''ਤਾਲਮੇਲ ਦਾ ਸਮਾਂ ਹੁਣ ਹੋਇਆ ਖ਼ਤਮ'', ਸੋਨੀਆ ਗਾਂਧੀ ਦਾ ਸ਼ੁਕਰਗੁਜ਼ਾਰ ਕਰਦਿਆਂ ਕੈਪਟਨ ਨੇ ਕਹੀਆਂ ਵੱਡੀਆਂ ਗੱਲਾਂ

10/30/2021 6:51:28 PM

ਜਲੰਧਰ/ਚੰਡੀਗੜ੍ਹ—  ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੁਣ ਲਗਾਤਾਰ ਕਾਂਗਰਸ ਦੇ ਨਾਲ ਕਸ਼ਮਕਸ਼ ’ਚ ਵਿਖਾਈ ਦੇ ਰਹੇ ਹਨ। ਕਾਂਗਰਸ ਛੱਡਣ ਨੂੰ ਲੈ ਕੇ ਇਕ ਵਾਰ ਫਿਰ ਤੋਂ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕੀਤਾ ਹੈ। ਕੈਪਟਨ ਅਮਰਿੰਦਰ ਸਿੰਘ ਦੇ ਸਲਾਹਕਾਰ ਰਵੀਨ ਠੁਕਰਾਲ ਨੇ ਉਨ੍ਹਾਂ ਦੇ ਹਵਾਲੇ ਤੋਂ ਲਿਖਿਆ ਕਿ ਕਾਂਗਰਸ ਨਾਲ ਬੈਂਕਐਂਡ ਗੱਲਬਾਤ ਦੀਆਂ ਰਿਪੋਰਟਾਂ ਗਲਤ ਹਨ। ਤਾਲਮੇਲ ਦਾ ਸਮਾਂ ਹੁਣ ਖ਼ਤਮ ਹੋ ਗਿਆ ਹੈ। ਪਾਰਟੀ ਤੋਂ ਵੱਖ ਹੋਣ ਦਾ ਫ਼ੈਸਲਾ ਮੈਂ ਕਾਫ਼ੀ ਸੋਚ ਸਮਝ ਕੇ ਲਿਆ ਹੈ, ਜੋਕਿ ਮੇਰਾ ਅੰਤਿਮ ਫ਼ੈਸਲਾ ਹੈ। 

ਇਹ ਵੀ ਪੜ੍ਹੋ: 10ਵੀਂ ਤੇ 12ਵੀਂ ਦੇ ਵਿਦਿਆਰਥੀਆਂ ਲਈ ਅਹਿਮ ਖ਼ਬਰ, PSEB ਨੇ ਪ੍ਰੀਖਿਆ ਫ਼ੀਸ ਦੀਆਂ ਤਾਰੀਖ਼ਾਂ 'ਚ ਕੀਤਾ ਵਾਧਾ

ਇਸ ਦੇ ਨਾਲ ਹੀ ਉਨ੍ਹਾਂ ਨੇ ਸੋਨੀਆ ਗਾਂਧੀ ਦਾ ਧੰਨਵਾਦ ਵੀ ਕੀਤਾ ਹੈ। ਉਨ੍ਹਾਂ ਲਿਖਿਆ ਕਿ ਮੈਂ ਸੋਨੀਆ ਗਾਂਧੀ ਦੇ ਸਮਰਥਨ ਲਈ ਉਨ੍ਹਾਂ ਦਾ ਸ਼ੁਕਰਗੁਜ਼ਾਰ ਹਾਂ ਪਰ ਮੈਂ ਹੁਣ ਕਾਂਗਰਸ ’ਚ ਨਹੀਂ ਰਹਾਂਗਾ। ਅੱਗੇ ਲਿਖਦੇ ਹੋਏ ਕੈਪਟਨ ਨੇ ਕਿਹਾ ਕਿ ਮੈਂ ਜਲਦੀ ਹੀ ਆਪਣੀ ਪਾਰਟੀ ਲਾਂਚ ਕਰਾਂਗਾ ਅਤੇ ਭਾਜਪਾ ਨਾਲ ਸੀਟਾਂ ਦੀ ਵੰਡ ਨੂੰ ਲੈ ਕੇ ਵੀ ਚਰਚਾ ਕਰਾਂਗਾ। ਇਕ ਵਾਰ ਕਿਸਾਨਾਂ ਦਾ ਮੁੱਦਾ ਹੱਲ ਹੋ ਜਾਵੇ ਤਾਂ ਫਿਰ ਮੈਂ ਪੰਜਾਬ ਚੋਣਾਂ 2022 ਲਈ ਅਕਾਲੀ ਦਲ ਅਤੇ ਹੋਰ ਧੜਿਆਂ ਨੂੰ ਵੀ ਤੋੜਾਂਗਾ। ਉਨ੍ਹਾਂ ਕਿਹਾ ਕਿ ਮੈਂ ਪੰਜਾਬ ਅਤੇ ਇਸ ਦੇ ਕਿਸਾਨਾਂ ਦੇ ਹਿੱਤ ’ਚ ਇਕ ਮਜ਼ਬੂਤ ਸਮੂਹਿਕ ਤਾਕਤ ਬਣਾਉਣਾ ਚਾਹੁੰਦਾ ਹਾਂ। 

ਇਹ ਵੀ ਪੜ੍ਹੋ:  ਮਾਹਿਲਪੁਰ ਵਿਖੇ ਚਾਚੇ ਨੇ ਰੋਲੀ ਭਤੀਜੀ ਦੀ ਪੱਤ, ਜਦ ਹੋਈ 5 ਮਹੀਨਿਆਂ ਦੀ ਗਰਭਵਤੀ ਤਾਂ ਇੰਝ ਖੁੱਲ੍ਹਿਆ ਭੇਤ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

 

shivani attri

This news is Content Editor shivani attri