ਕੈਪਟਨ ਸਰਕਾਰ ਨੇ ਰੁਜ਼ਗਾਰ ਮੇਲਿਆਂ ਦੇ ਨਾਂ ''ਤੇ ਨੌਜਵਾਨ ਪੀੜ੍ਹੀ ਨੂੰ ਜ਼ਲੀਲ ਕਰਨ ਦੀ ਕੋਸ਼ਿਸ਼ ਕੀਤੀ : ਕਮਲ ਸ਼ਰਮਾ

09/18/2017 10:00:32 AM

ਬੁਢਲਾਡਾ (ਬਾਂਸਲ, ਮਨਚੰਦਾ)-ਪੰਜਾਬ ਦੀ ਜਨਤਾ ਦਾ ਕੈਪਟਨ ਸਰਕਾਰ ਤੋਂ ਮੋਹ ਭੰਗ ਹੋ ਚੁਕਾ ਹੈ ਤੇ ਚੋਣਾਂ ਦੌਰਾਨ ਕੀਤੇ ਵਾਅਦਿਆਂ ਨੂੰ ਪੂਰਾ ਕਰਨ 'ਚ ਕਾਂਗਰਸ ਫੇਲ ਸਾਬਤ ਹੋ ਚੁਕੀ ਹੈ। ਇਹ ਸ਼ਬਦ ਅੱਜ ਇੱਥੇ ਨਿੱਜੀ ਸ਼ੋਕ ਸਭਾ 'ਚ ਸ਼ਾਮਲ ਹੋਣ ਲਈ ਪਹੁੰਚੇ ਕੇਂਦਰੀ ਭਾਜਪਾ ਦੇ ਆਗੂ ਸਾਬਕਾ ਪ੍ਰਧਾਨ ਪੰਜਾਬ ਭਾਜਪਾ ਕਮਲ ਕੁਮਾਰ ਸ਼ਰਮਾ ਨੇ ਕਹੇ। ਉਨ੍ਹਾਂ ਕਿਹਾ ਕਿ ਪੰਜਾਬ 'ਚ ਬਦਲੇ ਦੀ ਭਾਵਨਾਵਾਂ ਨਾਲ ਵਿਰੋਧੀਆਂ ਨੂੰ ਡਰਾਇਆ ਧਮਕਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਰੁਜ਼ਗਾਰ ਮੇਲਿਆਂ ਦੇ ਨਾਂ 'ਤੇ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਜ਼ਲੀਲ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਉਨ੍ਹਾਂ ਗੁਰਦਾਸਪੁਰ ਉਪ ਚੋਣ ਸਬੰੰਧੀ ਕਿਹਾ ਕਿ ਭਾਰਤੀ ਜਨਤਾ ਪਾਰਟੀ ਡੇਢ ਲੱਖ ਵੋਟਾਂ ਦੇ ਮਾਰਜਨ ਨਾਲ ਜਿੱਤ ਪ੍ਰਾਪਤ ਕਰੇਗੀ। ਉਨ੍ਹਾਂ ਕਿਹਾ ਕਿ ਉਮੀਦਵਾਰ ਦਾ ਫੈਸਲਾ ਭਲਕੇ ਹੋਣ ਦੀ ਸੰਭਾਵਨਾ ਹੈ। ਇਸ ਮੌਕੇ ਭਾਜਪਾ ਦੇ ਸੀਨੀਅਰ ਨੇਤਾ ਮੋਹਿਤ ਗੁਪਤਾ, ਜ਼ਿਲਾ ਪ੍ਰਧਾਨ ਐਡਵੋਕੇਟ ਸਤੀਸ਼ ਕੁਮਾਰ, ਪੰਜਾਬ ਭਾਜਪਾ ਦੇ ਆਗੂ ਰਾਕੇਸ਼ ਕੁਮਾਰ ਜੈਨ, ਸੁਖਵੰਤ ਸਿੰਘ ਧਨੌਲਾ, ਸੂਰਜ ਕੁਮਾਰ ਛਾਬੜਾ, ਸੁਖਦੇਵ ਸਿੰਘ ਫਰਮਾਹੀ, ਧਨੰਤਰ ਸਿੰਘ ਸਿੱਧੂ, ਅਮਨ ਪੁਣੀਆ, ਹਰਦੀਪ ਸਿੰਘ ਰਿਓਂਦ, ਸਾਬਕਾ ਕੌਂਸਲਰ ਸ਼ਸ਼ੀ ਸ਼ਰਮਾ, ਸੁਹਾਗ ਰਾਣੀ, ਆਸ਼ਾ ਬਾਂਸਲ, ਸੁਖਜੀਤ ਕੌਰ ਬੋਹਾ, ਕਿਰਨਦੀਪ ਕੌਰ ਸੈਦੇਵਾਲਾ, ਬਲਵਿੰਦਰ ਸਿੰਘ ਮੱਲ ਸਿੰਘ ਵਾਲਾ, ਪ੍ਰਕਾਸ਼ ਅਰੋੜਾ, ਰਾਮ ਪ੍ਰਕਾਸ਼ ਕਾਠ, ਮਾ. ਕਸ਼ਮੀਰੀ ਲਾਲ, ਵਿਨੋਦ ਗਰਗ, ਸੁਖਦਰਸ਼ਨ ਸ਼ਰਮਾ ਲੀਲਾ ਆਦਿ ਹਾਜ਼ਰ ਸਨ।