ਕੈਪਟਨ ਦੇ ਨਜ਼ਦੀਕੀ ਵੱਲੋਂ ਬੈਂਸਾਂ ਦੇ ਹਲਕੇ ''ਚ ਚੋਣ ਲੜਨ ਦੇ ਚਰਚੇ

02/05/2020 12:46:47 PM

ਲੁਧਿਆਣਾ (ਜ. ਬ.) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਅਤਿ-ਨਜ਼ਦੀਕੀ ਕਾਂਗਰਸੀ ਆਗੂ ਵੱਲੋਂ ਲੁਧਿਆਣਾ 'ਚ ਬੈਂਸ ਭਰਾਵਾਂ ਦੇ ਹਲਕੇ 'ਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ 'ਚ ਚੋਣ ਲੜਨ ਦੇ ਚਰਚੇ ਜ਼ੋਰਾਂ 'ਤੇ ਚੱਲ ਰਹੇ ਹਨ। ਸੂਤਰਾਂ ਮੁਤਾਬਕ ਇਹ ਨੌਜਵਾਨ ਚੰਡੀਗੜ੍ਹ 'ਚ ਸੀ. ਐੱਮ. ਦਫਤਰ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਅਤਿ ਭਰੋਸੇਯੋਗ ਆਗੂ ਹੈ, ਜਿਸ ਵੱਲੋਂ ਪਿਛਲੇ 3 ਸਾਲਾਂ 'ਚ ਕੈਪਟਨ ਦਾ ਪੂਰਾ ਵਿਸ਼ਵਾਸ ਜਿੱਤ ਲਿਆ ਗਿਆ ਹੈ ਅਤੇ ਹੁਣ ਇਸ ਨੌਜਵਾਨ ਆਗੂ ਨੂੰ ਕੈਪਟਨ ਵੱਲੋਂ ਬੈਂਸ ਭਰਾਵਾਂ ਦੇ ਮੁਕਾਬਲੇ ਕਿਸੇ ਵੀ ਸਮੇਂ ਉਤਾਰਿਆ ਜਾ ਸਕਦਾ ਹੈ।

ਸਿਆਸੀ ਮਾਹਿਰਾਂ ਦੀ ਮੰਨੀਏ ਤਾਂ ਇਸ ਨੌਜਵਾਨ ਆਗੂ ਦੀ ਤੂਤੀ ਇਸ ਸਮੇਂ ਪੰਜਾਬ ਦੇ ਕੋਨੇ-ਕੋਨੇ 'ਚ ਬੋਲ ਰਹੀ ਹੈ, ਜਿਸ ਕਾਰਨ ਲੁਧਿਆਣਾ 'ਚ ਬੈਂਸ ਭਰਾਵਾਂ ਦੇ ਹਲਕੇ 'ਚ ਇਸ ਨੌਜਵਾਨ ਆਗੂ ਵੱਲੋਂ ਸੰਨ੍ਹ ਲਾਈ ਜਾ ਸਕਦੀ ਹੈ ਕਿਉਂਕਿ ਬੈਂਸਾਂ ਦੇ ਹਲਕਾ ਦੱਖਣੀ ਅਤੇ ਆਤਮ ਨਗਰ 'ਚ ਪਿਛਲੀਆਂ 2 ਵਿਧਾਨ ਸਭਾ ਚੋਣਾਂ 'ਚ ਕਿਸੇ ਵੀ ਕਾਂਗਰਸੀ ਆਗੂ ਨੂੰ ਜਿੱਤ ਪ੍ਰਾਪਤ ਨਹੀਂ ਹੋਈ ਸੀ ਪਰ ਕੈਪਟਨ ਦੇ ਦੂਤ ਵੱਲੋਂ ਇਨ੍ਹਾਂ ਹਲਕਿਆਂ 'ਚ ਬੈਂਸ ਭਰਾਵਾਂ ਨੂੰ ਪਟਕਣੀ ਦੇਣ ਦੀਆਂ ਪੂਰੀਆਂ ਤਿਆਰੀਆਂ ਕੀਤੀਆਂ ਜਾ ਚੁੱਕੀਆਂ ਹਨ। ਬਸ ਇਸ ਨੂੰ ਅਮਲੀ ਜਾਮਾ ਪਹਿਨਾਉਣ ਦਾ ਐਲਾਨ ਕਿਸੇ ਵੀ ਸਮੇਂ ਸੀ. ਐੱਮ. ਹਾਊਸ ਤੋਂ ਕੀਤਾ ਜਾ ਸਕਦਾ ਹੈ, ਬਾਕੀ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਊਠ ਕਿਸ ਕਰਵਟ ਬੈਠਦਾ ਹੈ।


Anuradha

Content Editor

Related News