ਜੇਤਲੀ ਨੂੰ ਭੇਜਾਂਗਾ ਸੰਮਨ : ਕੈਪਟਨ (ਵੀਡੀਓ)

12/03/2016 6:26:00 PM

ਨਵੀਂ ਦਿੱਲੀ\ਚੰਡੀਗੜ੍ਹ— ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦਾ ਦੋਸ਼ ਹੈ ਕਿ ਵਿੱਤ ਮੰਤਰੀ ਅਰੁਣ ਜੇਤਲੀ ਦੀ ਸ਼ਹਿ ''ਤੇ ਹੀ ਉਨ੍ਹਾਂ ਖਿਲਾਫ ਇਨਕਮ ਟੈਕਸ ਵਿਭਾਗ ਵਲੋਂ ਮਾਮਲਾ ਦਰਜ ਕੀਤਾ ਗਿਆ ਹੈ। ਬਕੌਲ ਕੈਪਟਨ ਅਮਰਿੰਦਰ ਸਿੰਘ ਉਹ ਇਸ ਮਾਮਲੇ ਨੂੰ ਲੈ ਕੇ ਜੇਤਲੀ ਨੂੰ ਸੰਮਨ ਕਰਕੇ ਅਦਾਲਤ ''ਚ ਲਿਆਉਣਗੇ। ਦਿੱਲੀ ਪੁੱਜੇ ਕੈਪਟਨ ਦਾ ਕਹਿਣਾ ਹੈ ਕਿ ਵਿਧਾਨ ਸਭਾ ਚੋਣਾਂ ''ਚ ਕਾਂਗਰਸ ਦੀ ਹੋਣ ਵਾਲੀ ਜਿੱਤ ਤੋਂ ਘਬਰਾ ਕੇ ਭਾਜਪਾ ਵਲੋਂ ਝੂਠੇ ਮਾਮਲੇ ਦਰਜ ਕਰਵਾਏ ਜਾ ਰਹੇ ਹਨ।
ਦੱਸਣਯੋਗ ਹੈ ਕਿ ਸ਼ੁਕਰਵਾਰ ਨੂੰ ਇਨਕਮ ਟੈਕਸ ਵਿਭਾਗ ਵਲੋਂ ਕੈਪਟਨ ਅਮਰਿੰਦਰ ਸਿੰਘ ਖਿਲਾਫ ਵਿਦੇਸ਼ੀ ਜਾਇਦਾਦ ਸੰਬੰਧੀ ਸ਼ਿਕਾਇਤ ਦਰਜ ਕੀਤੀ ਗਈ ਸੀ। ਆਪਣੀ ਸ਼ਿਕਾਇਤ ਵਿਚ ਇਨਕਮ ਟੈਕਸ ਵਿਭਾਗ ਦੇ ਡਾਇਰੈਕਟਰ ਆਫ ਇਨਕਮ ਟੈਕਸ ਪ੍ਰਨੀਤ ਸਿੰਘ ਸਹਿਦੇਵ ਨੇ ਕੈਪਟਨ ਵਿਰੁੱਧ ਧਾਰਾ-277 ਇਨਕਮ ਟੈਕਸ ਤੇ ਫੌਜਦਾਰੀ ਦੀਆਂ ਧਾਰਾਵਾਂ 176, 177, 181, 186, 187, 193 ਤੇ 199 ਤਹਿਤ ਦਾਇਰ ਸ਼ਿਕਾਇਤ ਵਿਚ ਦੋਸ਼ ਲਾਇਆ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀਆਂ ਵਿਦੇਸ਼ਾਂ ਵਿਚ ਚੱਲ ਅਤੇ ਅਚੇਲ ਜਾਇਦਾਦਾਂ ਹਨ ਅਤੇ ਉਸ ਨੇ ਇਨਕਮ ਟੈਕਸ ਨੂੰ ਹਨ੍ਹੇਰੇ ਵਿਚ ਰੱਖਦੇ ਹੋਏ ਜਰਕੰਦਾ ਟਰੱਸਟ ਰਾਹੀਂ ਲਾਭ ਹਾਸਲ ਕੀਤਾ।

Gurminder Singh

This news is Content Editor Gurminder Singh