ਨਿਜ਼ਾਮ ਬਦਲਦੇ ਹੀ ਪੰਜਾਬ ਪੁਲਸ ’ਚ ਜਲਦ ਵੱਡੇ ਪੱਧਰ ’ਤੇ ਤਬਾਦਲਿਆਂ ਦੀ ਚਰਚਾ

09/28/2021 10:55:55 AM

ਜਲੰਧਰ (ਸੁਧੀਰ) : ਪੰਜਾਬ ਵਿਚੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਰੁਖ਼ਸਤ ਹੋ ਚੁੱਕੀ ਹੈ ਅਤੇ ਸੂਬੇ ਵਿਚ ਹੁਣ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਹੈ। ਵਾਜਿਬ ਹੈ ਕਿ ਰਾਜਾ ਦੇ ਬਦਲਣ ਦੇ ਨਾਲ ਹੀ ਨਿਜ਼ਾਮ ਦਾ ਬਦਲਣਾ ਵੀ ਤੈਅ ਹੁੰਦਾ ਹੈ। ਇਸੇ ਲੜੀ ਵਿਚ ਪੰਜਾਬ ਵਿਚ ਪਿਛਲੇ ਲਗਭਗ ਇਕ ਹਫਤੇ ਅੰਦਰ ਕੁਝ ਵੱਡੇ ਪ੍ਰਸ਼ਾਸਨਿਕ ਅਤੇ ਪੁਲਸ ਅਧਿਕਾਰੀਆਂ ਦੇ ਤਬਾਦਲੇ ਹੋ ਚੁੱਕੇ ਹਨ। ਉਪਰਲੇ ਪੱਧਰ ’ਤੇ ਹੋਏ ਇਨ੍ਹਾਂ ਤਬਾਦਲਿਆਂ ਤੋਂ ਬਾਅਦ ਸੂਬੇ ਵਿਚ ਅਫਸਰਸ਼ਾਹੀ ਵਿਚ ਤਰਥੱਲੀ ਮਚੀ ਹੋਈ ਹੈ। ਪੁਰਾਣੀ ਸਰਕਾਰ ਵਿਚ ਆਪਣੇ ਆਕਾਵਾਂ ਦੇ ਨਾਲ ਹੀ ਬਿਹਤਰ ਟਿਊਨਿੰਗ ਕਾਰਨ ਕਈ ਅਫਸਰ ਮਲਾਈਦਾਰ ਪੋਸਟ ਹਾਸਲ ਕਰਨ ਵਿਚ ਸਫਲ ਰਹੇ, ਜਦੋਂ ਕਿ ਕੁਝ ਨੂੰ ਖੁੱਡੇ ਲਾਈਨ ਲੱਗੇ ਰਹਿਣਾ ਪਿਆ।

ਇਹ ਵੀ ਪੜ੍ਹੋ : ਨਵਜੋਤ ਸਿੱਧੂ ਦੇ ਸਲਾਹਕਾਰ ਮੁਹੰਮਦ ਮੁਸਤਫਾ ਦਾ ਵੱਡਾ ਖ਼ੁਲਾਸਾ, ਕਿਹਾ ਆਪਰੇਸ਼ਨ ਇਨਸਾਫ ਹੋਇਆ ਪੂਰਾ

