ਕੈਪਟਨ ਦੇ ਸੱਦੇ ''ਤੇ ਜਗ੍ਹਾ-ਜਗ੍ਹਾ ਫੂਕਿਆ ''ਚਿੱਟਾ ਰਾਵਣ''

10/17/2016 2:58:59 PM

ਜਲੰਧਰ (ਸੋਨੂੰ) : ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਜਲੰਧਰ ''ਚ ਸਿਆਸਤ ਗਰਮਾਉਣੀ ਸ਼ੁਰੂ ਹੋ ਗਈ ਹੈ। ਸੋਮਵਾਰ ਨੂੰ ਦੋਆਬਾ ਚੌਕ ''ਚ ਸਾਬਕਾ ਕਾਂਗਰਸੀ ਮੰਤਰੀ ਅਵਤਾਰ ਹੈਨਰੀ ਅਤੇ ਜੂਨੀਅਰ ਬਾਵਾ ਹੈਨਰੀ ਨੇ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਅਤੇ ਵਿਧਾਇਕ ਕੇ. ਡੀ. ਭੰਡਾਰੀ ਦੀ ਤਸਵੀਰ ਲਾ ਕੇ ਚਿੱਟੇ ਰਾਵਣ ਦਾ ਪੁਤਲਾ ਫੂਕਿਆ। ਉਨ੍ਹਾਂ ਨੇ ਭੰਡਾਰੀ ਦੀ ਤਸਵੀਰ ''ਤੇ ਟੀਕੇ ਅਤੇ ਸ਼ਰਾਬ ਦੀ ਬੋਤਲ ਵੀ ਲਾਈ। ਇਸ ਦੌਰਾਨ ਪੰਜਾਬ ਸਰਕਾਰ ਦੇ  ਖਿਲਾਫ ਨਾਅਰੇਬਾਜ਼ੀ ਵੀ ਕੀਤੀ ਗਈ। ਅਵਤਾਰ ਹੈਨਰੀ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਦੇ ਰਾਜ ''ਚ ਪੰਜਾਬ ਦੇ ਨੌਜਵਾਨ ਨਸ਼ੇ ਦੇ ਦਲਦਲ ''ਚ ਧਸ ਗਏ ਹਨ। ਦੂਜੇ ਪਾਸੇ ਮੋਹਾਲੀ, ਫਗਵਾੜਾ ਸਮੇਤ ਕਈ ਜਗ੍ਹਾ ਚਿੱਟੇ ਦਾ ਰਾਵਣ ਫੂਕਿਆ ਗਿਆ। ਫਗਵਾੜਾ ''ਚ ਬਲਬੀਰ ਸੋਢੀ ਦੀ ਅਗਵਾਈ ''ਚ ਜੋ ਪੁਤਲਾ ਸਾੜਿਆ ਗਿਆ, ਉਸ ''ਚ ਰਾਵਣ ਦੀ ਤਰਜ਼ ''ਤੇ ਪੁਤਲਾ ਬਣਾ ਕੇ ਬਾਦਲ ਦਾ ਚਿਹਰਾ ਲਾ ਕੇ ਪੁਤਲਾ ਫੂਕਿਆ ਗਿਆ। 

Babita Marhas

This news is News Editor Babita Marhas