ਅਕਾਲੀ ਸਰਕਾਰ ਵਲੋਂ ਕਰਜ਼ੇ ''ਚ ਡੁਬੋਏ ਪੰਜਾਬ ਨੂੰ ਮੁੜ ਵਿਕਾਸ ਦੇ ਰਾਹ ''ਤੇ ਲਿਆਵੇਗੀ ਕਾਂਗਰਸ : ਰਵਨੀਤ ਬਿੱਟੂ

07/13/2017 7:42:46 PM

ਲੁਧਿਆਣਾ (ਰਿੰਕੂ)-ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਪਿਛਲੀ ਅਕਾਲੀ-ਭਾਜਪਾ ਸਰਕਾਰ ਵਲੋਂ ਕਰਜ਼ੇ 'ਚ ਡੁਬੋਏ ਪੰਜਾਬ ਨੂੰ ਦਲਦਲ ਤੋਂ ਕੱਢਣ ਦੇ ਉਦੇਸ਼ ਨਾਲ ਸਰਕਾਰੀ ਖਰਚਿਆਂ 'ਚ ਕਟੌਤੀ ਕਰਨ ਸਮੇਤ ਅਨੇਕ ਲੋਕ ਹਿਤੈਸ਼ੀ ਨੀਤੀਆਂ ਬਣਾ ਕੇ ਵਿਕਾਸ ਦੀ ਪੱਟੜੀ ਤੋਂ ਉਤਰ ਚੁੱਕੇ ਪੰਜਾਬ ਨੂੰ ਫਿਰ ਤੋਂ ਵਿਕਾਸ ਦੀ ਰਾਹ ਲਿਆਉਣ ਦੀ ਕੋਸ਼ਿਸ਼ ਕਰ ਰਹੀ ਹੈ, ਉਥੇ ਦੂਜੇ ਪਾਸੇ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਵੀ ਪੂਰਾ ਕਰ ਰਹੀ ਹੈ। ਉਕਤ ਸ਼ਬਦ ਸੀਨੀਅਰ ਕਾਂਗਰਸੀ ਨੇਤਾ ਰਮਨਜੀਤ ਲਾਲੀ ਦੀ ਪ੍ਰਧਾਨਗੀ ਵਿਚ ਵਰਕਰਾਂ ਨਾਲ ਲੁਧਿਆਣਾ ਦੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਕੀਤੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਹੇ। 
ਰਮਨਜੀਤ ਲਾਲੀ ਨੇ ਵਿਸ਼ਵਾਸ ਦਿਵਾਇਆ ਕਿ ਜਿਸ ਤਰ੍ਹਾਂ ਵਰਕਰਾਂ ਨੇ ਮਿਹਨਤ ਨਾਲ ਵਿਧਾਨ ਸਭਾ ਦੀਆਂ ਚੋਣਾਂ ਜਿੱਤੀਆਂ ਹਨ, ਉਸੇ ਤਰਜ਼ 'ਤੇ ਆ ਰਹੀਆਂ ਨਗਰ ਨਿਗਮ ਚੋਣਾਂ ਨੂੰ ਜਿੱਤਣਾ ਹੀ ਸਾਡਾ ਉਦੇਸ਼ ਹੈ, ਜਿਸ ਨੂੰ ਪ੍ਰਾਪਤ ਕਰਨ ਲਈ ਸਾਰੇ ਨੇਤਾ ਆਪਣੇ-ਆਪਣੇ ਹਲਕੇ 'ਚ ਯਤਨਸ਼ੀਲ ਹਨ। ਇਸ ਮੌਕੇ ਕੌਂਸਲਰ ਹੰਸ ਰਾਜ, ਮਹਿੰਦਰ ਸਿੰਘ ਢੰਡਾਰੀ, ਗਿਆਨ ਸਿੰਘ ਬਾਲੀ, ਕੁਲਦੀਪ ਸਿੰਘ, ਭਾਨੂੰ ਯਾਦਵ, ਪਿੰ੍ਰਸੀਪਲ ਬਲਦੇਵ ਸਿੰਘ, ਬਲਦੇਵ ਸਿੰਘ ਦੇਬੂ ਸਮੇਤ ਹੋਰ ਵਰਕਰ ਸ਼ਾਮਲ ਸਨ।