ਕਰੋੜਾਂ ਦਾ ਮਾਲਕ ਹੈ ਚੋਟੀ ਦਾ ਇਹ ਕਾਂਗਰਸੀ ਆਗੂ, ਆਲੀਸ਼ਾਨ ਮਹਿਲ ਦੀ ਕੀਮਤ ਉਡਾ ਦੇਵੇਗੀ ਤੁਹਾਡੇ ਹੋਸ਼ (ਤਸਵੀਰਾਂ)

01/18/2017 2:06:25 PM

 ਪਟਿਆਲਾ (ਬਲਜਿੰਦਰ) : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਲੀਸ਼ਾਨ ਨਿਊ ਮੋਤੀ ਮਹਿਲ ''ਚ ਰਹਿੰਦੇ ਹਨ। ਇਸ ਮਹਿਲ ਦੀ ਕੀਮਤ ਜਾਣ ਕੇ ਤੁਸੀਂ ਵੀ ਹੈਰਾਨ ਰਹਿ ਜਾਵੋਗੇ। ਕੈਪਟਨ ਦੇ ਇਸ ਮੋਤੀ ਮਹਿਲ ਦੀ ਕੀਮਤ 35 ਕਰੋੜ ਰੁਪਏ ਹੈ। ਕੈਪਟਨ ਅਮਰਿੰਦਰ ਸਿੰਘ 43.85 ਕਰੋੜ ਦੇ ਮਾਲਕ ਹਨ। ਕੈਪਟਨ ਅਮਰਿੰਦਰ ਸਿੰਘ ਵੱਲੋਂ ਬੀਤੇ ਦਿਨ ਆਪਣੇ ਨਾਮਜ਼ਦਗੀ ਪੱਤਰ ਭਰਨ ਸਮੇਂ ਦਿੱਤੇ ਗਏ ਵੇਰਵਿਆਂ ਅਨੁਸਾਰ ਉਨ੍ਹਾਂ ਦੀ ਉਮਰ 74 ਸਾਲ ਹੈ। ਉਨ੍ਹਾਂ ਕੋਲ 3.23 ਕਰੋੜ ਰੁਪਏ ਦੀ ਚੱਲ ਸੰਪਤੀ ਹੈ। ਇਨ੍ਹਾਂ ''ਚ 90 ਹਜ਼ਾਰ ਰੁਪਏ ਕੈਸ਼, 32.86 ਲੱਖ ਰੁਪਏ ਵੱਖ-ਵੱਖ ਬੈਂਕਾਂ ''ਚ ਜਮ੍ਹਾ ਹਨ, 65.44 ਲੱਖ ਦੇ ਸ਼ੇਅਰ ਤੇ ਬੋਂਡ, 1 ਟੋਇਟਾ ਫਾਰਚੂਨਰ ਗੱਡੀ, 68.18 ਲੱਖ ਰੁਪਏ ਦੇ ਗਹਿਣੇ ਅਤੇ 42.62 ਕਰੋੜ ਰੁਪਏ ਦੀ ਅਚੱਲ ਸੰਪਤੀ ਹੈ, ਜਿਨ੍ਹਾਂ ''ਚ 35 ਕਰੋੜ ਰੁਪਏ ਦਾ ਨਿਊ ਮੋਤੀ ਮਹਿਲ ਵੀ ਸ਼ਾਮਲ ਹੈ। ਅਮਰਿੰਦਰ ਸਿੰਘ ਦੀਆਂ ਹਰਿਦੁਆਰ, ਸੋਲਨ, ਦਿੱਲੀ, ਦੁਬਈ, ਸ਼ਿਮਲਾ ਅਤੇ ਪਟਿਆਲਾ ਵਿਖੇ ਜ਼ਮੀਨ ਜਾਇਦਾਦਾਂ ਹਨ।

2012 ਨਾਲੋਂ ਅਮਰਿੰਦਰ ਸਿੰਘ ਦੀ ਜਾਇਦਾਦ ''ਚ ਹੋਇਆ 2 ਕਰੋੜ 23 ਲੱਖ ਦਾ ਵਾਧਾ 
ਕੈਪਟਨ ਅਮਰਿੰਦਰ ਸਿੰਘ ਦੀ ਸਾਲ 2012 ਨਾਲੋਂ ਜਾਇਦਾਦ ਵਿਚ 2 ਕਰੋੜ 23 ਲੱਖ ਰੁਪਏ ਦਾ ਵਾਧਾ ਹੋਇਆ ਹੈ। ਸਾਲ 2012 ਵਿਚ ਅਮਰਿੰਦਰ ਸਿੰਘ ਨੇ ਆਪਣੀ ਜਾਇਦਾਦ 41.62 ਕਰੋੜ ਰੁਪਏ ਦਿਖਾਈ ਸੀ, ਜਦੋਂ ਕਿ ਇਸ ਵਾਰ 43.85 ਕਰੋੜ ਰੁਪਏ ਦਿਖਾਈ ਹੈ। ਇਸੇ ਤਰ੍ਹਾਂ ਸਾਲ 2007 ਵਿਚ ਕੈਪਟਨ ਅਮਰਿੰਦਰ ਸਿੰਘ ਦੀ ਜਾਇਦਾਦ 38.49 ਕਰੋੜ ਸੀ। ਸਾਲ 2007 ਤੋਂ 2012 ''ਚ ਅਮਰਿੰਦਰ ਸਿੰਘ ਦੀ ਜਾਇਦਾਦ ਵਿਚ 3 ਕਰੋੜ 11 ਲੱਖ ਰੁਪਏ ਦਾ ਵਾਧਾ ਹੋਇਆ ਸੀ, ਜਦੋਂਕਿ ਸਾਲ 2012 ਤੋਂ 2017 ''ਚ 2 ਕਰੋੜ 23 ਲੱਖ ਰੁਪਏ ਦਾ ਵਾਧਾ ਹੋਇਆ। 
 

Babita Marhas

This news is News Editor Babita Marhas