ਕਾਂਗਰਸੀ ਵਰਕਰਾਂ ਦੀ ਬੈਠਕ ''ਚ ਕੈਪਟਨ ਸਰਕਾਰ ਦੇ 8 ਇਤਿਹਾਸਕ ਫੈਸਲਿਆਂ ''ਤੇ ਚਰਚਾ

Monday, Jul 10, 2017 - 11:02 AM (IST)

ਲੁਧਿਆਣਾ (ਰਿੰਕੂ) — ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਕ੍ਰਿਸ਼ਨ ਕੁਮਾਰ ਬਾਵਾ ਜਨਰਲ ਸਕੱਤਰ ਪੰਜਾਬ ਦੀ ਅਗਵਾਈ 'ਚ ਵਿਧਾਨ ਸਭਾ ਹਲਕਾ ਆਤਮ ਨਗਰ ਦੇ ਸਮੂਹ ਕਾਂਗਰਸੀ ਵਰਕਰਾਂ ਦੀ ਇਕ ਵਿਸ਼ਾਲ ਮੀਟਿੰਗ ਅਮਤੰਤਰਣ ਪੈਲੇਸ ਦਾਨਾ ਮੰਡੀ ਗਿਲ ਰੋਡ 'ਤੇ ਹੋਈ, ਜਿਸ 'ਚ ਉਦਯੋਗਪਤੀਆਂ ਦੇ ਲਈ 5 ਰੁਪਏ ਯੂਨੀਟ ਬਿਜਲੀ, ਕਿਸਾਨਾਂ ਦੀ ਕਰਜ਼ਾ ਮੁਆਫੀ ਸਮੇਤ ਜਨਤਾ ਦੇ ਹਿੱਤ 'ਚ ਲਏ ਗਏ ਫੈਸਲਿਆਂ 'ਤੇ ਆ ਰਹੇ ਨਗਰ ਨਿਗਮ ਦੀਆਂ ਚੋਣਾਂ ਸੰਬੰਧੀ ਖੁੱਲ੍ਹ ਕੇ ਚਰਚਾ ਕੀਤੀ ਗਈ।
ਸਮੂਹ ਕਾਂਗਰਸੀ ਵਰਕਰਾਂ ਨੇ ਦੋਵੇਂ ਹੱਥ ਖੜੇ ਕਰ ਕੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵਲੋਂ ਲਏ ਗਏ ਫੈਸਲਿਆਂ ਦੀ ਪ੍ਰਸ਼ੰਸਾ ਕੀਤੀ, ਜਿਸ 'ਚ ਪੰਜਾਬ ਸਰਕਾਰ ਦੇ 8 ਖਾਸ ਤੌਰ 'ਤੇ ਲਏ ਗਏ ਫੈਸਲਿਆਂ ਦੀਆਂ ਤਖਤੀਆਂ ਫੜੀਆਂ ਹੋਈਆਂ ਸਨ। ਮੀਟਿੰਗ 'ਚ ਵਾਰਡ ਸੰਬੰਧੀ ਇਸ਼ਵਰਜੋਤ ਚੀਮਾ ਮੈਂਬਰ ਕਮੇਟੀ ਨੇ ਵਿਸਤਾਰ ਨਾਲ ਜਾਣਕਾਰੀ ਦਿੱਤੀ, ਜਦ ਕਿ ਮੀਟਿੰਗ 'ਚ ਲੀਨਾ ਟਪਾਰੀਆ ਪ੍ਰਧਾਨ ਮਹਿਲਾ ਕਾਂਗਰਸ ਲੁਧਿਆਣਾ, ਗੁਰਜੀਤ ਸਿੰਘ ਸ਼ੀਂਹ ਪ੍ਰਧਾਨ ਯੂਥ ਕਾਂਗਰਸ, ਸੀਨੀਅਰ ਨੇਤਾ ਮੋਤੀ ਸੂਦ ਮੱਖਣ ਸ਼ੀਂਹ, ਰਾਜਿੰਦਰ  ਚੋਪੜਾ, ਜਗਦੀਸ਼  ਮਰਵਾਹਾ, ਸੁਰਜੀਤ ਸਿੰਘ ਲੋਟੇ, ਬਲਜਿੰਦਰ ਸਿੰਘ ਹੂੰਜਣ ਪ੍ਰਧਾਨ ਓ. ਬੀ. ਸੀ. ਚੇਅਰਮੈਨ ਖਾਸ ਤੌਰ 'ਤੇ ਹਾਜ਼ਰ ਸਨ।
ਬਾਵਾ ਨੇ ਕਿਹਾ ਕਿ ਹਲਕਾ ਆਤਮ ਨਗਰ ਦੀ ਆਤਮਾ ਕਾਂਗਰਸ ਪਾਰਟੀ ਦੇ ਨਾਲ ਹੈ ਪਰ ਇਸ ਨੂੰ ਇਕਜੁਟਤਾ ਨਾਲ ਸੰਭਾਲਣ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਪੰਜਾਬ ਲਈ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ ਇਤਿਹਾਸਕ ਫੈਸਲੇ ਲਏ ਹਨ, ਜਿਸ ਨਾਲ ਆਉਣ ਵਾਲੇ ਸਮੇਂ ਦੌਰਾਨ ਹਰ ਪੰਜਾਬੀ ਪ੍ਰਭਾਵਿਤ ਹੋਵੇਗਾ। 


Related News