ਵਿਧਾਨ ਸਭਾ ''ਚ ਸਿੱਧੂ-ਮਜੀਠੀਆ ਦਰਮਿਆਨ ਹੋਈ ਬਹਿਸ ''ਤੇ ਬੋਲੇ ਕੈਪਟਨ, ਕਿਹਾ... (ਵੀਡੀਓ)

03/29/2017 5:29:49 PM

ਚੰਡੀਗੜ੍ਹ : ਕਰਜ਼ਾ ਕਿਸਾਨ ਕੁਰਕੀ ਨੂੰ ਲੈ ਕੇ ਕੈਬਨਿਟ ਮੰਤਰੀ ਨਵਜੋਤ ਸਿੱਧੂ ਅਤੇ ਅਕਾਲੀ ਵਿਧਾਇਕ ਬਿਕਰਮ ਮਜੀਠੀਆ ਵਿਚਕਾਰ ਹੋਈ ਤਿੱਖੀ ਬਹਿਸ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰੈਸ ਕਾਨਫਰੰਸ ਕਰਕੇ ਸਰਕਾਰ ਦਾ ਪੱਖ ਰੱਖਿਆ ਹੈ। ਮੁੱਖ ਮੰਤਰੀ ਮੁਤਾਬਕ ਸਰਕਾਰ ਵਲੋਂ ਪਹਿਲੀ ਕੈਬਨਿਟ ਬੈਠਕ ਦੌਰਾਨ ਹੀ ਬੈਂਕਾਂ ਨੂੰ ਇਸ ਸੰਬੰਧੀ ਹੁਕਮ ਜਾਰੀ ਕਰ ਦਿੱਤੇ ਗਏ ਸਨ।
ਇਸ ਤੋਂ ਇਲਾਵਾ ਉਨ੍ਹਾਂ ਸਾਫ ਕੀਤਾ ਹੈ ਕਿ ਸਰਕਾਰ ਲਾਲ ਬੱਤੀ ਵਾਲੇ ਫੈਸਲੇ ''ਤੇ ਅਟਲ ਹੈ। ਉਨ੍ਹਾਂ ਦੱਸਿਆ ਕਿ ਮੰਗਲਵਾਰ ਨੂੰ ਲਾਲ ਬੱਤੀ ਲਗਾਉਣ ਸੰਬੰਧੀ ਹੁਕਮ ਜਾਰੀ ਕਰਨ ਵਾਲੇ ਅਫਸਰ ਨੂੰ ਹਟਾ ਦਿੱਤਾ ਗਿਆ ਹੈ। ਇੰਨਾ ਹੀ ਨਹੀਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੀਡੀਆ ਨੂੰ ਅਫਵਾਹਾਂ ਤੋਂ ਬੱਚ ਕੇ ਕੇ ਖਬਰਾਂ ਦੀ ਘੋਖ ਕਰਨ ਤੋਂ ਬਾਅਦ ਹੀ ਪ੍ਰਕਾਸ਼ਤ ਕਰਨ ਦੀ ਅਪੀਲ ਕੀਤੀ ਹੈ।

Gurminder Singh

This news is Content Editor Gurminder Singh