ਕੈਪਟਨ ਵੀ ਮੰਨੇ ਸੁਖਬੀਰ ਜ਼ੁਬਾਨ ਦਾ ਪੱਕਾ : ਮਜੀਠੀਆ (ਵੀਡੀਓ)

12/03/2016 7:17:56 PM

ਅੰਮ੍ਰਿਤਸਰ : ਬੀਤੇ ਦਿਨੀਂ ਕੈਪਟਨ ਅਮਰਿੰਦਰ ਸਿੰਘ ਵਲੋਂ ਸੁਖਬੀਰ ਬਾਦਲ ਦੀ ਕੀਤੀ ਗਈ ਤਾਰੀਫ ਪੰਜਾਬ ਵਿਚ ਹੁਣ ਚਰਚਾ ਦਾ ਵਿਸ਼ਾ ਬਣ ਗਈ ਹੈ। ਦਰਅਸਲ ਨਵੀਂ ਦਿੱਲੀ ਵਿਖੇ ਹਿੰਦੁਸਤਾਨ ਟਾਈਮਜ਼ ਅਖਬਾਰ ਵਲੋਂ ਆਯੋਜਿਤ ਡੀਬੇਟ ਪ੍ਰੋਗਰਾਮ ਵਿਚ ਹਿੱਸਾ ਲੈਣ ਦੌਰਾਨ ਕੈਪਟਨ ਨੇ ਸੁਖਬੀਰ ਬਾਦਲ ਦੀ ਸਿਫਤ ਕਰਦਿਆਂ ਉਨ੍ਹਾਂ ਨੂੰ ਜ਼ੁਬਾਨ ਦੇ ਪੱਕੇ ਕਿਹਾ ਸੀ। ਕੈਪਟਨ ਦੇ ਇਸ ਬਿਆਨ ''ਤੇ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਵੀ ਚੁਟਕੀ ਲਈ ਹੈ। ਮਜੀਠੀਆ ਦਾ ਕਹਿਣਾ ਹੈ ਕਿ ਹੁਣ ਵਿਰੋਧੀ ਵੀ ਸੁਖਬੀਰ ਬਾਦਲ ਦੀਆਂ ਸਿਫਤਾਂ ਕਰ ਰਹੇ ਹਨ।
ਦੱਸ ਦਈਏ ਕਿ ਇਸ ਡਿਬੇਟ ਦੌਰਾਨ ਦੋਵੇਂ ਦਿੱਗਜ ਆਗੂਆਂ ਤੋਂ ਇਕ ਦੂਜੇ ਦੀ ਇਕ ਚੰਗੀ ਗੱਲ ਦੱਸਣ ਲਈ ਕਿਹਾ ਗਿਆ ਸੀ ਜਿਸ ''ਤੇ ਸੁਖਬੀਰ ਨੇ ਵੀ ਕੈਪਟਨ ਦੀ ਤਾਰੀਫ ਕਰਦੇ ਹੋਏ ਕਾਂਗਰਸ ਨੂੰ ਇਕਜੁਟ ਰੱਖਣ ਦਾ ਸਿਹਰਾ ਉਨ੍ਹਾਂ ਸਿਰ ਬੰਨ੍ਹਿਆ ਸੀ।

Gurminder Singh

This news is Content Editor Gurminder Singh