ਕਾਰਾਂ ਦੀ ਟੱਕਰ ’ਚ ਨੌਜਵਾਨ ਦੀ ਮੌਤ, 2 ਜ਼ਖ਼ਮੀ

02/10/2021 6:04:38 PM

ਨਾਭਾ (ਖੁਰਾਣਾ)- ਇਕ ਕਾਰ ਵਿਚ ਸਵਾਰ ਹੋ ਕੇ 3 ਨੌਜਵਾਨ ਪਟਿਆਲਾ ਤੋਂ ਰਾਤ 1 ਵਜੇ ਨਾਭਾ ਆਪਣੇ ਘਰ ਆ ਰਹੇ ਸੀ। ਇਸ ਦੌਰਾਨ ਜਦੋਂ ਉਹ ਪਿੰਡ ਘਮਰੋਦਾ ਕੋਲ ਪੁੱਜੇ ਤਾਂ ਇਕ ਸਵਿਫਟ ਕਾਰ ਸਵਾਰ ਨੇ ਉਨ੍ਹਾਂ ਨੂੰ ਜ਼ਬਰਦਸਤ ਟੱਕਰ ਮਾਰ ਦਿੱਤੀ, ਜਿਸ ’ਚ ਕਾਰ ’ਚ ਸਵਾਰ ਨੌਜਵਾਨ ਗੁਰਪ੍ਰੀਤ ਮੋਨੀ (30) ਪੁੱਤਰ ਗੁਰਜੀਤ ਸਿੰਘ ਵਾਸੀ ਮੁਹੱਲਾ ਕਰਤਾਰਪੁਰਾ ਦੀ ਮੌਕੇ ’ਤੇ ਮੌਤ ਹੋ ਗਈ।

ਇਸ ਹਾਦਸੇ ਵਿਚ ਗੁਰਬੀਰ ਸਿੰਘ (ਗਿਰੀ) ਵਾਸੀ ਦੋਜੀਆਂ ਵਾਲੀ ਗਲੀ ਅਤੇ ਸਾਹਿਲ ਵਾਸੀ ਤੇਲੀਆਂ ਵਾਲੀ ਗਲੀ ਦੋਵੇਂ ਗੰਭੀਰ ਜ਼ਖ਼ਮੀ ਹੋ ਗਏ, ਜੋ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਜ਼ੇਰੇ ਇਲਾਜ ਹਨ। ਇਸ ਸਬੰਧੀ ਰੋਹਟੀ ਪੁਲ ਚੌਕੀ ਇੰਚਾਰਜ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਸਵਿਫਟ ਕਾਰ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਚਾਲਕ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।

Gurminder Singh

This news is Content Editor Gurminder Singh