ਫ੍ਰੀ ਸਫਰ ਨੂੰ ਲੈ ਕੇ ਕੰਡਕਟਰ ਨਾਲ ਖਹਿਬੜੀ ਕੁੜੀ, ਪੁਲਸ ਦੀ ਮੌਜੂਦਗੀ ਵਿਚ ਲੱਥੀ ਪੱਗ

04/03/2021 9:08:20 PM

ਰੂਪਨਗਰ (ਬਿਊਰੋ)- ਕੈਪਟਨ ਸਰਕਾਰ ਵੱਲੋਂ ਮਹਿਲਾਵਾਂ ਲਈ ਸਰਕਾਰੀ ਬੱਸਾਂ ਵਿੱਚ ਮੁਫ਼ਤ ਸਫ਼ਰ ਦੀ ਦਿੱਤੀ ਸਹੂਲਤ ਨੂੰ ਲੈ ਕੇ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਬੱਸ ਦੇ ਕੰਡਕਟਰ ਵੱਲੋਂ ਇਕ ਲੜਕੀ ਦੀ ਟਿਕਟ ਕੱਟ ਦਿੱਤੀ ਗਈ। ਜਾਣਕਾਰੀ ਮੁਤਾਬਕ ਪੰਜਾਬ ਰੋਡਵੇਜ਼ ਦੀ ਬੱਸ ਵਿਚ ਪਟਿਆਲਾ ਤੋਂ ਲੜਕੀ ਰੂਪਨਗਰ ਲਈ ਸਵਾਰ ਹੋਈ ਸੀ ਜਿੰਨਾ ਚਿਰ ਲੜਕੀ ਆਪਣਾ ਆਧਾਰ ਕਾਰਡ ਕੱਢਣ ਲੱਗੀ ਉਸ ਤੋਂ ਪਹਿਲਾਂ ਕੰਡਕਟਰ ਨੇ ਉਸ ਦੀ ਟਿਕਟ ਕੱਟ ਦਿੱਤੀ।ਬੇਸ਼ਕ ਬਾਅਦ ਵਿਚ ਕੰਡਕਟਰ ਨੇ ਲੜਕੀ ਦੀ ਟਿਕਟ ਦੇ ਪੈਸੇ ਵਾਪਸ ਕਰ ਦਿੱਤੇ। ਪ੍ਰੰਤੂ ਬੱਸ ਅੰਦਰ ਕੰਡਕਟਰ ਅਤੇ ਲੜਕੀ ਵਿਚਕਾਰ ਹੋਈ ਬਹਿਸਬਾਜ਼ੀ ਕਾਫੀ ਵਧ ਗਈ ਕਿ ਲੜਕੀ ਨੇ ਰੂਪਨਗਰ ਬੱਸ ਅੱਡੇ ਵਿੱਚ ਆਪਣੇ ਪਰਿਵਾਰਕ ਮੈਂਬਰਾਂ ਨੂੰ ਬੁਲਾ ਲਿਆ।

ਇਹ ਵੀ ਪੜੋ - ਬ੍ਰਾਜ਼ੀਲ ਕੋਰੋਨਾ : ਦੇਹਾਂ ਦਫਨਾਉਣ ਨੂੰ ਘੱਟ ਪਈ ਥਾਂ, ਕਬਰਾਂ 'ਚੋਂ ਪੁਰਾਣੇ ਕੰਕਾਲਾਂ ਨੂੰ ਕੱਢ ਬਣਾ ਰਹੇ ਥਾਂ
ਗੱਲ ਵਧਦੇ ਵਧਦੇ ਬੱਸ ਡਰਾਈਵਰ ਨੇ ਬੱਸ ਸੜਕ ਵਿਚਕਾਰ ਲਗਾ ਕੇ ਜਾਮ ਲਗਾ ਦਿੱਤਾ। ਇਸ ਦੌਰਾਨ ਬੱਸ ਮੁਲਾਜ਼ਮਾਂ ਵੱਲੋਂ ਲੜਕੀ ਦੇ ਚਾਚੇ ਨੂੰ ਪੁਲਸ ਸਾਹਮਣੇ ਹੀ ਸੜਕ ਵਿਚਕਾਰ ਕੁੱਟਿਆ ਗਿਆ ਅਤੇ ਧੱਕਾ ਦੇ ਕੇ ਸੜਕ ਤੇ ਸੁੱਟ ਦਿੱਤਾ ਜਿਸ ਦੌਰਾਨ ਲੜਕੀ ਦੇ ਪਰਿਵਾਰਕ ਮੈਂਬਰ ਦੀ ਪੱਗ ਤੱਕ ਲੱਥ ਗਈ। ਮੌਕੇ ਤੇ ਪੁਲਸ ਪਹੁੰਚ ਗਈ ਅਤੇ ਦੋਵੇਂ ਧਿਰਾਂ ਨੂੰ ਥਾਣੇ ਲਿਜਾਇਆ ਗਿਆ। ਜਿੱਥੇ ਦੋਵੇਂ ਧਿਰਾਂ ਵਿਚਾਲੇ ਕਾਫੀ ਦੇਰ ਤੱਕ ਗੱਲਬਾਤ ਹੁੰਦੀ ਰਹੀ ਅਤੇ ਅੰਤ ਵਿੱਚ ਜਾ ਕੇ ਦੋਵੇਂ ਧਿਰਾਂ ਦਾ ਆਪਸੀ ਸਮਝੌਤਾ ਹੋ ਗਿਆ।

ਇਹ ਵੀ ਪੜੋ - ਇਟਲੀ 'ਚ 100 ਫੁੱਟ ਦੇ ਟਾਵਰਾਂ 'ਤੇ ਡਿਨਰ ਕਰਨ ਸਕਣਗੇ ਸੈਲਾਨੀ, ਆਉਣ-ਜਾਣ ਲਈ ਡ੍ਰੋਨਾਂ ਦੀ ਹੋਵੇਗੀ ਵਰਤੋਂ

ਇਸ ਮੌਕੇ ਪੰਜਾਬ ਰੋਡਵੇਜ਼ ਯੂਨੀਅਨ ਰੂਪਨਗਰ ਦੇ ਪ੍ਰਧਾਨ ਕੁਲਵੰਤ ਸਿੰਘ ਨੇ ਮੰਨਿਆ ਕਿ ਭਾਵੇਂ ਸਰਕਾਰ ਵੱਲੋਂ ਮਹਿਲਾ ਮਹਿਲਾਵਾਂ ਲਈ ਮੁਫ਼ਤ ਬੱਸ ਸਹੂਲਤ ਸ਼ੁਰੂ ਕਰ ਦਿੱਤੀ ਗਈ ਹੈ ਪ੍ਰੰਤੂ ਸਿਸਟਮ ਦੇ ਵਿਚ ਹਾਲੇ ਅਪਡੇਟ ਨਾ ਹੋਣ ਕਰਕੇ ਉਨ੍ਹਾਂ ਨੂੰ ਕਾਫੀ ਦਿੱਕਤ ਆ ਰਹੀ ਹੈ ਜਿਸ ਦੇ ਕਾਰਨ ਅਜਿਹੇ ਲੜਾਈ ਝਗੜੇ ਹੋ ਰਹੇ ਨੇ , ਥਾਣਾ ਸਿਟੀ ਦੇ ਐਸਐਚਓ ਰਾਜੀਵ ਕੁਮਾਰ ਨੇ ਦੱਸਿਆ ਕਿ ਦੋਵੇਂ ਧਿਰਾਂ ਦਾ ਝਗੜਾ ਹੋਇਆ ਸੀ ਅਤੇ ਮੌਕੇ ਤੇ ਪਹੁੰਚੇ ਸੀ ਪ੍ਰੰਤੂ ਹੁਣ ਦੋਵੇਂ ਧਿਰਾਂ ਦਾ ਸਮਝੌਤਾ ਹੋ ਚੁੱਕਾ ਹੈ ।

Sunny Mehra

This news is Content Editor Sunny Mehra