ਯੂ. ਪੀ. ਸਰਕਾਰ ਨੇ ਕੁੰਭ ਮੇਲੇ ਲਈ ਕੈਪਟਨ ਨੂੰ ਭੇਜਿਆ ਸੱਦਾ

01/05/2019 6:43:38 PM

ਅੰਮ੍ਰਿਤਸਰ (ਸੁਮਿਤ ਖੰਨਾ) : ਯੂ. ਪੀ. ਸਰਕਾਰ ਨੇ ਕੁੰਭ ਦੇ ਮੇਲੇ ਵਿਚ ਸ਼ਿਰਕਤ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਰਾਜਪਾਲ ਬੀ. ਪੀ. ਸਿੰਘ ਬਦਨੌਰ ਨੂੰ ਸੱਦਾ ਭੇਜਿਆ ਹੈ। ਯੂ. ਪੀ. ਦੇ ਕੈਬਨਿਟ ਮੰਤਰੀ ਸਵਾਮੀ ਪ੍ਰਸਾਦ ਮੌਰਿਆ ਨੇ ਪੰਜਾਬ ਦੇ ਆਮ ਲੋਕਾਂ ਨੂੰ ਵੀ ਕੁੰਭ ਮੇਲੇ ਵਿਚ ਪਹੁੰਚਣ ਦਾ ਸੱਦਾ ਦਿੱਤਾ ਹੈ। 15 ਜਨਵਰੀ ਨੂੰ ਇਹ ਮੇਲਾ ਸ਼ੁਰੂ ਹੋਣ ਜਾ ਰਿਹਾ ਹੈ, ਜਿਸ ਨੂੰ ਯੂਨੇਸਕੋ ਨੇ ਵਿਸ਼ਵ ਵਿਰਾਸਤ ਵਜੋਂ ਮਾਨਤਾ ਦਿੱਤੀ ਹੈ।  
ਮੌਰਿਆ ਨੇ ਦੱਸਿਆ ਕਿ ਕੁੰਭ ਵਿਚ ਪਹੁੰਚਣ ਵਾਲੇ ਸ਼ਰਧਾਲੂਆਂ ਲਈ ਬੇਹੱਦ ਖਾਸ ਪ੍ਰਬੰਧ ਕੀਤੇ ਗਏ ਹਨ। ਕੁੰਭ ਮੇਲੇ 'ਚ ਪਹੁੰਚਣ ਵਾਲਿਆਂ ਲਈ ਟਰੇਨਾਂ ਦਾ ਵੀ ਖਾਸ ਪ੍ਰਬੰਧ ਕੀਤਾ ਗਿਆ ਹੈ।

Gurminder Singh

This news is Content Editor Gurminder Singh