ਓਲੰਪਿਕ ਖਿਡਾਰੀਆਂ ਨੂੰ ਖ਼ੁਦ ਖਾਣਾ ਬਣਾ ਕੇ ਖੁਆਉਣਗੇ 'ਕੈਪਟਨ', ਮੀਡੀਆ ਨੂੰ ਕਹੀ ਇਹ ਗੱਲ (ਤਸਵੀਰਾਂ)

08/13/2021 9:24:36 AM

ਚੰਡੀਗੜ੍ਹ (ਲਲਨ) : ਮੈਨੂੰ ਖਾਣੇ ਦਾ ਸ਼ੌਂਕ ਨਹੀਂ, ਸਗੋਂ ਖਾਣਾ ਬਣਾਉਣ ਦਾ ਸ਼ੌਂਕ ਹੈ। ਇਹ ਕਹਿਣਾ ਹੈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ। ਉਨ੍ਹਾਂ ਨੇ ਇਹ ਗੱਲ ਟੋਕੀਓ ਓਲੰਪਿਕ ਵਿਚ ਮੈਡਲ ਜਿੱਤਣ ਅਤੇ ਹਿੱਸਾ ਲੈਣ ਵਾਲੇ ਖਿਡਾਰੀਆਂ ਦੇ ਸਨਮਾਨ ਸਮਾਰੋਹ ਵਿਚ ਮੀਡੀਆ ਨਾਲ ਗੱਲਬਾਤ ਵਿਚ ਕਹੀ। ਉਨ੍ਹਾਂ ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੈਨੂੰ ਖਾਣਾ ਬਣਾਉਣ ਦਾ ਸ਼ੌਂਕ ਹੈ। ਇਸ ਲਈ ਟੋਕੀਓ ਓਲੰਪਿਕ ਵਿਚ ਹਿੱਸਾ ਲੈਣ ਵਾਲੇ ਖਿਡਾਰੀਆਂ ਨੂੰ ਆਪਣੇ ਹੱਥ ਨਾਲ ਖਾਣਾ ਬਣਾ ਕੇ ਖੁਆਉਣਾ ਚਾਹੁੰਦਾ ਹਾਂ।

ਇਹ ਵੀ ਪੜ੍ਹੋ : ਗੁਰਲਾਲ ਭਲਵਾਨ ਦੇ ਪਿਤਾ ਵੱਲੋਂ ਵਿੱਕੀ ਮਿੱਡੂਖੇੜਾ 'ਤੇ ਦੂਸ਼ਣ ਵਾਲੀਆਂ ਪੋਸਟਾਂ ਦਾ ਖੰਡਨ, ਕਹੀ ਇਹ ਗੱਲ

ਉਨ੍ਹਾਂ ਕਿਹਾ ਕਿ ਮੇਰੇ ਕੋਲ ਖਾਣਾ ਬਣਾਉਣ ਦਾ ਸਮਾਂ ਹੈ, ਇਸ ਲਈ ਤੁਸੀਂ ਸਾਰੇ ਲੋਕ ਵਿਚਾਰ ਕਰ ਲਓ ਕਿ ਤੁਸੀ ਲੋਕਾਂ ਨੇ ਮੇਰੇ ਘਰ ਕਦੋਂ ਭੋਜਨ ਕਰਨਾ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਟੋਕੀਓ ਓਲੰਪਿਕ ਵਿਚ ਹਾਕੀ ਖਿਡਾਰੀਆਂ ਨੇ ਮੈਡਲ ਜਿੱਤ ਕੇ 41 ਸਾਲਾਂ ਦਾ ਸੋਕਾ ਖ਼ਤਮ ਕੀਤਾ ਹੈ। ਇਸ ਦੇ ਨਾਲ ਹੀ ਵੁਮੈਂਸ ਟੀਮ ਦੀ ਤਾਰੀਫ਼ ਕਰਦਿਆਂ ਉਨ੍ਹਾਂ ਕਿਹਾ ਕਿ ਭਾਵੇਂ ਇਹ ਪਦਕ ਨਹੀਂ ਜਿੱਤ ਸਕੀ ਪਰ ਭਾਰਤ ਦੇ ਲੋਕਾਂ ਦਾ ਦਿਲ ਜਿੱਤਿਆ ਹੈ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਨਵਜੋਤ ਸਿੱਧੂ ਦਾ ਸਲਾਹਕਾਰ ਬਣਨ ਤੋਂ 'ਮੁਹੰਮਦ ਮੁਸਤਫ਼ਾ' ਦਾ ਇਨਕਾਰ, ਆਖੀ ਇਹ ਗੱਲ

ਇਸ ਦੇ ਨਾਲ ਹੀ ਉਨ੍ਹਾਂ ਨੇ ਯੋਗਤਾ ਦੇ ਆਧਾਰ ’ਤੇ ਮੈਡਲ ਜੇਤੂ ਖਿਡਾਰੀਆਂ ਨੂੰ ਏ-ਗ੍ਰੇਡ ਦੀ ਨੌਕਰੀ ਆਫ਼ਰ ਕੀਤੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਵਿਚ ਸਪੋਟਰਸ ਨੂੰ ਪ੍ਰਮੋਟ ਕਰਨ ਲਈ ਕਈ ਨਵੇਂ ਸਪੋਟਰਸ ਕੰਪਲੈਕਸ ਅਤੇ ਸਟੇਡੀਅਮਾਂ ਦਾ ਨਿਰਮਾਣ ਕਾਰਜ ਚੱਲ ਰਿਹਾ ਹੈ, ਜੋ ਛੇਤੀ ਹੀ ਪੂਰਾ ਹੋ ਜਾਵੇਗਾ। ਇਸ ਮੌਕੇ ’ਤੇ ਵੁਮੈਂਸ ਖਿਡਾਰੀਆਂ ਨੇ ਹਾਕੀ ਸਟਿੱਕ ’ਤੇ ਹਸਤਾਖ਼ਰ ਕਰ ਕੇ ਸੀ. ਐੱਮ. ਨੂੰ ਭੇਂਟ ਕੀਤੀ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਸਾਬਕਾ DGP ਸੁਮੇਧ ਸੈਣੀ ਨੂੰ ਹਾਈਕੋਰਟ ਤੋਂ ਮਿਲੀ ਅਗਾਊਂ ਜ਼ਮਾਨਤ


ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

Babita

This news is Content Editor Babita