ਸਿੰਗਲਾ ਦੀ ਭੱਦੀ ਸ਼ਬਦਾਵਲੀ ''ਤੇ ਬੋਲੇ ਕੈਪਟਨ ਸੰਧੂ, ''ਮੈਂ ਉਨ੍ਹਾਂ ਦੀ ਕੋਈ ਵੀਡੀਓ ਨਹੀਂ ਦੇਖੀ''

12/08/2019 5:48:22 PM

ਨਾਭਾ (ਰਾਹੁਲ, ਪੁਰੀ, ਭੂਪਾ, ਸ਼ਤੀਸ਼) - ਪੰਜਾਬ ਦੇ ਮੰਤਰੀ ਅਤੇ ਵਿਧਾਇਕ ਆਪਣੀ ਭੱਦੀ ਸ਼ਬਦਾਵਲੀ ਕਰਕੇ ਆਏ ਦਿਨ ਸੁਰਖੀਆਂ 'ਚ ਰਹਿ ਰਹੇ ਹਨ। ਇਹ ਕੋਈ ਪਹਿਲਾਂ ਮਾਮਲਾ ਨਹੀਂ, ਜਦੋਂ ਪੰਜਾਬ ਦੇ ਕੈਬਨਿਟ ਮੰਤਰੀ ਨੇ ਭੱਦੀ ਸ਼ਬਦਾਵਲੀ ਦੀ ਵਰਤੀ ਕੀਤੀ ਹੋਵੇ। ਪੰਜਾਬ ਦੇ ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਵਲੋਂ ਇਸ ਵਾਰ ਧਰਨਾ ਦੇ ਰਹੇ ਅਧਿਆਪਕਾਂ ਖਿਲਾਫ ਭੱਦੀ ਸ਼ਬਦਾਵਲੀ ਦੀ ਵਰਤੋਂ ਕੀਤੀ ਗਈ ਹੈ। ਜਾਣਕਾਰੀ ਅਨੁਸਾਰ ਨਾਭਾ ਵਿਖੇ ਸਮਾਗਮ 'ਚ ਪੁੱਜੇ ਕੈਪਟਨ ਦੇ ਪੋਲਿਟੀਕਲ ਸੈਕਟਰੀ ਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਨਰਲ ਸੈਕਟਰੀ ਕੈਪਟਨ ਸੰਦੀਪ ਸਿੰਘ ਸੰਧੂ ਨੇ ਇਸ ਸਬੰਧੀ ਕਿਹਾ ਕਿ ਸਿੱਖਿਆ ਮੰਤਰੀ ਸਿੰਗਲਾ ਬਹੁਤ ਸੁਲਝੇ ਹੋਏ ਇਨਸਾਨ ਹਨ। ਅਧਿਆਪਕਾਂ ਖਿਲਾਫ ਭੱਦੀ ਸ਼ਬਦਾਵਲੀ ਦੀ ਵਰਤੋਂ ਕਰਦੇ ਹੋਏ ਦੀ ਮੈਂ ਸਿੰਗਲਾ ਦੀ ਕੋਈ ਵੀਡੀਓ ਨਹੀਂ ਦੇਖੀ।  

ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੈਪਟਨ ਸੰਧੂ ਨੇ ਕਿਹਾ ਕਿ ਪੰਜਾਬ ਦੇ ਸਿੱਖਿਆ ਮੰਤਰੀ ਸਿਆਣੇ ਤੇ ਪੜੇ-ਲਿਖੇ ਵਿਅਕਤੀ ਹਨ। ਮੈਨੂੰ ਨਹੀਂ ਲੱਗਦਾ ਕਿ ਉਹ ਕੋਈ ਅਜਿਹੀ ਗੱਲ ਕਰਨਗੇ। ਇਸ ਮੌਕੇ ਜਦੋਂ ਕੈਪਟਨ ਸੰਧੂ ਨੂੰ ਵੀਡੀਓ ਦਿਖਾਉਣ ਸਬੰਧੀ ਗੱਲ ਕੀਤੀ ਤਾਂ ਉਹ ਸਿੱਖਿਆ ਮੰਤਰੀ ਦਾ ਬਚਾਓ ਕਰਦੇ ਹੋਏ ਦਿਖਾਈ ਦਿੱਤੇ। ਨਰਾਜ਼ ਵਿਧਾਇਕਾਂ ਸਬੰਧੀ ਪੁੱਛੇ ਸਵਾਲ ਦੇ ਜਵਾਬ 'ਚ ਸੰਧੂ ਨੇ ਕਿਹਾ ਕਿ ਘਰਾਂ 'ਚ ਨਰਾਜ਼ਗੀਆਂ ਹੁੰਦੀਆਂ ਰਹਿੰਦੀਆਂ ਹਨ, ਜੋ ਦੂਰ ਹੋ ਜਾਂਦੀਆਂ ਹਨ। ਕੈਪਟਨ ਵਲੋਂ ਡੀ. ਜੀ. ਪੀ. ਨੂੰ ਸੌਂਪੀ ਰਿਪੋਰਟ ਦੇ ਸਵਾਲ 'ਤੇ ਸੰਧੂ ਨੇ ਕਿਹਾ ਕਿ ਕੈਪਟਨ ਸਰਕਾਰ ਨੇ ਹੀ ਬਦਮਾਸ਼ ਖਤਮ ਕੀਤੇ ਹਨ। ਸੰਧੂ ਨੇ ਕਿਹਾ ਕਿ ਬਾਦਲਾਂ ਦੇ ਰਾਜ 'ਚ ਵੱਡੇ-ਵੱਡੇ ਜੇਲ ਬਰੇਕ ਕਾਂਡ ਹੋਏ ਸਨ, ਜਿਨ੍ਹਾਂ ਦੇ ਬਦਮਾਸ਼ਾਂ ਨੂੰ ਅੱਜ ਅਸੀਂ ਫੜ ਕੇ ਸਿਲਾਖਾਂ ਪਿੱਛੇ ਸੁੱਟ ਦਿੱਤਾ ਹੈ।

rajwinder kaur

This news is Content Editor rajwinder kaur