ਪੰਜਾਬ ਦੀ ਸਿਆਸਤ ਦਾ 2022 ''ਚ ਬਦਲ ਸਕਦੈ ਰੁਖ਼, ਗੂੰਜੇਗੀ ਪ੍ਰਨੀਤ ਕੌਰ ਦੀ ਦਹਾੜ

10/17/2021 4:17:26 PM

ਜਲੰਧਰ (ਧਵਨ)– 'ਕਭੀ ਖੁਸ਼ੀ, ਕਭੀ ਗ਼ਮ', ਇਹ ਸਭ ਗ੍ਰਹਿਆਂ ਦਾ ਕਮਾਲ ਹੈ। ਹਰ ਇਨਸਾਨ ਦੀ ਤਰੱਕੀ ਪਿੱਛੇ ਉਸ ਦੀ ਪਤਨੀ ਦਾ ਵੀ ਹੱਥ ਹੁੰਦਾ ਹੈ। ਜੇਕਰ ਪਤਨੀ ਦੇ ਗ੍ਰਹਿ ਸ਼ੁੱਭ ਹੋਣ ਤਾਂ ਵਾਤਾਵਰਣ ਖ਼ੁਸ਼ਹਾਲ ਬਣ ਜਾਂਦਾ ਹੈ। ਪੰਚਕੂਲਾ ਦੇ ਪ੍ਰਸਿੱਧ ਲਾਲ ਕਿਤਾਬ ਵਾਲੇ ਜੋਤਸ਼ੀ ਆਰ. ਕੇ. ਵਰਮਾ ਨੇ ਆਪਣੀ ਭਵਿੱਖਬਾਣੀ ਵਿਚ ਦੱਸਿਆ ਹੈ ਕਿ ਜੇਕਰ ਕੈਪਟਨ ਅਮਰਿੰਦਰ ਸਿੰਘ ਆਪਣੀ ਪਤਨੀ ਪ੍ਰਨੀਤ ਕੌਰ ਨੂੰ ਰਾਜਨੀਤੀ ਦੇ ਰੱਥ ’ਤੇ ਸਵਾਰ ਕਰਦੇ ਹਨ ਜਾਂ ਆਪਣਾ ਸਾਰਥੀ ਬਣਾਉਂਦੇ ਹਨ ਤਾਂ ਇਸ ਨਾਲ ਸਿਆਸਤ ਵਿਚ ਤੂਫ਼ਾਨ ਆ ਜਾਵੇਗਾ।

ਇਹ ਵੀ ਪੜ੍ਹੋ: ਜਲੰਧਰ ਵਿਖੇ ਸਵਰਨਿਮ ਵਿਜੈ ਵਰਸ਼ ਉਤਸਵ ਮੌਕੇ ਜਵਾਨਾਂ ਨੇ ਵਿਖਾਏ ਜ਼ੌਹਰ, ਵੇਖਦੇ ਰਹਿ ਗਏ ਲੋਕ

ਵਰਣਨਯੋਗ ਹੈ ਕਿ ਵਰਮਾ ਨੇ ਕੈਪਟਨ ਅਮਰਿੰਦਰ ਸਿੰਘ ਦੀ ਕੁੰਡਲੀ ਨੂੰ ਲੈ ਕੇ ਵੀ ਭਵਿੱਖਬਾਣੀ ਕੀਤੀ ਸੀ ਕਿ ਉਨ੍ਹਾਂ ਦੇ ਸੱਤਾ ਤੋਂ ਉਤਰਨ ਦੇ ਗ੍ਰਹਿ ਮਜ਼ਬੂਤ ਵਿਖਾਈ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਮਹਾਰਾਣੀ ਪ੍ਰਨੀਤ ਕੌਰ ਦਾ 78ਵਾਂ ਸਾਲ ਸ਼ੁਰੂ ਹੋ ਚੁੱਕਾ ਹੈ। ਗ੍ਰਹਿਆਂ ਦੇ ਪ੍ਰਭਾਵ ਕਾਰਨ ਮਹਾਰਾਣੀ ਪ੍ਰਨੀਤ ਕੌਰ ਸਿਆਸਤ ਅਖਾੜੇ ਵਿਚ ਜਲਦ ਦਹਾੜਨਗੇ ਅਤੇ ਉਨ੍ਹਾਂ ਦੀ ਦਹਾੜ ਦਾ ਅਸਰ ਵਿਖਾਈ ਦੇਵੇਗਾ।

ਵਰਮਾ ਨੇ ਕਿਹਾ ਕਿ ਮਹਾਰਾਣੀ ਪ੍ਰਨੀਤ ਕੌਰ ਨੂੰ ਕੁਝ ਪ੍ਰੇਸ਼ਾਨੀ ਦਾ ਸਾਹਮਣਾ ਜ਼ਰੂਰ ਕਰਨਾ ਪਵੇਗਾ। ਉਨ੍ਹਾਂ ’ਤੇ ਝੂਠੇ ਦੋਸ਼ ਵੀ ਲੱਗ ਸਕਦੇ ਹਨ ਪਰ ਇਸ ਦੇ ਬਾਵਜੂਦ ਉਨ੍ਹਾਂ ਨੂੰ ਸੂਰਜ (ਬ੍ਰਹਿਸਪਤੀ) ਦਾ ਆਸ਼ੀਰਵਾਦ ਮਿਲਣ ਜਾ ਰਿਹਾ ਹੈ। ਪੰਜਾਬ ਦੀ ਸਿਆਸਤ ਦਾ 2022 ਵਿਚ ਰੁਖ਼ ਬਦਲ ਸਕਦਾ ਹੈ। ਉਨ੍ਹਾਂ ਕਿਹਾ ਕਿ ਮਹਾਰਾਣੀ ਪ੍ਰਨੀਤ ਕੌਰ ਦੀ ਵਿਦੇਸ਼ ਯਾਤਰਾ ਦਾ ਵੀ ਯੋਗ ਬਣ ਰਿਹਾ ਹੈ ਪਰ ਉਨ੍ਹਾਂ ਨੂੰ ਘਰ ਵਿਚ ਕੋਈ ਵੀ ਭੰਨ-ਤੋੜ ਅਤੇ ਪੌੜੀਆਂ ਦੇ ਹੇਠਾਂ ਕਿਸੇ ਤਰ੍ਹਾਂ ਦਾ ਅੱਗ ਲੱਗਣ ਵਾਲਾ ਸਾਮਾਨ ਰੱਖਣ ਤੋਂ ਬਚਣਾ ਹੋਵੇਗਾ।

ਇਹ ਵੀ ਪੜ੍ਹੋ: ਸੁੰਦਰ ਸ਼ਾਮ ਅਰੋੜਾ ਦੀ ਨਾਰਾਜ਼ਗੀ ਦੂਰ ਕਰਨ ਪੁੱਜੇ CM ਚੰਨੀ, ਤਾਰੀਫ਼ਾਂ ਕਰਕੇ ਕਿਹਾ-ਪਾਰਟੀ ਦੇਵੇਗੀ ਅਹਿਮ ਜ਼ਿੰਮੇਵਾਰੀ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

shivani attri

This news is Content Editor shivani attri