ਮਾਲਵਾ ਬਨਾਮ ਮਾਝਾ ਲਾਬੀ ''ਚ ਫਸੇ ਕੈਪਟਨ

09/21/2017 10:52:37 AM

ਜਲੰਧਰ (ਰਵਿੰਦਰ ਸ਼ਰਮਾ) — ਸਰਕਾਰ ਬਣਨ ਤੋਂ ਬਾਅਦ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਲਈ ਸਭ ਕੁਝ ਚੰਗਾ ਨਹੀਂ ਚਲ ਰਿਹਾ ਹੈ। ਪਾਰਟੀ 'ਚ ਗੁੱਟਬਾਜ਼ੀ ਲਗਾਤਾਰ ਹਾਵੀ ਹੋ ਰਹੀ ਹੈ ਤੇ ਵਿਧਾਇਕਾਂ 'ਚ ਇਸ ਗੱਲ ਨੂੰ ਲੈ ਕੇ ਰੋਸ ਹੈ ਕਿ ਮੁੱਖ ਮੰਤਰੀ ਦਰਬਾਰ 'ਚ ਉਨ੍ਹਾਂ ਦੀ ਕੋਈ ਨਹੀਂ ਸੁਣਦਾ।
ਹੁਣ ਤਕ ਵਿਧਾਇਕਾਂ ਨੇ ਵੀ ਆਪਣੇ ਸੁਰ ਮੁੱਖ ਮੰਤਰੀ ਦੇ ਖਿਲਾਫ ਤੇਜ਼ ਕਰਨੇ ਸ਼ੁਰੂ ਕਰ ਦਿੱਤੇ ਹਨ। ਮੁੱਖ ਮੰਤਰੀ 'ਤੇ ਇਸ ਗੱਲ ਦਾ ਦਬਾਅ ਵਿਧਾਇਕਾਂ ਵਲੋਂ ਸਭ ਤੋਂ ਵੱਧ ਹੈ ਕਿ ਅਕਾਲੀ  ਨੇਤਾ ਬਿਕਰਮਜੀਤ ਮਜੀਠੀਆ ਦੇ ਖਿਲਾਫ ਕਾਰਵਾਈ ਕੀਤੀ ਜਾਵੇ। ਮਜੀਠੀਆ ਦੇ ਖਿਲਾਫ ਕਾਰਵਾਈ ਹੋਵੇ ਜਾਂ ਨਾ ਹੋਵੇ, ਇਸ ਨੂੰ ਲੈ ਕੇ ਵੀ ਪਾਰਟੀ ਦੇ 2 ਧੜੇ ਬਣ ਗਏ ਹਨ। ਇਕ ਮਾਲਵਾ ਲਾਬੀ ਹੈ ਤਾਂ ਦੂਜੀ ਲਾਬੀ ਮਾਝਾ 'ਚ ਹੈ।
ਮਾਝਾ ਦੀ ਲਾਬੀ ਇਸ ਗੱਲ ਦੇ ਹਕ 'ਚ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੁਰੰਤ ਪ੍ਰਭਾਵ ਨਾਲ ਮਜੀਠੀਆ ਦੇ ਖਿਲਾਫ ਐਕਸ਼ਨ ਲੈਣ ਤਾਂ ਜੋ ਜਨਤਾ ਨਾਲ ਜੋ ਵਾਅਦੇ ਚੋਣਾਂ ਤੋਂ ਪਹਿਲਾਂ ਕਾਂਗਰਸ ਨੇ ਕੀਤੇ ਸਨ। ਉਨ੍ਹਾਂ ਨੂੰ ਪੂਰਾ ਕੀਤਾ ਜਾ ਸਕੇ। ਨਸ਼ੇ ਦੇ ਖਿਲਾਫ ਕਾਂਗਰਸ ਦੀ ਮੁਹਿੰਮ ਨੂੰ ਇਸ ਨਾਲ ਬਲ ਮਿਲੇਗਾ ਤੇ ਅਕਾਲੀ ਦਲ ਸੂਬੇ 'ਚ ਕਮਜ਼ੋਰ ਹੋਵੇਗਾ। ਇਸ ਗੱਲ ਨੂੰ ਲੈ ਕੇ ਮਾਝੇ ਤੋਂ ਵਿਧਾਇਕ ਸੁਖਜਿੰਦਰ ਰੰਧਾਵਾਂ, ਸੁੱਖ ਸਰਕਾਰੀਆ ਤੇ ਲਾਲੀ ਮਜੀਠੀਆ ਤੁਰੰਤ ਪ੍ਰਭਾਵ ਨਾਲ ਬਿਕ੍ਰਮਜੀਤ ਮਜੀਠੀਆ ਦੇ ਖਿਲਾਫ ਕਾਰਵਾਈ ਨੂੰ ਉਤਾਵਲੇ ਹਨ।
ਇਨ੍ਹਾਂ ਲੋਕਾਂ ਦਾ ਕਹਿਣਾ ਹੈ ਕਿ ਉਹ ਨਸ਼ੇ ਦੇ ਖਿਲਾਫ ਤੇ ਬ੍ਰਿਕਮਜੀਤ ਮਜੀਠੀਆ ਦੇ ਖਿਲਾਫ ਕਾਰਵਾਈ ਦਾ ਵਾਅਦਾ ਕਰਕੇ ਹੀ ਵਿਧਆਇਕ ਬਣੇ ਹਨ ਤੇ ਜਨਤਾ ਨੇ ਉਨ੍ਹਾਂ 'ਤੇ ਭਰੋਸਾ ਜਤਾਇਆ ਹੈ। ਅਜਿਹੇ 'ਚ ਜੇਕਰ ਹੁਣ ਬਿਕ੍ਰਮਜੀਤ ਮਜੀਠੀਆ ਦੇ ਖਿਲਾਫ ਕੋਈ ਕਾਰਵਾਈ ਨਾ ਕੀਤੀ ਗਈ ਤਾਂ ਜਨਤਾ ਦੇ 'ਚ ਆਪਣੇ ਵਿਸ਼ਵਾਸ ਜਤਾਇਆ ਹੈ। ਅਜਿਹੇ 'ਚ ਜੇਕਰ ਹੁਣ ਬਿਕਰਮਜੀਤ ਮਜੀਠੀਆ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਤਾਂ ਉਹ ਜਨਤਾ ਦੇ 'ਚ ਆਪਣਾ ਵਿਸ਼ਵਾਸ ਗੁਆ ਦੇਣਗੇ ਤੇ ਭੱਵਿਖ 'ਚ ਜਨਤਾ ਉਨ੍ਹਾਂ ਦਾ ਸਾਥ ਨਹੀਂ ਦੇਣਗੀ। ਇਸ ਨਾਲ ਨਾ ਸਿਰਫ ਉਨ੍ਹਾਂ ਨੂੰ ਨੁਕਸਾਨ ਹੋਵੇਗਾ ਸਗੋਂ ਆਉਣ ਵਾਲੇ ਸਮੇਂ 'ਚ ਪਾਰਟੀ ਦਾ ਸਫਾਇਆ ਵੀ ਹੋ ਜਾਵੇਗਾ।
ਜ਼ਿਕਰਯੋਗ ਹੈ ਕਿ ਇਸ ਵਾਰ  ਮਾਝਾ ਹਲਕੇ ਤੋਂ ਕਾਫੀ ਵਿਧਾਇਕ ਚੁਣ ਕੇ ਆਏ ਹਨ ਤੇ ਇਨ੍ਹਾਂ ਵਿਧਾਇਕਾਂ ਨੇ ਸਰਕਾਰ ਬਨਾਉਣ 'ਚ ਅਹਿਮ ਰੋਲ ਅਦਾ ਕੀਤਾ ਹੈ।
