ਫੇਸਬੁੱਕ ''ਤੇ ਕੈਪਟਨ ਦੀ ਫੋਟੋ ਕਾਲੀ ਕਰਨ ਦੇ ਮਾਮਲੇ ''ਚ ਵਰਕਰਾਂ ਨੇ ਦਿੱਤੀ ਪੁਲਸ ਨੂੰ ਸ਼ਿਕਾਇਤ

07/02/2018 11:35:37 AM

ਜਲੰਧਰ (ਮ੍ਰਿਦੁਲ)— ਫੇਸਬੁੱਕ 'ਤੇ ਕੈਪਟਨ ਅਮਰਿੰਦਰ ਸਿੰਘ ਦੀ ਫੋਟੋ 'ਚ ਮੂੰਹ ਕਾਲਾ ਕਰਨ ਦੇ ਮਾਮਲੇ ਵਿਚ ਕਾਂਗਰਸੀ ਵਰਕਰਾਂ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ ਹੈ। ਪੰਕਜ ਚੱਢਾ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਕਿਹਾ ਹੈ ਕਿ ਉਨ੍ਹਾਂ ਸਵੇਰੇ ਫੇਸਬੁੱਕ ਦੀ ਆਈ. ਡੀ. ਖੋਲ੍ਹੀ ਤਾਂ ਉਸ ਦੀ ਨਿਊਜ਼ ਫੀਡ 'ਚ ਕੈਪਟਨ ਅਮਰਿੰਦਰ ਸਿੰਘ ਦੀ ਇਕ ਫੋਟੋ ਅਪਲੋਡ ਕੀਤੀ ਗਈ ਸੀ, ਜਿਸ ਵਿਚ ਕੈਪਟਨ ਅਮਰਿੰਦਰ ਸਿੰਘ ਦਾ ਮੂੰਹ ਕਾਲਾ ਕੀਤਾ ਗਿਆ ਸੀ, ਜਿਸ ਨਾਲ ਪਾਰਟੀ ਵਰਕਰਾਂ ਨੂੰ ਠੇਸ ਪਹੁੰਚੀ ਹੈ। ਉਕਤ ਫੋਟੋ ਤਰੁਣ ਕਪੂਰ ਨਾਮਕ ਵਿਅਕਤੀ ਨੇ ਅਪਲੋਡ ਕੀਤੀ ਸੀ। 
ਉਨ੍ਹਾਂ ਨੇ ਪੁਲਸ ਕੋਲੋਂ ਮੰਗ ਕੀਤੀ ਕਿ ਉਕਤ ਮੁਲਜ਼ਮ ਤਰੁਣ ਕਪੂਰ 'ਤੇ ਬਣਦੀ ਕਾਰਵਾਈ ਕੀਤੀ ਜਾਵੇ। ਕੇਸ ਦੀ ਜਾਂਚ ਕਰ ਰਹੇ ਏ. ਐੱਸ. ਆਈ. ਪ੍ਰੇਮ ਪਾਲ ਨੇ ਦੱਸਿਆ ਕਿ ਸ਼ਿਕਾਇਤ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਸ ਮੌਕੇ ਸ਼ਿਕਾਇਤ ਦੇਣ ਭਾਰਤ ਭੂਸ਼ਣ, ਅਤੁਲ, ਧਰਮਵੀਰ, ਪੀਯੂਸ਼ ਅਗਰਵਾਲ ਅਤੇ ਹੋਰ ਵੀ ਮੌਜੂਦ ਸਨ।