ਕਹਿੰਦੇ ਹਨ ਕਿ ਸਮਾਂ ਸਭ ਦਾ ਆਉਂਦਾ ਹੈ ਅਤੇ ਸ਼ਾਇਦ ਇਸ ਤੋਂ ਬਿਹਤਰ ਸਮਾਂ ਇਨ੍ਹਾਂ ਲੋਕਾਂ ਦਾ ਨਹੀਂ ਹੋਵੇਗਾ, ਜਿਹੜੇ ‘ਮਹਾਰਾਜਾ’ ਦੇ ਨਿਜ਼ਾਮ ਵਿਚ ਨਜ਼ਰਅੰਦਾਜ਼ ਕਰ ਦਿੱਤੇ ਗਏ ਸਨ। ਹਾਲ ਹੀ ਵਿਚ ਜਲੰਧਰ, ਲੁਧਿਆਣਾ ਤੇ ਅੰਮ੍ਰਿਤਸਰ ਵਿਚ ਪੁਲਸ ਕਮਿਸ਼ਨਰਾਂ ਦੇ ਤਬਾਦਲੇ ਕਰ ਦਿੱਤੇ ਗਏ। ਹਾਲਾਂਕਿ ਇਨ੍ਹਾਂ ਅਧਿਕਾਰੀਆਂ ਨੇ ਕੁਝ ਦਿਨ ਪਹਿਲਾਂ ਹੀ ਆਪਣੇ ਅਹੁਦੇ ਸੰਭਾਲੇ ਸਨ ਅਤੇ ਅਜੇ ਆਪਣੇ-ਆਪਣੇ ਕਮਿਸ਼ਨਰੇਟ ਸਿਸਟਮ ਦੀ ਜਾਣਕਾਰੀ ਹੀ ਲੈ ਰਹੇ ਸਨ, ਉਨ੍ਹਾਂ ਦਾ ਇਕ ਵਾਰ ਫਿਰ ਤਬਾਦਲਾ ਹੋ ਗਿਆ। ਹੁਣ ਇਕ ਵਾਰ ਉੱਪਰਲੇ ਪੱਧਰ ’ਤੇ ਤਬਾਦਲੇ ਹੋਣ ਤੋਂ ਬਾਅਦ ਡੀ. ਸੀ. ਪੀ., ਐੱਸ. ਐੱਸ. ਪੀ., ਏ. ਡੀ. ਸੀ. ਪੀ. ਅਤੇ ਐੱਸ. ਪੀ. ਦੇ ਪੱਧਰ ਦੇ ਅਫਸਰਾਂ ਦੇ ਤਬਾਦਲਿਆਂ ਦੀ ਚਰਚਾ ਸ਼ੁਰੂ ਹੋ ਗਈ।

ਇਹ ਵੀ ਪੜ੍ਹੋ : ਚੰਨੀ ਸਰਕਾਰ ਲਈ ਬਾਦਲਾਂ ਨੂੰ ਗ੍ਰਿਫ਼ਤਾਰ ਕਰਨਾ ਨਹੀਂ ‘ਖਾਲਾ ਜੀ ਦਾ ਵਾੜਾ’

ਇਨ੍ਹਾਂ ਤਬਾਦਲਿਆਂ ਦੇ 2 ਵੱਡੇ ਕਾਰਨ ਹਨ। ਇਕ ਤਾਂ ਕੁਝ ਦਾ ਇਕ ਸ਼ਹਿਰ ਵਿਚ ਟਨਯੋਰ ਪੂਰਾ ਹੋ ਚੁੱਕਾ ਹੈ, ਜਦੋਂ ਕਿ ਦੂਜਾ ਵੱਡਾ ਕਾਰਨ ਹੈ ਕਿ ਆਉਣ ਵਾਲੇ ਸਮੇਂ ਵਿਚ ਪੰਜਾਬ ਵਿਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ ਅਤੇ ਆਗੂਆਂ ਦੀ ਕੋਸ਼ਿਸ਼ ਰਹਿੰਦੀ ਹੈ ਕਿ ਆਪਣੇ ਖਾਸਮ-ਖਾਸ ਅਫਸਰਾਂ ਨੂੰ ਪਹਿਲਾਂ ਹੀ ਆਪਣੇ ਹਿਸਾਬ ਨਾਲ ਤਾਇਨਾਤ ਕਰ ਲਿਆ ਜਾਵੇ। ਜਦੋਂ ਤੋਂ ਤਬਾਦਲਿਆਂ ਦੀ ਚਰਚਾ ਛਿੜੀ ਹੈ, ਉਦੋਂ ਤੋਂ ਕਈ ਅਫਸਰ ਆਪਣੇ ਆਗੂਆਂ ਕੋਲ ਜਾ ਕੇ ਆਪਣੀ ਮਨਪਸੰਦ ਪੋਸਟ ਲਈ ਜੁਗਾੜ ਲਾ ਰਹੇ ਹਨ। ਇਨ੍ਹਾਂ ਵਿਚੋਂ ਕੁਝ ਦੀ ਗੱਲ ਸੁਣੀ ਜਾਵੇਗੀ ਪਰ ਸ਼ਾਇਦ ਕੁਝ ਫਿਰ ਨਜ਼ਰ-ਅੰਦਾਜ਼ ਰਹਿ ਜਾਣਗੇ। ਇਨ੍ਹਾਂ ਤਬਾਦਲਿਆਂ ਪਿੱਛੇ ਇਕ ਕਾਰਨ ਇਹ ਵੀ ਹੈ ਕਿ ਕਮਿਸ਼ਨਰੇਟ ਪੱਧਰ ਦੇ ਅਧਿਕਾਰੀ ਅਫਸਰਾਂ ਦੀ ਟੀਮ ਨਾਲ ਕੰਮ ਕਰ ਚੁੱਕੇ ਹਨ, ਜਿਸ ਕਾਰਨ ਜੇਕਰ ਇਕ ਸ਼ਹਿਰ ਤੋਂ ਦੂਜੇ ਸ਼ਹਿਰ ਵਿਚ ਕੋਈ ਆਲ੍ਹਾ ਅਧਿਕਾਰੀ ਜਾਂਦਾ ਹੈ ਤਾਂ ਉਸ ਦੀ ਕੋਸ਼ਿਸ਼ ਹੁੰਦੀ ਹੈ ਕਿ ਆਪਣੀ ਟੀਮ ਨੂੰ ਹੀ ਆਪਣੇ ਨਾਲ ਰੱਖੇ ਕਿਉਂਕਿ ਟੀਮ ਦੇ ਅਫਸਰਾਂ ਨਾਲ ਉਨ੍ਹਾਂ ਦੀ ਟਿਊਨਿੰਗ ਹੁੰਦੀ ਹੈ ਅਤੇ ਉਨ੍ਹਾਂ ਨੂੰ ਨਵੇਂ ਸਿਰੇ ਤੋਂ ਟੀਮ ਬਣਾਉਣ ਲਈ ਮਿਹਨਤ ਨਹੀਂ ਕਰਨੀ ਪੈਂਦੀ।

