ਚਲਦੀ ਕਾਰ ’ਚੋਂ ਅਚਾਨਕ ਨਿਕਲਣ ਲੱਗੇ ਅੱਗ ਦੇ ਭਾਂਬੜ, ਮਸਾਂ ਬਚੇ ਭੈਣ-ਭਰਾ

08/17/2022 2:18:21 PM

ਬਠਿੰਡਾ (ਸੁਖਵਿੰਦਰ) : ਥਾਣਾ ਕੈਂਟ ਨੇੜੇ ਬੀਤੇ ਦਿਨੀਂ ਬਠਿੰਡਾ ਤੋਂ ਰਾਮਪੁਰਾ ਜਾ ਰਹੀ ਇਕ ਕਾਰ ਦੇ ਇੰਜਣ ਵਿਚ ਅਚਾਨਕ ਅੱਗ ਲੱਗ ਗਈ। ਮੌਕੇ ’ਤੇ ਕਾਰ ’ਚ ਸਵਾਰ ਭੈਣ-ਭਰਾ ਅਤੇ ਇਕ ਬੱਚਾ ਕਾਰ ’ਚੋਂ ਬਾਹਰ ਆ ਗਏ, ਜਿਸ ਕਾਰਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਅੱਗ ਲੱਗਣ ਦੀ ਸੂਚਨਾ ਮਿਲਣ ’ਤੇ ਥਾਣਾ ਕੈਂਟ ਦੀ ਫਾਇਰ ਬ੍ਰਿਗੇਡ ਦਾ ਅਮਲਾ ਅਤੇ ਪੁਲਸ ਪਾਰਟੀ ਮੌਕੇ ’ਤੇ ਪਹੁੰਚ ਗਈ। ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੇ ਅੱਗ ’ਤੇ ਕਾਬੂ ਪਾਇਆ ਪਰ ਉਦੋਂ ਤਕ ਇੰਜਣ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਚੁੱਕਾ ਸੀ।

ਕਾਰ ਸਵਾਰ ਵਿਅਕਤੀਆਂ ਦੇ ਵਾਹਨ ਤੋਂ ਉਤਰ ਜਾਣ ਕਾਰਨ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। ਮੌਕੇ ’ਤੇ ਪਹੁੰਚੇ ਕਾਰ ਮਕੈਨਿਕ ਨੇ ਦੱਸਿਆ ਕਿ ਸਪੀਡ ਬਰੇਕਰ ’ਤੇ ਉੱਛਲਣ ਕਾਰਨ ਇਕ ਤਾਰ ’ਚ ਸਪਾਰਕਿੰਗ ਹੋ ਗਈ, ਜਿਸ ਕਾਰਨ ਅਚਾਨਕ ਇੰਜਣ ਨੂੰ ਅੱਗ ਲੱਗ ਗਈ।

Gurminder Singh

This news is Content Editor Gurminder Singh