ਚੱਲਦੀ ਕਾਰ ਨੂੰ ਲੱਗੀ ਅੱਗ, ਵਾਲ-ਵਾਲ ਬਚਿਆ ਚਾਲਕ

11/22/2017 3:26:58 PM

ਬਟਾਲਾ (ਸੈਂਡੀ) : ਬੀਤੀ ਰਾਤ ਨਜ਼ਦੀਕੀ ਪਿੰਡ ਧੰਦੋਈ ਅੱਡੇ ਵਿਚ ਅਚਾਨਕ ਚੱਲਦੀ ਕਾਰ ਨੂੰ ਅੱਗ ਲੱਗ  ਗਈ। ਮੌਕੇ ਤੋਂ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਬਲਜਿੰਦਰ ਸਿੰਘ ਵਾਸੀ ਹਰਪੁਰਾ ਜੋ ਸਕਾਰਪਿਓ ਗੱਡੀ 'ਚ ਫਾਜ਼ਿਲਕਾ ਤੋਂ ਸਵਾਰ ਹੋ ਕੇ ਆ ਰਿਹਾ ਸੀ ਕਿ ਜਦੋਂ ਇਹ ਧੰਦੋਈ ਅੱਡੇ 'ਤੇ ਪੁੱਜਾ ਤਾਂ ਅਚਾਨਕ ਇਸਦੀ ਗੱਡੀ ਨੂੰ ਅੱਗ ਲੱਗ ਗਈ। ਜਿੱਥੇ ਮੌਕੇ ਤੇ ਪਹੁੰਚੇ 108 ਐਬੂਲੈਂਸ ਕਰਮਚਾਰੀਆਂ ਨੇ ਤੁਰੰਤ ਅੱਗ ਬੁਝਾਓ ਯੰਤਰ ਨਾਲ ਅੱਗ ਬੁਝਾਈ ਅਤੇ ਬਲਜਿੰਦਰ ਸਿੰਘ ਦਾ ਵਾਲ-ਵਾਲ ਬਚਾਅ ਹੋ ਗਿਆ। ਇਸ ਘਟਨਾ ਨਾਲ ਕਾਰ ਦਾ ਕਾਫ਼ੀ ਨੁਕਸਾਨ ਹੋ ਗਿਆ।