ਕਾਲੇ ਦੌਰ ਦੌਰਾਨ ਪੰਜਾਬ ''ਚ ਵਾਪਰੀਆਂ ਘਟਨਾਵਾਂ ਨੂੰ ਕਿਤਾਬ ''ਤੇ ਬਿਆਨ ਕਰਨਗੇ ਕੈਪਟਨ

08/23/2019 5:25:53 PM

ਚੰਡੀਗੜ੍ਹ - ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਕਾਲੇ ਦੌਰ ਨਾਲ ਸਬੰਧਤ ਵਾਪਰੀਆਂ ਇਤਿਹਾਸਕ ਤੇ ਸਿਆਸੀ ਘਟਨਾਵਾਂ 'ਤੇ ਇਕ ਕਿਤਾਬ ਲਿੱਖਣ ਵਾਲੇ ਹਨ, ਜੋ ਬਹੁਤ ਜਲਦ ਪਾਠਕਾਂ ਦੇ ਹੱਥਾਂ 'ਚ ਹੋਵੇਗੀ। ਕੈਪਟਨ ਅਮਰਿੰਦਰ ਸਿੰਘ ਨੇ ਭਾਵੇਂ ਅਜੇ ਇਹ ਕਿਤਾਬ ਲਿਖਣੀ ਸ਼ੁਰੂ ਨਹੀਂ ਕੀਤੀ ਪਰ ਕਿਤਾਬ 'ਚ ਸ਼ਾਮਲ ਕਰਨ ਵਾਲੀ ਸਾਰੀ ਸਮੱਗਰੀ ਅਤੇ ਘਟਨਾਕ੍ਰਮ ਤਿਆਰ ਕਰ ਲਿਆ ਹੈ। ਕੈਪਟਨ ਨੇ ਕਿਤਾਬ ਲਿਖਣ ਦੀ ਇਹ ਗੱਲ ਪੱਤਰਕਾਰਾਂ ਨਾਲ ਸਬੰਧਿਤ ਕੁਝ ਲੋਕਾਂ ਨਾਲ ਸਾਂਝੀ ਕੀਤੀ ਹੈ। ਦੱਸ ਦੇਈਏ ਕਿ ਕੈਪਟਨ ਵਲੋਂ ਕਾਲੇ ਦੌਰ ਬਾਰੇ ਲਿਖੀ ਜਾ ਰਹੀ ਕਿਤਾਬ ਪੰਜਾਬ ਦੀ ਸਿਆਸਤ 'ਚ ਭੁਚਾਲ ਲਿਆ ਸਕਦੀ ਹੈ। ਮੁੱਖ ਮੰਤਰੀ ਦੀ ਇਸ ਕਿਤਾਬ 'ਚ ਸੰਤ ਕਰਤਾਰ ਸਿੰਘ ਭਿੰਡਰਾਂਵਾਲਾ ਦੇ ਸਮੇਂ ਤੋਂ ਲੈ ਕੇ ਮੁੱਖ ਮੰਤਰੀ ਬੇਅੰਤ ਸਿੰਘ ਦੀ ਹੱਤਿਆ ਤੱਕ ਪੰਜਾਬ ਦੇ ਇਤਿਹਾਸ 'ਚ ਵਾਪਰੀਆਂ ਸਿਆਸੀ ਤੇ ਹੋਰ ਇਤਿਹਾਸਕ ਘਟਨਾਵਾਂ ਦਾ ਜ਼ਿਕਰ ਹੋਣ ਵਾਲਾ ਹੈ। ਮੁੱਖ ਮੰਤਰੀ ਦਾ ਮੰਨਣਾ ਹੈ ਕਿ ਇਸ ਕਾਲ ਦੀ ਹਕੀਕਤ ਬਾਰੇ ਪੰਜਾਬ ਦੇ ਲੋਕਾਂ ਖ਼ਾਸ ਕਰਕੇ ਨਵੀਂ ਪੀੜ੍ਹੀ ਨੂੰ ਪਤਾ ਲੱਗਣਾ ਚਾਹੀਦਾ ਹੈ, ਕਿਉਂਕਿ ਇਸ 'ਚ ਕੁਝ ਅਜਿਹੇ ਤੱਥਾਂ ਦੀ ਸੱਚਾਈ ਹੈ, ਜਿਨ੍ਹਾਂ ਬਾਰੇ ਲੋਕਾਂ ਨੂੰ ਜਾਣਕਾਰੀ ਨਹੀਂ। ਪੰਜਾਬ ਦੇ ਕਾਲੇ ਦੌਰ ਨੇ ਪੰਜਾਬ ਦੀ ਆਰਥਿਕਤਾ 'ਤੇ ਵੱਡੀ ਸੱਟ ਮਾਰੀ ਹੈ। 

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੀ ਨਵੀਂ ਕਿਤਾਬ 'ਚ ਕਿਹੜੀਆਂ ਕਿਹੜੀਆਂ ਮਹੱਤਵਪੂਰਨ ਘਟਨਾਵਾਂ ਦਰਜ ਕਰਦੇ ਹਨ, ਇਹ ਤਾਂ ਕਿਤਾਬ ਪਾਠਕਾਂ ਦੇ ਹੱਥਾਂ 'ਚ ਆਉਣ ਤੋਂ ਬਾਅਦ ਪਤਾ ਲੱਗੇਗਾ ਪਰ ਇਕ ਗੱਲ ਸਾਫ਼ ਹੈ ਕਿ ਇਸ ਸਮੇਂ ਦੌਰਾਨ ਸਿਆਸੀ ਆਗੂਆਂ ਦੇ ਕਿਰਦਾਰ ਤੇ ਅਸਲ ਚਿਹਰਿਆਂ ਤੋਂ ਪਰਦਾ ਜ਼ਰੂਰ ਉੱਠ ਸਕਦਾ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਪੰਜ ਪੁਸਤਕਾਂ ਲਿਖ ਚੁੱਕੇ ਹਨ। ਕੈਪਟਨ ਅਨੁਸਾਰ ਮੁੱਖ ਮੰਤਰੀ ਬਣਨ ਤੋਂ ਬਾਅਦ ਰੁਝੇਵੇਂ ਵੱਧ ਗਏ ਹਨ, ਫਿਰ ਵੀ ਉਹ ਜਲਦੀ ਕਿਤਾਬ ਲਿਖਣੀ ਸ਼ੁਰੂ ਕਰ ਦੇਣਗੇ। ਉਨ੍ਹਾਂ ਦੱਸਿਆ ਕਿ ਅੰਗਰੇਜ਼ੀ ਵਿਚ ਕਿਤਾਬ ਲਿਖੀ ਜਾਵੇਗੀ ਤੇ ਬਾਅਦ 'ਚ ਇਸ ਦਾ ਪੰਜਾਬੀ ਅਨੁਵਾਦ ਹੋਵੇਗਾ।

rajwinder kaur

This news is Content Editor rajwinder kaur