ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਐਲਾਨ, ਲੋਕਾਂ ਨੂੰ ਸਸਤੀ ਮਿਲੇਗੀ ਬਿਜਲੀ

04/18/2017 12:39:03 PM

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਲਾਨ ਕੀਤਾ ਹੈ ਕਿ ਉਹ ਪੰਜਾਬ ਵਾਸੀਆਂ ਨੂੰ ਚੋਣ ਵਾਅਦੇ ਮੁਤਾਬਕ ਲੋਕਾਂ ਨੂੰ ਸਸਤੀਆਂ ਦਰਾਂ ''ਤੇ ਬਿਜਲੀ ਮੁਹੱਈਆ ਕਰਾਉਣਗੇ। ਕੈਪਟਨ ਨੇ ਕਿਹਾ ਹੈ ਕਿ ਬਿਜਲੀ ਦੇ ਸਾਧਨ ਇੰਨੇ ਨਹੀਂ ਹਨ ਕਿ ਇਸ ''ਚ ਸਬਸਿਡੀ ਦਿੱਤੀ ਜਾਵੇ, ਫਿਰ ਵੀ ਨਿਜੀ ਕੰਪਨੀਆਂ ਤੋਂ ਬਿਜਲੀ ਖਰੀਦ ਕੇ ਕੀਮਤਾਂ ਘਟਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਇਹ ਫੈਸਲਾ ਅਜਿਹੇ ਸਮੇਂ ''ਚ ਆਇਆ ਹੈ, ਜਦੋਂ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਅਤੇ ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਵਲੋਂ ਕੀਮਤਾਂ ''ਚ ਵਾਧੇ ਦੀ ਮੰਗ ਕੀਤੀ ਜਾ ਰਹੀ ਸੀ। ਕੈਪਟਨ ਨੇ ਦੱਸਿਆ ਕਿ ਮਹਿੰਦਰਾ ਅਤੇ ਰਿਲਾਇੰਸ ਪਾਵਰ ਨੇ ਪੰਜਾਬ ਸਰਕਾਰ ਨੂੰ ਕ੍ਰਮਵਾਰ 1.50 ਅਤੇ 1.75 ਰੁਪਏ ਪ੍ਰਤੀ ਯੂਨਿਟ ਦੀ ਦਰ ''ਤੇ ਬਿਜਲੀ ਮੁਹੱਈਆ ਕਰਾਉਣ ਦੀ ਪੇਸ਼ਕਸ਼ ਕੀਤੀ ਹੈ। 

Babita Marhas

This news is News Editor Babita Marhas