ਕਾਰ ਚਾਲਕ ਦੀ ਬੇਰਹਿਮੀ ਨਾਲ ਕੁੱਟਮਾਰ ਕਰਕੇ ਲੁੱਟੇ 2.50 ਲੱਖ ਰੁਪਏ

07/24/2017 7:00:50 PM

ਕਪੂਰਥਲਾ(ਮਲਹੋਤਰਾ)— ਇਕ ਕਾਰ ਚਾਲਕ ਨੂੰ ਰੋਕ ਕੇ ਉਸ ਨਾਲ ਕੁੱਟਮਾਰ ਕਰਨ ਅਤੇ ਗੱਡੀ 'ਚੋਂ ਢਾਈ ਲੱਖ ਰੁਪਏ ਸਮੇਤ ਮੋਬਾਈਲ ਚੋਰੀ ਕਰਨ ਦੇ ਦੋਸ਼ 'ਚ ਥਾਣਾ ਸਿਟੀ ਪੁਲਸ ਨੇ ਪੰਜ ਵਿਅਕਤੀਆਂ ਦੇ ਵਿਰੁੱਧ ਧਾਰਾ 379ਬੀ, 427, 341, 148, 149 ਆਈ. ਪੀ. ਸੀ ਦੇ ਤਹਿਤ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ। ਪ੍ਰਾਪਤ ਜਾਣਕਾਰੀ ਮੁਤਾਬਕ ਥਾਣਾ ਸਿਟੀ ਪੁਲਸ ਨੂੰ ਦਿੱਤੇ ਗਏ ਆਪਣੇ ਸ਼ਿਕਾਇਤ ਪੱਤਰ 'ਚ ਰਣਧੀਰ ਸਿੰਘ ਪੁੱਤਰ ਸੰਤੋਖ ਸਿੰਘ ਨਿਵਾਸੀ ਪਿੰਡ ਮਾਲੁਪੁਰ, ਥਾਣਾ ਸ਼ਾਹਕੋਟ, ਜਿਲਾ ਜਲੰਧਰ ਹਾਲ ਨਿਵਾਸੀ 1370, ਅਰਬਨ ਅਸਟੇਟ ਕਪੂਰਥਲਾ ਨੇ ਦਸਿਆ ਕਿ ਉਹ ਬੀ. ਐੱਮ. ਸੀ ਚੌਂਕ ਜਲੰਧਰ 'ਚ ਲਾਈਵ ਸ਼ੋਅ ਦਾ ਕੰਮ ਕਰਦਾ ਹੈ। ਬੀਤੀ ਰਾਤ ਉਹ ਆਪਣੇ ਪਿੰਡ ਮਾਲੂਪੁਰ ਤੋਂ ਆਪਣੀ ਮਰਡਸੀਡੀਜ ਗੱਡੀ 'ਤੇ ਆ ਰਿਹਾ ਸੀ ਕਿ ਜਦੋਂ ਉਹ ਅਟਵਾਲ ਗੈਸ ਏਜੰਸੀ ਦੇ ਨਜ਼ਦੀਕ ਪਹੁੰਚਿਆਂ ਤਾਂ ਉਸ ਦੇ ਪਿੱਛੇ ਦੋ ਗੱਡੀਆਂ ਲੱਗ ਗਈਆਂ। ਇਨ੍ਹਾਂ ਗੱਡੀਆਂ 'ਚ 11-12 ਸਵਾਰ ਸਨ। ਉਸ ਨੇ ਅੱਗੇ ਦੱਸਿਆ ਕਿ ਉਨ੍ਹਾਂ ਨੇ ਉਸ ਦੀ ਗੱਡੀ ਨੂੰ ਰੋਕ ਲਿਆ ਅਤੇ ਗੱਡੀ 'ਚੋਂ ਨੌਜਵਾਨਾਂ ਨੇ ਨਿਕਲ ਦੇ ਉਸ ਨਾਲ ਬੇਰਹਿਮੀ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। 
