ਗੁਰਦਾਸਪੁਰ ਹਮਲੇ ''ਤੇ ਕੈਪਟਨ ਨੇ DGP ਸੈਣੀ ''ਤੇ ਕੀਤਾ ਵੱਡਾ ਵਾਰ, ਜਾਣੋ ਕੀ ਕਿਹਾ

07/31/2015 3:32:02 PM

ਚੰਡੀਗੜ੍ਹ-ਗੁਰਦਾਸਪੁਰ ਹਮਲੇ ''ਚ ਅੱਤਵਾਦੀਆਂ ਨੂੰ ਢੇਰ ਕਰਨ ਵਾਲੀ ਪੰਜਾਬ ਪੁਲਸ ਦੀ ਹੌਂਸਲਾ ਅਫਜ਼ਾਈ ਕਰਨ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਡੀ. ਜੀ. ਪੀ. ਸੁਮੇਧ ਸਿੰਘ ਸੈਣੀ ''ਤੇ ਸ਼ਬਦੀ ਵਾਰ ਕਰਦਿਆਂ ਕਿਹਾ ਹੈ ਕਿ ਜੇਕਰ ਸਮੇਧ ਸਿੰਘ ਸੈਣੀ ਦੀ ਜਗ੍ਹਾ ਪੰਜਾਬ ਦੇ ਸਾਬਕਾ ਡੀ. ਜੀ. ਪੀ. ਕੰਵਰਪਾਲ ਸਿੰਘ ਗਿੱਲ ਹੁੰਦੇ ਤਾਂ ਗੁਰਦਾਸਪੁਰ ਹਮਲਾ ਹੋਣਾ ਹੀ ਨਹੀਂ ਸੀ।
ਕੈਪਟਨ ਨੇ ਸੁਮੇਧ ਸਿੰਘ ਸੈਣੀ ''ਤੇ ਹਮਲਾ ਬੋਲਦਿਆਂ ਦੀਨਾਨਗਰ ਥਾਣੇ ''ਚ ਮੁਲਾਜ਼ਮਾਂ ਦੇ ਬਗੈਰ ਹਥਿਆਰ ਡਿਊਟੀ ਦੇਣ ਦੀ ਗੱਲ ਦਾ ਹਵਾਲਾ ਦਿੱਤਾ। ਉਨਾਂ ਕਿਹਾ ਹੈ ਕਿ ਜੇਕਰ ਕੰਵਰਪਾਲ ਸਿੰਘ ਗਿੱਲ ਇਸ ਸਮੇਂ ਪੁਲਸ ਮੁਖੀ ਹੁੰਦੇ ਤਾਂ ਉਨ੍ਹਾਂ ਆਪਣੀ ਫੌਜ ਨੂੰ ਪੂਰੇ ਹਥਿਆਰ ਦਿੱਤੇ ਹੋਣੇ ਸੀ।
ਉਨ੍ਹਾਂ ਕਿਹਾ ਕਿ ਕੰਵਰਪਾਲ ਪੰਜਾਬ ਦੇ ਸੁਪਰ ਕੌਪ ਹਨ। ਤੁਹਾਨੂੰ ਦੱਸ ਦੇਈਏ ਕਿ ਸਾਬਕਾ ਪੁਲਸ ਮੁਖੀ ਕੰਵਰਪਾਲ ਸਿੰਘ ਗਿੱਲ ਨੇ ਵੀਰਵਾਰ ਨੂੰ ਪ੍ਰੈੱਸ ਮਿਲਣੀ ਕਰਕੇ ਪੰਜਾਬ ਪੁਲਸ ਦੀ ਸ਼ਲਾਘਾ ਕੀਤੀ ਸੀ। ਇਸ ਤੋਂ ਇਲਾਵਾ ਉਨ੍ਹਾਂ ਸਿਆਸੀ ਪਾਰਟੀਆਂ ਨੂੰਗੁਰਦਾਸਪੁਰ ਹਮਲੇ ਨੂੰ ਲੈ ਕੇ ਰਾਜਨੀਤੀ ਨਾ ਕਰਨ ਦੀ ਵੀ ਅਪੀਲ ਕੀਤੀ ਹੈ।

Babita Marhas

This news is News Editor Babita Marhas