ਪੁੱਤ ਦੇ ਸਵਾਲ ਨੂੰ ਚੁਣੌਤੀ ਮੰਨਦਿਆਂ ਪਿਓ ਨੇ ਬਣਾ ਦਿੱਤੀ ਲੱਕੜ ਦੀ ਕਾਰ

04/22/2021 10:50:39 AM

ਬਾਘਾ ਪੁਰਾਣਾ (ਚਟਾਨੀ): ਇਕ ਛੋਟੇ ਬੱਚੇ ਵੱਲੋਂ ਕੀਤੇ ਗਏ ਸਵਾਲ ਨੇ ਉਸ ਦੇ ਪਿਤਾ ਰੁਪਿੰਦਰ ਸਿੰਘ ਨੂੰ ਇਸ ਕਦਰ ਹਲੂਣਿਆ ਕਿ ਉਸ ਨੇ ਦੋ ਸੀਟਾਂ ਵਾਲੀ ਲੱਕੜ ਦੀ ਨੈਨੋ ਕਾਰ ਤਿਆਰ ਕਰ ਦਿੱਤੀ। ਰੁਪਿੰਦਰ ਸਿੰਘ ਜੋ ਇਸ ਕਸਬੇ ਦਾ ਲੱਕੜ ਦੇ ਕੰਮ ਦਾ ਨਿਪੁੰਨ ਕਾਰੀਗਰ ਹੈ, ਨੇ ਆਪਣੇ ਸ਼ਿਮਲੇ ਦੇ ਇਕ ਪਰਿਵਾਰਕ ਦੌਰੇ ਦੌਰਾਨ ਆਪਣੇ ਪੁੱਤਰ ਲਈ ਉਥੇ ਇਕ ਖਿਡੌਣਾ ਨੁਮਾ ਲੱਕੜ ਦੀ ਕਾਰ ਖਰੀਦੀ। ਇਕ ਦਿਨ ਉਸ ਦੇ ਬੇਟੇ ਨੇ ਉਸ ਨੂੰ ਆਖਿਆ ਕਿ ਉਹ ਕਿਉਂ ਨਹੀਂ ਇਕ ਅਜਿਹੀ ਕਾਰ ਬਣਾ ਸਕਦਾ? ਬੱਸ ਫਿਰ ਕੀ ਸੀ ਉਸ ਨੇ ਆਪਣਾ ਜੁਗਾੜ ਲਗਾ ਕੇ ਐਕਟਿਵਾ ਸਕੂਟਰੀ ਦਾ ਇੰਜਣ ਅਤੇ ਮਾਰੂਤੀ ਕਾਰ ਦਾ ਸਟੇਅਰਿੰਗ ਲਗਾ ਕੇ ਲੱਕੜ ਦੀ ਕਾਰ ਤਿਆਰ ਕਰ ਦਿੱਤੀ।

ਇਹ ਵੀ ਪੜ੍ਹੋ:  ਚੜ੍ਹਦੀ ਜਵਾਨੀ 'ਚ ਜਹਾਨੋਂ ਤੁਰ ਗਿਆ ਮਾਪਿਆਂ ਦਾ ਪੁੱਤ, ਨਸ਼ੇ ਦਾ ਟੀਕਾ ਲਾਉਣ ਕਾਰਨ ਹੋਈ ਮੌਤ

ਰੁਪਿੰਦਰ ਨੇ ਦੱਸਿਆ ਕਿ ਛੋਟੀ ਜਿਹੀ ਇਸ ਕਾਰ ਵਿਚ ਦੋ ਵਿਅਕਤੀਆਂ ਦੇ ਬੈਠਣ ਦੀ ਸੁਵਿਧਾ ਹੈ ਅਤੇ ਇਹ ਇਕ ਲਿਟਰ ਪੈਟਰੋਲ ਨਾਲ ਲਗਭਗ 30 ਕਿਲੋ ਮੀਟਰ ਤੱਕ ਚੱਲ ਸਕਦੀ ਹੈ। ਮੋਟਰਸਾਈਕਲ ਦੇ ਟਾਇਰਾਂ ਅਤੇ ਖੁਦ ਵਲੋਂ ਬਣਾਈ ਗਈ ਬਾਡੀ ਵਾਲੀ ਇਸ ਕਾਰ ਦੀ ਦਿੱਖ ਨੈਨੋ ਕਾਰ ਵਰਗੀ ਹੈ ਅਤੇ ਬੱਚੇ ਇਸ ਅਸਲੀ ਕਾਰ ਵਰਗੀ ਦਿੱਖ ਦਿੰਦੀ ਕਾਰ ਵਿਚ ਬੈਠ ਕੇ ਅੰਤਾਂ ਦੀ ਖੁਸ਼ੀ ਮਹਿਸੂਸ ਕਰਦੇ ਹਨ। ਇਸ ਕਾਰ ਦੀ ਸੋਸ਼ਲ ਮੀਡੀਏ ਉਪਰ ਵੀ ਪੂਰੀ ਚਰਚਾ ਹੈ। ਇਸ ਕਾਰ ਵਿਚ ਦਿਲਚਸਪੀ ਲੈਣ ਵਾਲੇ ਲੋਕਾਂ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਨਿਵੇਕਲੀ ਕਾਢ ਬਦਲੇ ਰੁਪਿੰਦਰ ਨੂੰ ਸਨਮਾਨਿਤ ਵੀ ਕਰੇ ਅਤੇ ਉੱਚ ਕੋਟੀ ਦੀ ਕਾਰ ਕੰਪਨੀ ਤੱਕ ਉਸ ਦੀ ਕਾਢ ਨੂੰ ਪੁੱਜਦਾ ਵੀ ਕਰੇ।

ਇਹ ਵੀ ਪੜ੍ਹੋ:  ਫਰੀਦਕੋਟ : ਕਿਸਾਨ ਦਾ ਸਿਰ ਕਲਮ ਕਰਨ ਵਾਲੇ ਮਾਮਲੇ ’ਚ ਵੱਡਾ ਖ਼ੁਲਾਸਾ, ਸੱਚ ਆਇਆ ਸਾਹਮਣੇ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?

Shyna

This news is Content Editor Shyna