ਪੀੜਤ ਨੇ ਦਸਿਆ ਕਿ ਦੋਸ਼ੀਆਂ ਨੇ ਉਸ ਦੀ ਗੱਡੀ 'ਚ ਪਏ 2.50 ਲੱਖ ਰੁਪਏ ਅਤੇ ਮੋਬਾਈਲ ਖੋਹ ਲਿਆ। ਉਸ ਵਲੋਂ ਰੌਲਾ ਪਾਉਣ 'ਤੇ ਉਹ ਲੋਕ ਗੱਡੀਆਂ 'ਤੇ ਸਵਾਰ ਹੋ ਕੇ ਉਥੋਂ ਭੱਜ ਨਿਕਲੇ। ਉਸ ਨੇ ਦੱਸਿਆ ਕਿ ਬਾਅਦ 'ਚ ਉਸ ਨੂੰ ਪਤਾ ਲੱਗਾ ਕਿ ਉਕਤ ਵਿਅਕਤੀ ਪਲਵਿੰਦਰ ਸਿੰਘ ਉਰਫ ਪੱਪਾ ਪੁੱਤਰ ਨਿਰਮਲ ਸਿੰਘ ਨਿਵਾਸੀ ਜਾਰਜਪੁਰ ਕਪੂਰਥਲਾ ਸੀ ਜੋ ਕਪੂਰਥਲਾ 'ਚ ਸ਼ਰਾਬ ਦੇ ਠੇਕੇਦਾਰ ਹੈ, ਜਿਨ੍ਹਾਂ ਨੇ ਇਕ ਪਾਰਟੀ ਸ਼ਰਾਬ ਦੀ ਚੈਕਿੰਗ ਦੇ ਲਈ ਬਣਾਈ ਹੋਈ ਹੈ ਜੋ ਸ਼ਹਿਰ 'ਚ ਆਉਣ ਜਾਣ ਵਾਲੀ ਗੱਡੀਆਂ 'ਚ ਸ਼ਰਾਬ ਦੀ ਚੈਕਿੰਗ ਕਰਦੇ ਹਨ ਅਤੇ ਇਸ ਪਾਰਟੀ ਦਾ ਇੰਚਾਰਜ ਸ਼ਿੰਦਰਪਾਲ ਉਰਫ ਚਾਹਲ ਪੁੱਤਰ ਗੁਰਨਾਮ ਸਿੰਘ ਨਿਵਾਸੀ ਨੱਥੂਚਾਹਲ ਕਪੂਰਥਲਾ ਨੂੰ ਦੱਸਿਆ ਹੋਇਆ ਸੀ। 
ਪੀੜਤ ਨੇ ਦਸਿਆ ਕਿ ਉਕਤ ਦੋਸ਼ੀਆਂ ਨੇ ਉਸ ਦੀ ਗੱਡੀ 'ਚ ਸ਼ਰਾਬ ਦੀ ਚੈਕਿੰਗ ਕਰਦੇ ਹਨ। ਉਕਤ ਦੋਸ਼ੀਆਂ ਨੇ ਉਸ ਦੀ ਗੱਡੀ 'ਚ ਸ਼ਰਾਬ ਹੋਣ ਦੇ ਸ਼ੱਕ 'ਤੇ ਉਸ ਨੂੰ ਰੋਕ ਕੇ ਉਸ ਨਾਲ ਕੁੱਟਮਾਰ ਕੀਤੀ ਅਤੇ ਉਸ ਦੇ ਪੈਸੇ ਖੋਹ ਲਏ। ਪੀੜਤ ਨੇ ਦਸਿਆ ਕਿ 7-8 ਅਣਪਛਾਤੇ ਵਿਅਕਤੀਆਂ ਨੂੰ ਉਹ ਸਾਹਮਣੇ ਆਉਣ 'ਤੇ ਪਛਾਣ ਸਕਦਾ ਹੈ। ਥਾਣਾ ਸਿਟੀ ਦੀ ਪੁਲਸ ਨੇ ਪਲਵਿੰਦਰ ਸਿੰਘ ਉਰਫ ਪੱਪਾ ਨਿਵਾਸੀ ਜਾਰਜਪੁਰ, ਸ਼ਿੰਦਰਪਾਲ ਉਰਫ ਚਾਹਲ ਪੁੱਤਰ ਗੁਰਨਾਮ ਸਿੰਘ ਨਿਵਾਸੀ ਨੱਥੂ ਚਾਹਲ, ਬਲਵਿੰਦਰ ਸਿੰਘ ਨਿਵਾਸੀ ਕਪੂਰਥਲਾ, ਲਖਵਿੰਦਰ ਸਿੰਘ ਉਰਫ ਲੱਖਾ ਨਿਵਾਸੀ ਕਪੂਰਥਲਾ ਅਤੇ ਅਣਪਛਾਤੇ ਵਿਅਕਤੀਆਂ ਦੇ ਵਿਰੁੱਧ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।