ਰੇਲਵੇ ਸਟੇਸ਼ਨ ਵਿਖੇ ਕੰਟੀਨ ਬੰਦ ਹੋਣ ਕਾਰਨ ਮੁਸਾਫ਼ਿਰ ਪ੍ਰੇਸ਼ਾਨ

11/20/2017 12:12:33 PM


ਕੋਟਕਪੂਰਾ (ਨਰਿੰਦਰ) - ਸਥਾਨਕ ਰੇਲਵੇ ਸਟੇਸ਼ਨ ਵਿਖੇ ਪਿਛਲੇ ਲੰਮੇ ਸਮੇਂ ਤੋਂ ਖਾਣ-ਪੀਣ ਵਾਲੀਆਂ ਵਸਤੂਆਂ ਦੀ ਕੰਟੀਨ ਬੰਦ ਹੋਣ ਕਾਰਨ ਉਥੋਂ ਦੇ ਪ੍ਰਬੰਧਕਾਂ ਤੇ ਮੁਸਾਫਿਰਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 
ਇਸ ਸਬੰਧੀ ਮੁਸਾਫਿਰ ਤਰਸੇਮ ਸਿੰਘ, ਦਿਲਾਵਰ ਸਿੰਘ, ਹਰਨਾਰਿਣ ਕੁੱਕੂ, ਖੇਮ ਕਰਨ, ਮਨਿੰਦਰ ਸਿੰਘ, ਪਰਮਜੀਤ ਸਿੰਘ, ਵਿਸ਼ਵਦੀਪ ਸ਼ਰਮਾ, ਗੁਰਬੰਸ ਸਿੰਘ, ਗਰਿੰਦਰਪਾਲ ਸਿੰਘ ਆਦਿ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਉਹ ਬਠਿੰਡਾ ਤੇ ਫ਼ਿਰੋਜ਼ਪੁਰ ਵਿਖੇ ਰੋਜ਼ਾਨਾ ਸਫ਼ਰ ਕਰਦੇ ਹਨ ਪਰ ਰੇਲਵੇ ਸਟੇਸ਼ਨ 'ਤੇ ਚਾਹ ਤੇ ਹੋਰ ਖਾਣ-ਪੀਣ ਵਾਲੀ ਕੰਟੀਨ ਬੰਦ ਹੋਣ ਕਾਰਨ ਉਨ੍ਹਾਂ ਨੂੰ ਪ੍ਰੇਸ਼ਾਨੀਆਂ ਆਉਂਦੀਆਂ ਹਨ। ਇਸ ਸਬੰਧੀ ਅਨੇਕਾਂ ਵਾਰ ਡਵੀਜ਼ਨ ਫਿਰੋਜ਼ਪੁਰ ਵਿਖੇ ਲਿਖਤੀ ਮੰਗ ਕੀਤੀ ਗਈ ਹੈ ਪਰ ਅਧਿਕਾਰੀਆਂ ਵੱਲੋਂ ਟੈਂਡਰ ਜਾਰੀ ਕਰਨ ਲਈ ਕਿਹਾ ਜਾ ਕਿਹਾ ਹੈ। ਜੀ. ਆਰ. ਪੀ. ਪੁਲਸ ਦੇ ਇੰਚਾਰਜ ਜਸਪਾਲ ਸ਼ਰਮਾ, ਰੇਲਵੇ ਆਰ. ਪੀ. ਐੱਫ. ਪੁਲਸ ਦੇ ਇੰਸਪੈਕਟਰ ਦਿਆਲ ਸਿੰਘ ਨੇ ਕਿਹਾ ਕਿ ਕੰਟੀਨ ਬੰਦ ਹੋਣ ਕਾਰਨ ਉਹ ਰੇਲਵੇ ਸਟੇਸ਼ਨ ਦੇ ਬਾਹਰੋਂ ਵਸਤੂਆਂ ਮੰਗਵਾਉਂਦੇ ਹਨ। ਇਸ ਸਬੰਧੀ ਕੋਟਕਪੂਰਾ ਵਿਕਾਸ ਮੰਚ, ਭਾਰਤ ਵਿਕਾਸ ਪ੍ਰੀਸ਼ਦ, ਆਲ ਇੰਡੀਆ ਕਰਿਆਨਾ ਐਸੋਸੀਏਸ਼ਨ, ਭਗਤ ਸਿੰਘ ਯੂਥ ਕਲੱਬ ਆਦਿ ਨੇ ਰੇਲਵੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਜਲਦ ਤੋਂ ਜਲਦ ਕੰਟੀਨ ਚਾਲੂ ਕੀਤੀ ਜਾਵੇ।