ ਗੋਇੰਦਵਾਲ ਸਾਹਿਬ ਦੀ ਪੁਲਸ ਨੇ ਗੋਲੀਆਂ ਚਲਾਉਣ ਦੇ ਦੋਸ਼ 'ਚ 8 ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਹੈ।
ਇਸ ਸਬੰਧੀ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਸਰਬਜੀਤ ਸਿੰਘ ਪੁੱਤਰ ਧਰਮ ਸਿੰਘ ਵਾਸੀ ਮੰਡਾਲਾ ਨੇ ਦੱਸਿਆ ਕਿ 10 ਜੁਲਾਈ ਨੂੰ ਉਹ, ਦਿਲਬਾਗ ਸਿੰਘ ਅਤੇ ਹਰਪਾਲ ਸਿੰਘ ਵਾਸੀਆਨ ਮੰਡਾਲਾ ਸਾਢੇ 11 ਵਜੇ ਰਾਤ ਨੂੰ ਆਪਣੇ ਖੇਤਾਂ 'ਚ ਪਾਣੀ ਲਾ ਕੇ ਜਾ ਰਹੇ ਸਨ ਕਿ ਜਦੋਂ ਉਹ ਗੁਰਦੇਰ ਸਿੰਘ ਦੇ ਘਰ ਦੇ ਨੇੜੇ ਪੁੱਜੇ ਤਾਂ ਉਸ ਦੇ ਘਰੋਂ ਸਾਰੇ ਦੋਸ਼ੀ ਇਕ ਸਲਾਹ ਹੋ ਕੇ ਨਿਕਲੇ, ਜਿਨ੍ਹਾਂ ਵਿਚੋਂ ਕੁਲਬੀਰ ਸਿੰਘ ਨੇ ਆਪਣੇ ਦਸਤੀ ਪਿਸਤੌਲ ਦੇ ਦੋ ਫਾਇਰ ਕੀਤੇ ਅਤੇ ਉਹ ਹੇਠਾਂ ਨੂੰ ਹੋ ਗਏ ਜੋ ਉੱਪਰ ਦੀ ਲੰਘ ਗਏ। ਇਹ ਦੋਵੇਂ ਫਾਇਰ ਕੁਲਬੀਰ ਨੇ ਸਾਨੂੰ ਮਾਰ ਦੇਣ ਦੀ ਨੀਅਤ ਨਾਲ ਕੀਤੇ ਸਨ। ਦਿਲਬਾਗ ਸਿੰਘ ਨੇ ਵੀ ਆਪਣੀ ਬੰਦੂਕ ਦਾ ਫਾਇਰ ਉਸ 'ਤੇ ਕੀਤਾ, ਜੋ ਉਸ ਦੀ ਸੱਜੀ ਲੱਤ ਦੀ ਪਿੰਜਣੀ 'ਤੇ ਲੱਗਾ ਤੇ ਬਾਕੀਆਂ ਨੇ ਉਨ੍ਹਾਂ ਦੀ ਕੁੱਟਮਾਰ ਕੀਤੀ।
ਤਫਤੀਸ਼ੀ ਅਫ਼ਸਰ ਏ. ਐੱਸ. ਆਈ. ਮਨਮੋਹਨ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਗੁਰਦੇਰ ਸਿੰਘ, ਕੁਲਬੀਰ ਸਿੰਘ, ਪਦਾਰਥ ਸਿੰਘ, ਤਰਨਬੀਰ ਸਿੰਘ, ਧੀਰਾ ਸਿੰਘ, ਵੀਰ ਸਿੰਘ, ਦਿਲਬਾਗ ਸਿੰਘ ਤੇ ਪਰਮਜੀਤ ਸਿੰਘ ਖਿਲਾਫ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।