ਕੈਪਟਨ ਅਮਰਿੰਦਰ ਸਿੰਘ ਨੇ ਬਾਰਡਰ ਤੇ ਕੰਡੀ ਏਰੀਏ ਲਈ 125 ਕਰੋੜ ਦੀ ਗਰਾਂਟ ਕੀਤੀ ਮਨਜ਼ੂਰ

02/17/2020 10:27:27 PM

ਜਲੰਧਰ,(ਧਵਨ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੰਡੀ ਤੇ ਬਾਰਡਰ ਏਰੀਏ ਵਿਚ ਵਿਕਾਸ ਕੰਮਾਂ ਨੂੰ ਰਫਤਾਰ ਦੇਣ ਲਈ 125 ਕਰੋੜ ਰੁਪਏ ਦੇ ਪ੍ਰਾਜੈਕਟਾਂ ਤੇ ਸਕੀਮਾਂ ਨੂੰ ਅੱਜ ਮਨਜ਼ੂਰੀ ਦਿੱਤੀ। ਮੁੱਖ ਮੰਤਰੀ ਨੇ ਇਨ੍ਹਾਂ ਵਿਕਾਸ ਪ੍ਰਾਜੈਕਟਾਂ ਤੇ ਸਕੀਮਾਂ ਨੂੰ ਲਾਗੂ ਕਰਨ ਲਈ ਨਿਯਮਾਂ ਤੇ ਮਾਪਦੰਡਾਂ ਨੂੰ ਮਨਜ਼ੂਰੀ ਦਿੱਤੀ। ਕੁਲ ਮਨਜ਼ੂਰ ਕੀਤੀ ਗਈ ਰਕਮ ਵਿਚੋਂ 100 ਕਰੋੜ ਰੁਪਏ ਸਿਰਫ ਬਾਰਡਰ ਏਰੀਏ ਦੇ ਵਿਕਾਸ ਕੰਮਾਂ ਲਈ ਰੱਖੇ ਗਏ ਹਨ, ਜਦੋਂਕਿ 25 ਕਰੋੜ ਦੀ ਰਕਮ ਕੰਡੀ ਏਰੀਏ ਲਈ ਰੱਖੀ ਗਈ ਹੈ। ਇਹ ਫੰਡ ਮੌਜੂਦਾ ਸਮੇਂ ਵਿਚ ਚੱਲ ਰਹੇ ਪ੍ਰੋਗਰਾਮਾਂ ਤੇ ਸਕੀਮਾਂ ਤੋਂ ਹਟ ਕੇ ਜਾਰੀ ਕੀਤੇ ਗਏ ਹਨ। ਮੁੱਖ ਮੰਤਰੀ ਦਫਤਰ ਅਨੁਸਾਰ ਕੈਪਟਨ ਅਮਰਿੰਦਰ ਸਿੰਘ ਨੇ ਬਾਰਡਰ ਤੇ ਕੰਡੀ ਏਰੀਏ ਦੀ ਡਿਵੈਲਵਪਮੈਂਟ ਬੋਰਡ ਦੀ ਮੀਟਿੰਗ ਕੀਤੀ, ਿਜਸ ਵਿਚ ਦੋਵਾਂ ਇਲਾਕਿਆਂ ਲਈ ਵਿਕਾਸ ਕੰਮਾਂ ਲਈ ਹੋਰ ਗਰਾਂਟ ਜਾਰੀ ਕਰਨ ਦਾ ਫੈਸਲਾ ਲਿਆ ਗਿਆ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਮਨਜ਼ੁਰ ਕੀਤੀ ਗਈ ਰਕਮ ਵਿਚੋਂ 75 ਫੀਸਦੀ ਹਿੱਸਾ ਪਹਿਲ ਪ੍ਰਾਪਤ ਖੇਤਰਾਂ ਜਿਵੇਂ ਸਿਹਤ, ਸਿੱਖਿਆ, ਵਾਟਰ ਸਪਲਾਈ ਤੇ ਸਫਾਈ ਕੰਮਾਂ 'ਤੇ ਖਰਚ ਹੋਵੇਗਾ ਜਦੋਂਕਿ 25 ਫੀਸਦੀ ਹਿੱਸਾ ਮੁੱਢਲੇ ਢਾਂਚੇ, ਖ ੇਤੀ, ਪੇਂਡੂ ਵਿਕਾਸ ਤੇ ਪੰਚਾਇਤ ਤੇ ਲੋਕਲ ਗਵਰਨਮੈਂਟ 'ਤੇ ਖਰਚ ਹੋਵੇਗਾ। ਸੰਸਦ ਮੈਂਬਰ ਮਨੀਸ਼ ਤਿਵਾੜੀ ਵਲੋਂ ਕੰਡੀ ਨਹਿਰ ਦੇ ਉਠਾਏ ਗਏ ਮੁੱਦੇ 'ਤੇ ਮੁੱਖ ਮੰਤਰੀ ਨੇ ਮੁੱਖ ਸਕੱਤਰ ਨੂੰ ਕਿਹਾ ਕਿ ਵਿਧਾਇਕ ਅਤੇ ਜਲ ਸੋਮੇ ਿਵਭਾਗ ਦੇ ਇੰਜੀਨੀਅਰਾਂ ਨੂੰ ਮਿਲ ਕੇ ਇਕ ਕਮੇਟੀ ਦਾ ਗਠਨ ਕਰਨ, ਜਿਸ ਵਿਚ ਨਹਿਰ ਡਿਜ਼ਾਈਨ ਤੇ ਪ੍ਰਬੰਧਨ ਦੇ ਮਾਹਿਰਾਂ ਨੂੰ ਵੀ ਸ਼ਾਮਲ ਕੀਤਾ ਜਾਵੇ। ਮੁੱਖ ਮੰਤਰੀ ਨੇ ਬੋਰਡ ਮੈਂਬਰਾਂ ਨੂੰ ਕਿਹਾ ਕਿ ਦੋਵਾਂ ਔਖੇ ਖੇਤਰਾਂ ਦੇ ਿਵਕਾਸ ਕੰਮਾਂ ਵਿਚ ਫੰਡਾਂ ਨੂੰ ਰੁਕਾਵਟ ਨਹੀਂ ਬਨਣ ਦਿੱਤਾ ਜਾਵੇਗਾ, ਕਿਉਂਕਿ ਇਨ੍ਹਾਂ ਦੋਵਾਂ ਖੇਤਰਾਂ ਵਿਚ ਪੀਣ ਦੇ ਪਾਣੀ, ਸਿੰਚਾਈ ਦੀ ਘੱਟ ਸਹੂਲਤਾਂ ਤੇ ਸੜਕ ਕਨੈਕਟਿਵਿਟੀ ਦੇ ਕਾਰਣ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੁੱਖ ਮੰਤਰੀ ਨੇ ਵਾਅਦਾ ਕੀਤਾ ਕਿ ਸਿਹਤ, ਸਿੱਖਿਆ, ਵਾਟਰ ਸਪਲਾਈ ਤੇ ਸਫਾਈ ਕੰਮਾਂ ਲਈ ਉਨ੍ਹਾਂ ਦੀ ਸਰਕਾਰ ਹੋਰ ਫੰਡ ਵੰਡਣ ਲਈ ਤਿਆਰ ਹੈ ਤਾਂ ਜੋ ਲੋਕਾਂ ਦੇ ਜੀਵਨ ਪੱਧਰ ਨੂੰ ਸੁਧਾਰਿਆ ਜਾ ਸਕੇ। ਮੁੱਖ ਮੰਤਰੀ ਨੇ ਕਿਹਾ ਕਿ ਵਿਕਾਸ ਕੰਮਾਂ ਦੀ ਕੁਆਲਿਟੀ ਬਣਾਈ ਰੱਖਣ ਲਈ ਥਰਡ ਪਾਰਟੀ ਆਡਿਟ ਨਿਰਪੱਖ ਏਜੰਸੀ ਤੋਂ ਕਰਵਾਇਆ ਜਾਵੇਗਾ। ਉਨ੍ਹਾਂ ਪੇਂਡੂ ਵਿਕਾਲ ਤੇ ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੂੰ ਕਿਹਾ ਕਿ ਉਹ ਇਨ੍ਹਾਂ ਇਲਾਕਿਆਂ ਵਿਚ ਵਿਕਾਸ ਪ੍ਰਾਜੈਕਟਾਂ ਦੀ ਕੁਆਲਿਟੀ ਨੂੰ ਬਣਾਈ ਰੱਖਣ। ਬੋਰਡ ਮੈਂਬਰਾਂ ਦੀ ਇਕ ਹੋਰ ਮੰਗ 'ਤੇ ਕੈਪਟਨ ਅਮਰਿੰਦਰ ਸਿੰਘ ਨੇ ਯੋਜਨਾ ਵਿਭਾਗ ਨੂੰ ਕਿਹਾ ਕਿ ਉਹ ਸਬੰਧਿਤ ਸੰਸਦ ਮੈਂਬਰਾਂ ਤੇ ਵਿਧਾਇਕਾਂ ਨੂੰ ਬੋਰਡ ਮੈਂਬਰ ਦੇ ਤੌਰ 'ਤੇ ਇਕ ਤੈਅ ਮਿਆਦ ਲਈ ਮੈਂਬਰ ਰੱਖਣ ਦੀਆ ਸੰਭਾਵਨਾਵਾਂ ਦਾ ਪਤਾ ਲਾਉਣ। ਮੀਟਿੰਗ ਿਵਚ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ, ਸਹਾਕਿਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਵਾਟਰ ਸਪਲਾਈ ਮੰਤਰੀ ਰਜਿਆ ਸੁਲਤਾਨਾ, ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ, ਵਿਧਾਇਕ ਦਰਸ਼ਨ ਲਾਲ ਮੰਗੁਪੁਰ, ਅਮਿਤ ਵਿਜ, ਸੰਸਦ ਮੈਂਬਰ ਹਰਪ੍ਰਤਾਪ ਸਿੰਘ ਅਜਨਾਲਾ, ਵਿਧਾਇਕ ਪਰਮਿੰਦਰ ਸਿੰੰਘ ਪਿੰਕੀ, ਅਰਥ ਸ਼ਾਸਤਰੀ ਡਾ. ਸੁੱਚਾ ਸਿੰਘ ਗਿੱਲ ਅਤੇ ਅਨੀਸ਼ ਕੁਮਾਰ ਨੇ ਵੀ ਿਹੱਸਾ ਲਿਆ।