ਤੇਜ਼ ਰਫ਼ਤਾਰ ਕਾਰ ਨੇ ਸੜਕ ’ਤੇ ਖੜ੍ਹੀ ਬੀਬੀ ਨੂੰ ਦਰੜਿਆ, ਮੌਤ

03/09/2021 3:38:51 PM

ਨਾਭਾ (ਜੈਨ)- ਇਥੇ ਇਕ ਤੇਜ਼ ਰਫ਼ਤਾਰ ਕਾਰ ਨੇ ਸੜਕ ’ਤੇ ਖੜ੍ਹਾ ਇਕ ਮਹਿਲਾ ਨੂੰ ਕੁਚਲ ਦਿੱਤਾ, ਜਿਸ ਨਾਲ ਮਹਿਲਾ ਦੀ ਮੌਤ ਹੋ ਗਈ। ਫੀਰਤ ਰਾਮ ਪੁੱਤਰ ਜੈਤੀ ਰਾਮ (ਛੱਤੀਸਗੜ੍ਹ) ਨੇ ਦੱਸਿਆ ਕਿ ਉਹ ਇਕ ਪ੍ਰਾਈਵੇਟ ਹਸਪਤਾਲ ਵਿਚ ਕੰਮ ਕਰਦਾ ਹੈ। ਆਪਣੀ ਪਤਨੀ ਕਰਾਮਾਤ ਪਾਰਬਤੀ ਨਾਲ ਇਕ ਪੈਟਰੋਲ ਪੰਪ ਲਾਗੇ ਖੜ੍ਹਾ ਸੀ ਕਿ ਤੇਜ਼ ਰਫ਼ਤਾਰ ਕਾਰ ਨੇ ਟੱਕਰ ਮਾਰੀ, ਜਿਸ ਨਾਲ ਮੇਰੀ ਪਤਨੀ ਦੀ ਮੌਤ ਹੋ ਗਈ।

ਕੋਤਵਾਲੀ ਪੁਲਸ ਨੇ ਅਣਪਛਾਤੇ ਡਰਾਈਵਰ ਖ਼ਿਲਾਫ਼ ਧਾਰਾ 279, 304ਏ ਆਈ. ਪੀ. ਸੀ. ਅਧੀਨ ਮਾਮਲਾ ਦਰਜ ਕਰ ਲਿਆ ਹੈ। ਲਾਸ਼ ਦਾ ਸਿਵਲ ਹਸਪਤਾਲ ਮੋਰਚਰੀ ਵਿਚ ਪੋਸਟਮਾਰਟਮ ਕਰਵਾਇਆ ਗਿਆ। ਦੂਜੇ ਪਾਸੇ ਇਥੇ ਸੰਗਤਪੁਰਾ ਮੁਹੱਲਾ ਵਿਚ ਬਲਵੰਤ ਸਿੰਘ ਪੁੱਤਰ ਜੋਗਿੰਦਰ ਸਿੰਘ ਦੀ ਬਲੈਰੋ ਗੱਡੀ ਘਰ ਦੇ ਬਾਹਰੋਂ ਕੋਈ ਚੋਰੀ ਕਰਕੇ ਲੈ ਗਿਆ। ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ।


Gurminder Singh

Content Editor

Related News