ਕੈਪਟਨ ਨੇ ਕੇਜਰੀਵਾਲ ਦੇ ਸੱਦੇ ਨੂੰ ਠੁਕਰਾਇਆ, ਫਿਰ ਕੀਤਾ ਮਿਲਣ ਤੋਂ ਇਨਕਾਰ

11/14/2017 10:07:31 PM

ਚੰਡੀਗੜ੍ਹ —ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਰਾਲੀ ਦੇ ਧੁੰਏ 'ਤੇ ਗੱਲਬਾਤ ਲਈ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਸੱਦੇ ਨੂੰ ਫਿਰ ਠੁਕਰਾ ਦਿੱਤਾ ਹੈ। ਕੈਪਟਨ ਨੇ ਸਾਫ ਤੌਰ 'ਤੇ ਕਿਹਾ ਕਿ ਅਜਿਹੀ ਕਿਸੇ ਵੀ ਬੈਠਕ ਦਾ ਕੋਈ ਮਤਲਬ ਨਹੀਂ ਹੈ ਅਤੇ ਉਹ ਦਿੱਲੀ ਦੇ ਮੁੱਖ ਮੰਤਰੀ ਨਾਲ ਨਹੀਂ ਮਿਲਣਗੇ।
ਕੇਜਰੀਵਾਲ ਨੇ ਕੈਪਟਨ ਨੂੰ ਟਵੀਟ ਕਰ ਕੇ ਕਿਹਾ ਸੀ ਕਿ ਉਹ (ਕੇਜਰੀਵਾਲ) ਬੁੱਧਵਾਰ ਨੂੰ ਇਸ ਮੁੱਦੇ 'ਤੇ ਚਰਚਾ ਦੇ ਲਈ ਚੰਡੀਗੜ੍ਹ ਆ ਰਹੇ ਹਨ। ਬਿਹਤਰ ਹੁੰਦਾ ਕਿ ਤੁਸੀਂ (ਕੈਪਟਨ) ਵੀ ਗੱਲਬਾਤ 'ਚ ਸ਼ਾਮਲ ਹੋ ਜਾਂਦੇ। ਕੇਜਰੀਵਾਲ ਨੇ ਚੰਡੀਗੜ੍ਹ 'ਚ ਹੋਣ ਵਾਲੀ ਬੈਠਕ 'ਚ ਸ਼ਾਮਲ ਹੋਣ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦ ਸਿੰਘ ਨੂੰ ਵੀ ਸੱਦਾ ਦਿੱਤਾ ਸੀ। ਕੇਜਰੀਵਾਲ ਨੇ ਲਿਖਿਆ ਕਿ ਕੈਪਟਨ ਸਰ, ਮੈਂ ਬੁੱਧਵਾਰ ਨੂੰ ਹਰਿਆਣਾ ਦੇ ਮੁੱਖ ਮੰਤਰੀ ਨੂੰ ਮਿਲਣ ਲਈ ਚੰਡੀਗੜ੍ਹ ਆ ਰਿਹਾ ਹਾਂ, ਜੇਕਰ ਤੁਸੀਂ ਵੀ ਮਿਲਣ ਲਈ ਥੋੜਾ ਸਮਾਂ ਕੱਢ ਲਵੋ ਤਾਂ ਵਧੀਆ ਹੋਵੇਗਾ ਤਾਂ ਇਸ ਦਾ ਹਲ ਮਿਲ-ਜੁਲ ਕੇ ਕੱਢਿਆ ਜਾ ਸਕਦਾ ਹੈ।
ਦੱਸ ਦਈਏ ਕਿ ਕੇਜਰੀਵਾਲ ਨੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੂੰ ਪਰਾਲੀ ਦੇ ਮੁੱਦੇ 'ਤੇ ਗੱਲਬਾਤ ਕਰਨ ਦੀ ਅਪੀਲ ਕੀਤੀ ਸੀ। ਇਸ ਤੋਂ ਬਾਅਦ ਮਨੋਹਰ ਲਾਲ ਨੇ ਕੇਜਰੀਵਾਲ ਨੂੰ ਪੱਤਰ ਭੇਜਿਆ ਅਤੇ ਕਿਹਾ ਕਿ ਉਹ 13 ਅਤੇ 14 ਨਵੰਬਰ ਨੂੰ ਦਿੱਲੀ 'ਚ ਹਨ, ਕੇਜਰੀਵਾਲ ਚਾਹੁਣ ਤਾਂ ਉਹ ਬੈਠਕ ਕਰ ਸਕਦੇ ਹਨ।