ਕੈਪਟਨ ਨੇ ਮੰਤਰੀਆਂ ਦੀਆਂ ਗੱਡੀਆਂ ''ਤੇ ਲਾਲ ਬੱਤੀ ਲਾਏ ਜਾਣ ਦੀ ਗੱਲ ''ਤੇ ਦਿੱਤੀ ਸਫਾਈ, ਜਾਣੋ ਕੀ ਬੋਲੇ

03/29/2017 12:38:07 PM

 ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਗਲਵਾਰ ਨੂੰ ਜਾਰੀ ਹੋਏ ਗੱਡੀਆਂ ''ਤੇ ਲਾਲ ਬੱਤੀ ਲਾਏ ਜਾਣ ਦੇ ਹੁਕਮਾਂ ''ਤੇ ਸਫਾਈ ਦਿੰਦਿਆਂ ਕਿਹਾ ਕਿ ਇਹ ਪੂਰੀ ਤਰ੍ਹਾਂ ਗਲਤ ਹੈ ਅਤੇ ਜਿਸ ਅਧਿਕਾਰੀ ਨੇ ਇਹ ਹੁਕਮ ਜਾਰੀ ਕੀਤੇ ਸਨ, ਉਸ ਨੂੰ ਹਟਾ ਦਿੱਤਾ ਗਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਵੀ. ਆਈ. ਪੀ. ਦੀ ਸੁਰੱਖਿਆ ਹਟਾਉਣ ਲਈ ਉਨ੍ਹਾਂ ਨੇ 24 ਮਾਰਚ ਨੂੰ ਡੀ. ਜੀ. ਪੀ. ਨਾਲ ਮੀਟਿੰਗ ਕੀਤੀ ਸੀ ਅਤੇ ਉਹ ਇਸ ਦੇ ਲਈ ਪੂਰੀ ਤਰ੍ਹਾਂ ਵਚਨਬੱਧ ਹਨ। ਉਨ੍ਹਾਂ ਕਿਹਾ ਕਿ ਬੀਤੇ ਦਿਨ ਕੁਝ ਅਖਬਾਰਾਂ ਨੇ ਛਾਪਿਆ ਸੀ ਕਿ ਅਸੀਂ ਮੰਤਰੀਆਂ ਦੀਆਂ ਗੱਡੀਆਂ ''ਤੇ ਲਾਲ ਬੱਤੀ ਲਾਉਣ ਬਾਰੇ ਹੁਕਮ ਜਾਰੀ ਕੀਤੇ ਹਨ ਪਰ ਇਹ ਪੂਰੀ ਤਰ੍ਹਾਂ ਗਲਤ ਸੀ। ਇਸ ਤੋਂ ਇਲਾਵਾ ਕਿਸਾਨਾਂ ਦੇ ਮਾਮਲੇ ''ਤੇ ਬੋਲਦਿਆਂ ਕਿਹਾ ਕਿ 32000 ਕਰੋੜ ਦੇ ਫੂਡ ਗ੍ਰੇਨ ਘੋਟਾਲੇ ਦੀ ਵੀ ਜਾਂਚ ਕੀਤੀ ਜਾ ਰਹੀ ਹੈ। 

Babita Marhas

This news is News Editor Babita Marhas