ਡੇਰਾਬੱਸੀ ਟ੍ਰੈਫਿਕ ਬੂਥ ਨੇੜਿਓਂ ਕਾਰ ਚੋਰੀ, ਪੁਲਸ ਨੇ ਸ਼ਿਕਾਇਤ ਕੀਤੀ ਦਰਜ

03/04/2023 1:00:00 PM

ਡੇਰਾਬੱਸੀ (ਅਨਿਲ) : ਡੇਰਾਬੱਸੀ ਚੰਡੀਗੜ੍ਹ ਮੁੱਖ ਮਾਰਗ ’ਤੇ ਫਲਾਈਓਵਰ ਦੇ ਹੇਠਾਂ ਟ੍ਰੈਫਿਕ ਪੁਲਸ ਦਫ਼ਤਰ ਦੇ ਨੇੜੇ ਖੜ੍ਹੀ ਸਵਿੱਫਟ ਕਾਰ ਬੀਤੀ ਰਾਤ ਚੋਰੀ ਹੋ ਗਈ। ਮਾਲਕ ਨੇ ਸਥਾਨਕ ਪੁਲਸ ਕੋਲ ਚੋਰੀ ਦੀ ਸ਼ਿਕਾਇਤ ਦਰਜ ਕਰਵਾਈ ਹੈ। ਜਾਣਕਾਰੀ ਅਨੁਸਾਰ 28 ਫਰਵਰੀ ਨੂੰ ਤੀਰਥ ਰਾਮ ਪੁੱਤਰ ਬਲਵੰਤ ਸਿੰਘ ਵਾਸੀ ਚੱਕਣ ਬੱਦੀ, ਹਿਮਾਚਲ ਪ੍ਰਦੇਸ਼ ਆਪਣੇ ਕਿਸੇ ਦੋਸਤ ਨੂੰ ਮਿਲਣ ਡੇਰਾਬੱਸੀ ਆਇਆ ਹੋਇਆ ਸੀ।

ਇਸ ਦੌਰਾਨ ਤੀਰਥ ਰਾਮ ਪਾਰਟੀ ਵਿਚ ਸ਼ਰਾਬ ਪੀ ਕੇ ਧੁੱਤ ਹੋ ਗਿਆ ਅਤੇ ਆਪਣੀ ਐੱਚ. ਪੀ.12 ਐੱਲ. 7200 ਨੰਬਰ ਦੀ ਕਾਰ ਟ੍ਰੈਫਿਕ ਦਫ਼ਤਰ ਦੇ ਸਾਹਮਣੇ ਖੜ੍ਹੀ ਕਰਕੇ ਫੁੱਟਪਾਥ ’ਤੇ ਲੇਟ ਗਿਆ। ਕੁੱਝ ਸਮੇਂ ਬਾਅਦ ਜਦੋਂ ਮੈਨੂੰ ਹੋਸ਼ ਆਇਆ ਤਾਂ ਉੱਥੋਂ ਕਾਰ ਗਾਇਬ ਮਿਲੀ। ਆਪਣੇ ਪੱਧਰ ’ਤੇ ਕਾਫੀ ਭਾਲ ਕਰਨ ਦੇ ਬਾਵਜੂਦ ਕਾਰ ਨਾ ਮਿਲੀ ਤਾਂ ਉਨ੍ਹਾਂ ਨੇ ਥਾਣਾ ਡੇਰਾਬੱਸੀ ਵਿਖੇ ਮਾਮਲੇ ਦੀ ਸ਼ਿਕਾਇਤ ਦਰਜ ਕਰਵਾਈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।

Babita

This news is Content Editor Babita