ਪੰਜ ਦਿਨ ਬਾਅਦ ਖੁੱਲ੍ਹੀ ਕੈਪਟਨ ਦੀ ਨੀਂਦ, ਕੀਤਾ ਇਹ ਟਵੀਟ (ਵੀਡੀਓ)

06/10/2019 4:29:42 PM

ਜਲੰਧਰ : ਪਿਛਲੇ 90 ਘੰਟਿਆਂ ਤੋਂ ਬੋਰਵੈੱਲ 'ਚ ਫਸੇ ਫਤਿਹਵੀਰ ਸਿੰਘ ਨੂੰ ਅਜੇ ਤੱਕ ਕੱਢਿਆ ਨਹੀਂ ਗਿਆ ਹੈ। ਸੋਮਵਾਰ ਬਾਅਦ ਦੁਪਹਿਰ ਤੱਕ ਵੀ ਐੱਨ. ਡੀ. ਆਰ. ਐੱਫ. ਟੀਮ ਫਤਿਹਵੀਰ ਤੱਕ ਪਹੁੱਚ ਨਹੀਂ ਪਾਈ ਹੈ। ਇਸ ਦੌਰਾਨ ਕੈਪਟਨ ਵਲੋਂ ਇਸ ਬਾਰੇ ਨਾ ਤਾਂ ਕੋਈ ਬਿਆਨ ਦਿੱਤਾ ਗਿਆ ਅਤੇ ਨਾ ਹੀ ਕੋਈ ਟਵੀਟ ਕੀਤਾ ਗਿਆ। ਅੱਜ ਪੰਜ ਦਿਨ ਹੋਣ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਦੀ ਨੀਂਦ ਆਖਰ ਖੁੱਲ੍ਹ ਗਈ ਹੈ। ਸਰਕਾਰ ਦੀ ਨਿਖੇਪੀ ਅਤੇ ਵਿਰੋਧ ਪ੍ਰਦਰਸ਼ਨਾਂ ਤੋਂ ਬਾਅਦ ਇਸ ਮਾਮਲੇ 'ਤੇ ਕੈਪਟਨ ਨੇ ਪਹਿਲਾਂ ਬਿਆਨ ਦਿੱਤਾ ਹੈ। ਕੈਪਟਨ ਨੇ ਟਵੀਟ ਕਰਕੇ ਲਿਖਿਆ ਹੈ,''ਅਸੀਂ ਪਹਿਲੇ ਦਿਨ ਤੋਂ ਫਤਿਹਵੀਰ ਨੂੰ ਬਚਾਉਣ 'ਚ ਜੁੱਟੀਆਂ ਐੱਨ. ਡੀ. ਆਰ. ਐੱਫ. ਟੀਮਾਂ ਅਤੇ ਸੰਗਰੂਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੇ ਜਾ ਰਹੇ ਬਚਾਅ ਕਾਰਜਾਂ ਦੀ ਨਿਗਰਾਨੀ ਕਰ ਰਹੇ ਹਾਂ ਜੋ ਡੂੰਘਾਈ 'ਚ ਜਾ ਕੇ ਬੱਚੇ ਤੱਕ ਪਹੁੰਚ ਕਰ ਰਹੀਆਂ ਹਨ। ਪੰਜਾਬ ਸਰਕਾਰ ਵੱਲੋਂ ਹਰ ਤਰ੍ਹਾਂ ਦੀ ਸਹਾਇਤਾ ਘਟਨਾ ਵਾਲੀ ਜਗ੍ਹਾ 'ਤੇ ਮੁਹੱਈਆ ਕਰਵਾਈ ਗਈ ਹੈ, ਇੱਥੋਂ ਤੱਕ ਕਿ ਮਾਹਰ ਵੀ ਬੁਲਾਏ ਗਏ ਹਨ, ਜੋ ਫਤਿਹਵੀਰ ਨੂੰ ਬਾਹਰ ਕੱਢਣ 'ਚ ਜੁੱਟੇ ਹੋਏ ਹਨ। ਸਾਡੇ ਮੰਤਰੀ ਵਿਜੇ ਇੰਦਰ ਸਿੰਗਲਾ ਉੱਥੇ ਮੌਜੂਦ ਹਨ ਜਿਨ੍ਹਾਂ ਦੇ ਮੈਂ ਲਗਾਤਾਰ ਸੰਪਰਕ 'ਚ ਹਾਂ। ਅਸੀਂ ਸਾਰੇ ਅਰਦਾਸ ਕਰ ਰਹੇ ਹਾਂ ਕਿ ਫਤਹਿਵੀਰ ਸਹੀ ਸਲਾਮਤ ਆਪਣੇ ਮਾਪਿਆਂ ਕੋਲ ਪਹੁੰਚੇ ਅਤੇ ਇਸ ਘੜੀ 'ਚ ਅਸੀਂ ਪਰਿਵਾਰ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਹਾਂ।''

ਦੱਸ ਦਈਏ ਕਿ ਇਸ ਤੋਂ ਪਹਿਲਾਂ ਪੰਜਾਬ ਦੇ ਕੈਬਨਿਟ ਮੰਤਰੀ ਵਿਜੇ ਇੰਦਰਾ ਸਿੰਗਲਾ ਨੇ ਘਟਨਾ ਵਾਲੀ ਜਗ੍ਹਾਂ ਦਾ ਦੌਰਾ ਕੀਤਾ ਅਤੇ ਅਧਿਕਾਰੀਆਂ ਤੋਂ ਸਥਿਤੀ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਪਰਿਵਾਰਿਕ ਮੈਂਬਰਾਂ ਨੂੰ ਦਿਲਾਸਾ ਦਿੰਦੇ ਹੋਏ ਹਰ ਸੰਭਵ ਸਹਿਯੋਗ ਦੇਣ ਦਾ ਵੀ ਭਰੋਸਾ ਵੀ ਦਿੱਤਾ ਸੀ।

Anuradha

This news is Content Editor Anuradha