ਇਹ ਵੀ ਪੜ੍ਹੋ : ਰਸਤੇ ’ਚ ਵਿਆਹ ਦੇਖ ਚੰਨੀ ਨੇ ਰੁਕਵਾਇਆ ਕਾਫ਼ਲਾ, ਲਾੜੀ ਨੂੰ ਦਿੱਤਾ ਸ਼ਗਨ, ਖਾਧੇ ਲੱਡੂ (ਦੇਖੋ ਤਸਵੀਰਾਂ)

ਇਹ ਵੀ ਪਤਾ ਲੱਗਾ ਹੈ ਕਿ ਅਫਸਰਾਂ ਨੂੰ ਇਹ ਤਾਂ ਪੱਕਾ ਪਤਾ ਹੈ ਕਿ ਤਬਾਦਲੇ ਹੋਣੇ ਤੈਅ ਹਨ ਅਤੇ ਆਉਣ ਵਾਲੇ ਕੁਝ ਦਿਨਾਂ ਵਿਚ ਸੂਚੀ ਜਾਰੀ ਹੋਣ ਦੀ ਵੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ। ਇਸੇ ਗੱਲ ਨੂੰ ਧਿਆਨ ਵਿਚ ਰੱਖਦਿਆਂ ਕਈ ਅਫਸਰ ਭੱਜ-ਦੌੜ ਵਿਚ ਲੱਗੇ ਹੋਏ ਹਨ ਕਿਉਂਕਿ ਜੇਕਰ ਇਹ ਮੌਕਾ ਹੱਥੋਂ ਨਿਕਲ ਗਿਆ ਤਾਂ ਪੰਜਾਬ ਵਿਚ ਚੋਣਾਂ ਹੋਣ ਦੇ ਬਾਅਦ ਤੱਕ ਪੈਂਡਿੰਗ ਹੋ ਜਾਵੇਗਾ। ਚੋਣਾਂ ਤੋਂ ਬਾਅਦ ਪੰਜਾਬ ਵਿਚ ਕਿਸ ਦੀ ਸਰਕਾਰ ਆਉਂਦੀ ਹੈ ਅਤੇ ਅਫਸਰਾਂ ਦੇ ਨਜ਼ਦੀਕੀ ਆਗੂਆਂ ਦਾ ਕੀ ਬਣਦਾ ਹੈ, ਇਹ ਸਾਫ ਨਹੀਂ ਹੈ ਤਾਂ ਅਜਿਹੇ ਵਿਚ ਅਫਸਰਾਂ ਦੀ ਕੋਸ਼ਿਸ਼ ਹੈ ਕਿ ਕਿਸੇ ਤਰ੍ਹਾਂ ਹੁਣੇ ਮਨਪਸੰਦ ਦੇ ਸ਼ਹਿਰ ਵਿਚ ਆਪਣੀ ਪਸੰਦੀਦਾ ਕੁਰਸੀ ਹਾਸਲ ਕਰ ਲਈ ਜਾਵੇ।

ਇਹ ਵੀ ਪੜ੍ਹੋ : ਨਵੇਂ ਡੀ. ਜੀ. ਪੀ. ਦੀ ਨਿਯੁਕਤੀ ਮਾਮਲੇ ’ਚ ਨਵਜੋਤ ਸਿੱਧੂ ’ਤੇ ਭਾਰੀ ਪਏ ਚਰਨਜੀਤ ਚੰਨੀ

Gurminder Singh

This news is Content Editor Gurminder Singh