''ਕਰਤਾਰਪੁਰ ਲਾਂਘੇ'' ਸਬੰਧੀ ਸਿੱਧੂ ਦੀ ਭੂਮਿਕਾ ''ਤੇ ਕੈਪਟਨ ਦਾ ਵਾਰ

05/11/2019 1:58:15 PM

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 'ਕਰਤਾਰਪੁਰ ਲਾਂਘੇ' ਸਬੰਧੀ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਭੂਮਿਕਾ ਬਾਰੇ ਬੋਲਦਿਆਂ ਕਿਹਾ ਹੈ ਕਿ ਲਾਂਘੇ ਦੀ ਗੱਲ ਤਾਂ ਬਹੁਤ ਪਹਿਲਾਂ ਦੀ ਹੀ ਚੱਲ ਰਹੀ ਸੀ ਅਤੇ ਪਾਕਿਸਤਾਨ ਦੇ ਫੌਜ ਮੁਖੀ ਨੇ ਸਿੱਧੂ ਨੂੰ ਸਿਰਫ ਇਸ ਬਾਰੇ ਦੱਸਿਆ ਹੀ ਸੀ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕਰਤਾਰਪੁਰ ਲਾਂਘੇ ਨੂੰ ਲੈ ਕੇ ਪਹਿਲਾਂ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਅਤੇ ਫਿਰ ਡਾ. ਮਨਮੋਹਨ ਸਿੰਘ ਨੇ ਗੱਲ ਕੀਤੀ ਸੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਦੇ ਤੌਰ 'ਤੇ ਉਨ੍ਹਾਂ ਨੂੰ ਵੀ ਲਾਂਘੇ ਬਾਰੇ ਗੱਲਬਾਤ ਕਰਨ ਲਈ ਭੇਜਿਆ ਗਿਆ ਸੀ। ਉਨ੍ਹਾਂ ਕਿਹਾ ਕਿ ਲਾਂਘੇ ਸਬੰਧੀ ਗੱਲਬਾਤ ਨਵਜੋਤ ਸਿੱਧੂ ਤੋਂ ਬਹੁਤ ਪਹਿਲਾਂ ਦੀ ਚੱਲ ਰਹੀ ਹੈ ਅਤੇ ਜਦੋਂ ਸਿੱਧੂ ਪਾਕਿਸਤਾਨ ਗਏ ਸਨ ਤਾਂ ਪਾਕਿ ਫੌਜ ਮੁਖੀ ਨੇ ਉਨ੍ਹਾਂ ਨੂੰ ਸਿਰਫ ਦੱਸਿਆ ਸੀ ਕਿ ਉਹ ਕਾਰਤਾਰਪੁਰ ਲਾਂਘਾ ਖੋਲ੍ਹਣ ਜਾ ਰਹੇ ਹਨ। 

Babita

This news is Content Editor Babita