ਕੈਪਟਨ ਦਾ ਮੰਤਰੀ ਵਿਵਾਦਾਂ ''ਚ, ਰਸੋਈਏ ਨੇ ਖਰੀਦੀ 26 ਕਰੋੜ ਦੀ ਖੱਡ!

05/25/2017 6:45:30 PM

ਚੰਡੀਗੜ੍ਹ : ਕੈਪਟਨ ਅਮਰਿੰਦਰ ਸਿੰਘ ਦੀ ਕੈਬਨਿਟ ਦੇ ਮੰਤਰੀ ਰਾਣਾ ਗੁਰਜੀਤ ਸਿੰਘ ਦੀਆਂ ਮੁਸ਼ਕਲਾਂ ਘੱਟ ਹੋਣ ਦਾ ਨਾਂ ਨਹੀਂ ਲੈ ਰਹੀਆਂ ਹਨ। ਰਾਣਾ ਗੁਰਜੀਤ ਸਿੰਘ ''ਤੇ ਪਹਿਲਾਂ ਪੰਜਾਬ ਸਰਕਾਰ ਵਲੋਂ ਮੰਤਰਾਲਾ ਦਿੱਤੇ ਜਾਣ ''ਤੇ ਅਹੁਦੇ ਦੀ ਦੁਰਵਰਤੋਂ ਕਰਕੇ ਲਾਭ ਪ੍ਰਾਪਤ ਕਰਨ ਦੇ ਦੋਸ਼ ਲੱਗੇ ਸਨ ਅਤੇ ਹੁਣ ਪੰਜਾਬ-ਹਰਿਆਣਾ ਹਾਈਕੋਰਟ ਦੇ ਐਡਵੋਕੇਟ ਐੱਚ. ਸੀ. ਅਰੋੜਾ ਨੇ ਈ. ਡੀ. (ਇਨਫੋਰਸਮੈਂਟ ਡਾਇਰੈਕਟੋਰੇਟ) ਨੂੰ ਇਕ ਪੱਤਰ ਲਿਖ ਕੇ ਅਖਬਾਰ ਦੀ ਕਟਿੰਗ ਨਾਲ ਈ-ਮੇਲ ਕੀਤਾ ਹੈ ਕਿ ਰਾਣਾ ਗੁਰਜੀਤ ਦੇ ਰਸੋਈਆ ਅਤੇ ਰਾਣਾ ਗੁਰਜੀਤ ਦੀ ਸ਼ੂਗਰ ਮਿਲ ਦੇ ਚਾਰ ਛੋਟੇ ਮੁਲਾਜ਼ਮਾਂ ਨੇ ਲਗਭਗ 50 ਕਰੋੜ ਰੁਪਏ ਦੀਆਂ ਰੇਤ ਦੀਆਂ ਖੱਡਾਂ ਖਰੀਦੀਆਂ ਹਨ। ਇਕੱਲੇ ਰਸੋਈਏ ਨੇ ਹੀ 26 ਕਰੋੜ ਰੁਪਏ ਦੀ ਖੱਡ ਖਰੀਦੀ ਹੈ।
ਐਡਵੋਕੇਟ ਅਰੋੜਾ ਨੇ ਕਿਹਾ ਕਿ ਮੈਂ ਈ. ਡੀ. ਨੂੰ ਚਿੱਠੀ ਲਿਖ ਕੇ ਇਸ ਦੀ ਜਾਣਕਾਰੀ ਦਿੱਤੀ ਹੈ ਅਤੇ ਇਸ ਦੀ ਜਾਂਚ ਦੀ ਮੰਗ ਕੀਤੀ ਹੈ। ਅਰੋੜਾ ਨੇ ਉਮੀਦ ਪ੍ਰਗਟਾਈ ਹੈ ਕਿ ਈ. ਡੀ. ਵਲੋਂ ਇਸ ਮਾਮਲੇ ਦੀ ਸੱਚਾਈ ਜਨਤਾ ਦੇ ਸਾਹਮਣੇ ਲਿਆਂਦੀ ਜਾਵੇਗੀ।

Gurminder Singh

This news is Content Editor Gurminder Singh