ਟਾਇਰ ਫਟਣ ਕਾਰਨ ਪਲਟੀਆਂ ਖਾਂਦੀ ਦਰਖਤ ਨਾਲ ਟਕਰਾਈ ਕਾਰ, ਨਿਕਲੀਆਂ ਅੱਗ ਦੀਆਂ ਲਪਟਾਂ

04/07/2018 6:28:54 PM

ਸਾਦਿਕ (ਪਰਮਜੀਤ) : ਪਿੰਡ ਮੁਮਾਰਾ ਵਿਖੇ ਆਈ ਟਵੰਟੀ ਕਾਰ ਨੂੰ ਅਚਾਨਕ ਅੱਗ ਲੱਗਣ ਕਾਰਨ ਕਾਰ ਸਵਾਰ ਵਿਅਕਤੀ ਜ਼ਖਮੀ ਹੋ ਗਏ ਜਦਕਿ ਕਾਰ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਈ। ਜਾਣਕਾਰੀ ਅਨੁਸਾਰ ਕਾਰ ਨੰਬਰ ਪੀ. ਬੀ. 05 -0454 ਸ੍ਰੀ ਮੁਕਤਸਰ ਸਾਹਿਬ ਤੋਂ ਫਿਰੋਜ਼ਪੁਰ ਜਾ ਰਹੀ ਸੀ ਜਦੋਂ ਕਾਰ ਪਿੰਡ ਮੁਮਾਰਾ ਕੋਲ ਪਹੁੰਚੀ ਤਾਂ ਕਾਰ ਦਾ ਅਗਲਾ ਟਾਇਰ ਫਟ ਗਿਆ ਅਤੇ ਕਾਰ ਦਾ ਸੰਤੁਲਨ ਵਿਗੜ ਗਿਆ, ਜਿਸ ਨਾਲ ਕਾਰ ਜਾ ਕੇ ਦਰੱਖਤ ਵਿਚ ਵੱਜੀ ਅਤੇ ਪਲਟ ਗਈ। ਦੇਖਦੇ ਹੀ ਦੇਖਦੇ ਕਾਰ ਨੂੰ ਅੱਗ ਲੱਗ ਗਈ, ਅੱਗ ਦੀਆਂ ਲਪਟਾਂ ਦੇਖ ਕੇ ਪਿੰਡ ਵਾਸੀ ਮੌਕੇ 'ਤੇ ਪਹੁੰਚੇ ਅਤੇ ਕਾਰ ਸਵਾਰ ਮੋਹਿਤ ਪੁੱਤਰ ਸੁਭਾਸ਼ ਚੰਦ ਅਤੇ ਨਵਤੇਸ਼ ਪੁੱਤਰ ਭੁਪਿੰਦਰ ਕੁਮਾਰ ਨੂੰ ਕਾਰ ਵਿਚੋਂ ਮੁਸ਼ਕਿਲ ਨਾਲ ਬਾਹਰ ਕੱਢਿਆ।

ਘਟਨਾ ਦੀ ਸੂਚਨਾ ਮਿਲਦੇ ਹੀ ਏ. ਐਸ. ਆਈ. ਬੂਟਾ ਸਿੰਘ ਪੁਲਸ ਪਾਰਟੀ ਸਮੇਤ ਮੌਕੇ 'ਤੇ ਪੁੱਜੇ। ਪਿੰਡ ਦੇ ਸੁਖਪ੍ਰੀਤ ਸਿੰਘ ਨੰਬਰਦਾਰ ਨੇ ਦੱਸਿਆ ਨੇ ਜ਼ਖ਼ਮੀਆਂ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਫਰੀਦਕੋਟ ਵਿਖੇ ਭਰਤੀ ਕਰਵਾਇਆ ਗਿਆ। ਡਾਕਟਰਾਂ ਨੇ ਜਾਂਚ ਦੌਰਾਨ ਦੱਸਿਆ ਕਿ ਨਵਤੇਸ਼ ਦੀਆਂ ਦੋਵੇਂ ਲੱਤਾਂ ਟੁੱਟ ਗਈਆਂ ਹਨ ਅਤੇ ਮੋਹਿਤ ਦੇ ਪੇਟ 'ਚ ਅੰਦਰੂਨੀ ਸੱਟ ਲੱਗੀ ਹੈ। ਪਿੰਡ ਦੇ ਲੋਕਾਂ ਨੇ ਅੱਗ 'ਤੇ ਕਾਬੂ ਪਾ ਕੇ ਹੋਰ ਨੁਕਸਾਨ ਹੋਣ ਤੋਂ ਬਚਾਅ ਲਿਆ ਹੈ ਕਿਉਂਕਿ ਸੜਕ ਕਿਨਾਰੇ ਲੱਗੀ ਕਣਕ ਦੀ ਫਸਲ ਪੱਕੀ ਹੋਣ ਕਰਕੇ ਅੱਗ ਹੋਰ ਫੈਲ ਸਕਦੀ ਸੀ ਜਿਸ ਨਾਲ ਭਾਰੀ ਨੁਕਸਾਨ ਤੋਂ ਬਚਾਅ ਹੋ ਗਿਆ।