ਚੋਣਾਂ ਲੜਨੀਆਂ ਹਨ ਜਾਂ ਨਹੀਂ, ਇਹ ਖੁਦ ਸਿੱਧੂ ਤੈਅ ਕਰਨਗੇ : ਕੈਪਟਨ

12/06/2016 4:42:42 PM

ਜਲੰਧਰ : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਭਾਜਪਾ ਦੇ ਸਾਬਕਾ ਰਾਜ ਸਭਾ ਮੈਂਬਰ ਨਵਜੋਤ ਸਿੰਘ ਸਿੱਧੂ ਵਲੋਂ ਅੰਮ੍ਰਿਤਸਰ ਲੋਕ ਸਭਾ ਸੀਟ ਤੋਂ ਵਿਧਾਨ ਸਭਾ ਚੋਣਾਂ ਕਾਂਗਰਸ ਦੀ ਟਿਕਟ ''ਤੇ ਲੜਨ ਜਾਂ ਨਾ ਲੜਨ ਦਾ ਫੈਸਲਾ ਉਨ੍ਹਾਂ ਨੇ ਖੁਦ ਲੈਣਾ ਹੈ। ਉਨ੍ਹਾਂ ਨੇ ਕਿਹਾ ਕਿ ਸਿੱਧੂ ਨਾਲ ਮੁਲਾਕਾਤ ਹੋ ਚੁੱਕੀ ਹੈ ਅਤੇ ਇਸ ਦੌਰਾਨ ਸਿੱਧੂ ਚੋਣਾਂ ''ਚ ਕਾਂਗਰਸ ਦੀ ਮਦਦ ਲਈ ਚੋਣ ਪ੍ਰਚਾਰ ਕਰਨਗੇ ਪਰ ਚੋਣ ਲੜਨ ਦਾ ਫੈਸਲਾ ਸਿੱਧੂ ਖੁਦ ਹੀ ਕਰਨਗੇ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਦੇ ਉਮੀਦਵਾਰਾਂ ਨੂੰ ਟਿਕਟਾਂ ਦੀ ਵੰਡ ਕਰਨ ਦਾ ਅਧਿਕਾਰ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਕੋਲ ਹੈ। ਕੈਪਟਨ ਨੇ ਕਿਹਾ ਕਿ ਜੇਕਰ ਨਵਜੋਤ ਕੌਰ ਸਿੱਧੂ ਨੂੰ ਅੰਮ੍ਰਿਤਸਰ ਪੂਰਬੀ ਹਲਕੇ ਤੋਂ ਟਿਕਟ ਮਿਲਦੀ ਹੈ ਤਾਂ ਉਨ੍ਹਾਂ ਨੂੰ ਖੁਸ਼ੀ ਹੋਵੇਗੀ।
ਕਾਂਗਰਸ ਦੀਆਂ ਟਿਕਟਾਂ ਦੇ ਐਲਾਨ ਸੰਬੰਧੀ ਪੁੱਛੇ ਗਏ ਸਵਾਲਾਂ ਦੇ ਜਵਾਬ ''ਚ ਉਨ੍ਹਾਂ ਨੇ ਕਿਹਾ ਕਿ 8 ਦਸੰਬਰ ਤੋਂ ਬਾਅਦ ਸੂਬੇ ਦੀਆਂ 117 ਵਿਧਾਨ ਸਭਾ ਸੀਟਾਂ ਲਈ ਕਾਂਗਰਸੀ ਉਮੀਦਵਾਰਾਂ ਦਾ ਐਲਾਨ ਇਕੱਠੇ ਕਰ ਦਿੱਤਾ ਜਾਵੇਗਾ। 8 ਦਸੰਬਰ ਨੂੰ ਦਿੱਲੀ ''ਚ ਕਾਂਗਰਸ ਦੀ ਕੇਂਦਰੀ ਚੋਣ ਕਮੇਟੀ ਦੈ ਬਠਕ ਹੋਣੀ ਹੈ। ਰਾਹੁਲ ਗਾਂਧੀ ਨੂੰ ਪਾਰਟੀ ਦੀ ਕਮਾਨ ਸੌਂਪਣ ਸੰਬੰਧੀ ਪੁੱਛੇ ਗਏ ਸਵਾਲ ਦੇ ਜਵਾਬ ''ਚ ਕੈਪਟਨ ਨੇ ਕਿਹਾ ਕਿ ਜੇਕਰ ਅਜਿਹਾ ਹੁੰਦਾ ਹੈ ਤਾਂ ਇਸ ਦਾ ਲਾਭ ਪੰਜਾਬ ''ਚ ਕਾਂਗਰਸ ਨੂੰ ਮਿਲੇਗਾ। ਆਮ ਆਦਮੀ ਪਾਰਟੀ ਤੋਂ ਕਾਂਗਰਸ ਨੂੰ  ਖੇਤਰ ਬਾਰੇ ਪੁੱਛੇ ਜਾਣ ''ਤੇ ਉਨ੍ਹਾਂ ਕਿਹਾ ਕਿ ਹੁਣ ਅਰਵਿੰਦ ਕੇਜਰੀਵਾਲ ਅਤੇ ਉਨ੍ਹਾਂ ਦੀ ਪਾਰਟੀ ਸਿਆਟੀ ਪਲੇਟਫਾਰਮ ''ਤੇ ਕਿਤੇ ਦਿਖਾਈ ਨਹੀਂ ਦਿੰਦੀ ਹੈ। ਉਨ੍ਹਾਂ ਨੇ ਕਿਹਾ ਕਿ ਸ਼ੁਰੂ ''ਚ ਕੁਝ ਲੋਕ ''ਆਪ'' ਨਾਲ ਜੁੜੇ ਸਨ ਪਰ ਬਾਅਦ ''ਚ ਦਿੱਲੀ ''ਚ ਕੇਜਰੀਵਾਲ ਸਰਕਾਰ ਦੀ ਕਾਰਗੁਜ਼ਾਰੀ ਨੂੰ ਪਰਖਣ ਅਤੇ ਪੰਜਾਬ ''ਚ ਬਾਹਰੀ ਨੇਤਾਵਾਂ ਦੀ ਦਖਲਅੰਦਾਜ਼ੀ ਤੋਂ ਬਾਅਦ ਲੋਕਾਂ ਨੇ ਆਪਣੇ ਪੈਰ ਇਸ ਪਾਰਟੀ ਤੋਂ ਪਿੱਛੇ ਹਟਾ ਲਏ ਹਨ।
 

Babita Marhas

This news is News Editor Babita Marhas