ਮਾਝਾ ਤੇ ਮਾਲਵਾ ਦੇ ਤਕਰੀਬਨ 40 ਵਿਧਾਇਕਾਂ ਨੇ ਤਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੂੰ ਬਕਾਇਦਾ ਚਿੱਠੀ ਲਿਖ ਕੇ ਮਜੀਠੀਆ ਦੇ ਖਿਲਾਫ ਤੁਰੰਤ ਪ੍ਰਭਾਵ ਨਾਲ ਕਾਰਵਾਈ ਕਰਨ ਨੂੰ ਕਿਹਾ ਹੈ ਪਰ ਅਜੇ ਤਕ ਇਸ ਮਾਮਲੇ 'ਚ ਸਰਕਾਰ ਦੇ ਖਿਲਾਫ ਕਾਰਵਾਈ ਹੋਵੇ। ਇਹ ਲਾਬੀ ਕੈਪਟਨ 'ਤੇ ਕਾਰਵਾਈ ਨਾ ਕਰਨ ਦਾ ਦਬਾਅ ਬਣਾ ਰਹੀ ਹੈ। ਇਹ ਉਹ ਲਾਬੀ ਹੈ, ਜਿਨ੍ਹਾਂ ਨੇ ਅਕਾਲੀ  ਸਰਕਾਰ 'ਚ ਵੀ ਅਕਾਲੀਆਂ ਨਾਲ ਚੰਗੇ ਸੰਬੰਧ ਰਹੇ ਹਨ ਤੇ ਉਹ ਨਹੀਂ ਚਾਹੁੰਦੇ ਕਿ ਮਜੀਠੀਆ ਦੇ ਖਿਲਾਫ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਹੋਵੇ। ਇਹ ਲਾਬੀ ਕਪੈਟਨ 'ਤੇ ਬਦਲੇ ਦੀ ਰਾਜਨੀਤੀ ਤੋਂ ਦੂਰ ਰਹਿਣ ਦਾ ਦਬਾਅ ਬਣਾ ਰਹੀ ਹੈ ਤੇ ਇਹ ਮੈਸੇਜ ਦੇ ਰਹੀ ਹੈ ਕਿ ਇਸ ਨਾਲ ਕਾਂਗਰਸ ਨੂੰ ਨੁਕਸਾਨ ਹੋਵੇਗਾ।
ਕੈਪਟਨ ਖੁਦ ਮਜੀਠੀਆ ਦੇ ਖਿਲਾਫ ਕਾਰਵਾਈ ਦੇ ਪੱਖ 'ਚ ਨਜ਼ਰ ਨਹੀਂ ਆਉਂਦੇ। ਅਕਾਲੀ ਸਰਕਾਰ ਦੇ ਸਮੇਂ ਵੀ ਜਦ ਸੂਬੇ ਭਰ 'ਚ ਕਾਂਗਰਸੀਆਂ ਨੇ ਮਜੀਠੀਆ ਦੇ ਖਿਲਾਫ ਹੱਲਾ ਬੋਲਿਆ ਸੀ ਤਾਂ ਕੈਪਟਨ ਨੇ ਇਹ ਕਹਿ ਕੇ ਮੁਹਿੰਮ ਨੂੰ ਠੰਡਾ ਕਰ ਦਿੱਤਾ ਸੀ ਕਿ ਨਸ਼ੇ ਦੇ ਮਾਮਲੇ 'ਚ ਸੀ.ਬੀ. ਆਈ. ਜਾਂਚ ਦੀ ਕੋਈ ਜ਼ਰੂਰਤ ਨਹੀਂ ਹੈ। ਗੱਲ ਚਾਹੇ ਜੋ ਵੀ ਹੋਵੇ ਪਰ ਕੈਪਟਨ ਪੂਰੀ ਤਰ੍ਹਾਂ ਨਾਲ ਮਾਝਾ, ਮਾਲਵਾ ਦੀ ਲਾਬੀ ਦੇ 'ਚ ਪਿਸਦੇ ਨਜ਼ਰ ਆ ਰਹੇ ਹਨ। ਹੁਣ ਦੇਖਨਾ ਇਹ ਹੋਵੇਗਾ ਕਿ ਆਉਣ ਵਾਲੇ ਦਿਨਾਂ 'ਚ ਕੈਪਟਨ ਦਾ ਮਜੀਠੀਆ ਦੇ ਪ੍ਰਤੀ ਰਵੱਈਆ ਰਹਿੰਦਾ ਹੈ।