ਦਿੱਲੀ 'ਚ ਸਿੱਖ ਡਰਾਈਵਰ ਤੇ ਬੱਚੇ ਨਾਲ ਹੋਏ ਤਸ਼ੱਦਦ 'ਤੇ ਭੜਕੇ ਕੈਪਟਨ, ਕੀਤੀ ਇਹ ਮੰਗ

06/17/2019 12:15:21 PM

ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਦਿੱਲੀ 'ਚ ਸਿੱਖ ਡਰਾਈਵਰ ਤੇ ਨਾਬਾਲਗ ਸਿੱਖ ਬੱਚੇ 'ਤੇ ਕੀਤੇ ਗਏ ਤਸ਼ੱਦਦ ਦੀ ਨਿੰਦਾ ਕੀਤੀ ਗਈ ਹੈ। ਕੈਪਟਨ ਨੇ ਟਵੀਟ ਕਰਦਿਆਂ ਇਸ ਘਟਨਾ ਨੂੰ ਸ਼ਰਮਨਾਕ ਦੱਸਿਆ ਹੈ। ਕੈਪਟਨ ਨੇ ਕਿਹਾ ਹੈ ਕਿ ਦਿੱਲੀ ਪੁਲਸ ਦਾ ਮਾਮੂਲੀ ਜਿਹੀ ਗੱਲ 'ਤੇ 2 ਨਿਰਦੋਸ਼ ਲੋਕਾਂ 'ਤੇ ਤਸ਼ੱਦਦ ਢਾਹੁਣਾ ਬੇਹੱਦ ਸ਼ਰਮਨਾਕ ਹੈ। ਕੈਪਟਨ ਨੇ ਇਸ ਸਬੰਧੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਮੰਗ ਕੀਤੀ ਹੈ ਕਿ ਪੀੜਤਾਂ ਨੂੰ ਇਸ ਘਟਨਾ 'ਚ ਜਲਦੀ ਇਨਸਾਫ ਮਿਲਣਾ ਚਾਹੀਦਾ ਹੈ।
ਜਾਣੋ ਕੀ ਹੈ ਮਾਮਲਾ
ਦੱਸ ਦੇਈਏ ਕਿ ਦਿੱਲੀ ਪੁਲਸ ਦੀ ਗੱਡੀ ਨਾਲ ਇਕ ਆਟੋ ਟਕਰਾ ਗਿਆ ਸੀ, ਜਿਸ ਤੋਂ ਬਾਅਦ ਪੁਲਸ ਅਧਿਕਾਰੀ ਭੜਕ ਗਏ ਅਤੇ ਪੁਲਸ ਨੇ ਪਿਸਤੌਲਾਂ ਕੱਢ ਕੇ ਆਟੋ ਸਿੱਖ ਡਰਾਈਵਰ ਅਤੇ ਨਾਬਾਲਗ ਲੜਕੇ ਨੂੰ ਡਰਾਇਆ-ਧਮਕਾਇਆ ਅਤੇ ਕੁੱਟਮਾਰ ਵੀ ਕੀਤੀ, ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ। ਇਸ ਮਾਮਲੇ ਸਬੰਧੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਕੁੱਟਮਾਰ ਕਰਨ ਵਾਲੇ ਪੁਲਸ ਅਧਿਕਾਰੀਆਂ ਦੀ ਮੁਅੱਤਲੀ ਦੀ ਮੰਗ ਕਰ ਰਹੇ ਹਨ।

Babita

This news is Content Editor Babita