ਫਗਵਾੜਾ: ਕਿਸਾਨਾਂ ਦਾ ਪ੍ਰਦਰਸ਼ਨ ਜਾਰੀ, ਟਰੈਫਿਕ ਕੀਤਾ ਡਾਇਵਰਟ

12/05/2018 1:20:56 PM

ਫਗਵਾੜਾ(ਮਨੀਸ਼)— ਜਲੰਧਰ ਨੈਸ਼ਨਲ ਹਾਈਵੇਅ 'ਤੇ ਗੰਨਾ ਉਤਪਾਦਕ ਕਿਸਾਨਾਂ ਵਲੋਂ ਲਗਾਏ ਗਏ ਧਰਨੇ ਦੇ ਚਲਦੇ ਲੁਧਿਆਣਾ, ਦਿੱਲੀ, ਚੰਡੀਗੜ੍ਹ ਜਾਣ ਵਾਲੇ ਆਮ ਨਾਗਰਿਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਧਰਨੇ ਕਰਨ ਹਾਈਵੇਅ 'ਤੇ ਲੰਬਾ ਜਾਮ ਲੱਗਾ ਹੋਇਆ ਹੈ। ਕਿਸਾਨਾਂ ਵਲੋਂ ਸਿਰਫ ਐਂਬੂਲੈਂਸ ਨੂੰ ਹੀ ਜਾਣ ਦਿੱਤਾ ਜਾ ਰਿਹਾ ਹੈ। ਬਾਕੀ ਵਾਹਨਾਂ ਨੂੰ ਨੈਸ਼ਨਲ ਹਾਈਵੇਅ ਤੋਂ ਜਾਣ ਤੋਂ ਰੋਕਿਆ ਜਾ ਰਿਹਾ ਹੈ। ਉਥੇ ਹੀ ਪੁਲਸ ਵਲੋਂ ਟਰੈਫਿਕ ਜਾਮ ਨੂੰ ਕੰਟਰੋਲ ਕਰਨ ਲਈ ਟਰੈਫਿਕ ਡਾਇਵਰਟ ਵੀ ਕੀਤਾ ਗਿਆ ਹੈ। ਟਰੈਫਿਕ ਪੁਲਸ ਵਲੋਂ ਜਲੰਧਰ ਰਾਮਾ ਮੰਡੀ ਤੋਂ ਟਰੈਫਿਕ ਨੂੰ ਡਾਇਵਰਟ ਕੀਤਾ ਗਿਆ ਹੈ, ਜਦੋਂਕਿ ਗੋਰਾਇਆ ਤੋਂ ਜੰਡਿਅਲਾ ਦੇ ਰਸਤੇ ਜਲੰਧਰ ਨੂੰ ਟਰੈਫਿਕ ਕੱਢਿਆ ਜਾ ਰਿਹਾ ਹੈ।

ਕਿਸਾਨਾਂ ਨੇ ਕਿਹਾ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਤਾਂ ਗੰਨੇ ਦੀਆਂ ਮਿੱਲਾਂ ਨੂੰ ਅੱਗ ਲਗਾਉਣ ਤੋਂ ਬਾਅਦ ਉਹ ਆਪਣੀ ਫਸਲ ਨੂੰ ਵੀ ਅੱਗ ਲਗਾ ਦੇਣਗੇ। ਉਨ੍ਹਾਂ ਨੇ ਰੇਲਵੇ ਟਰੈਕ ਜਾਮ ਕਰਨ ਦੀ ਵੀ ਚਿਤਾਵਨੀ ਦਿੱਤੀ ਹੈ। 

ਇਸ ਰੂਟ ਰਾਹੀਂ ਸਫਰ ਕਰਨ ਵਾਹਨ ਚਾਲਕ :
ਜੇਕਰ ਲੋਕਾਂ ਨੂੰ ਫਗਵਾੜਾ ਨੂੰ ਬਿਨਾਂ ਕਰਾਸ ਕੀਤੇ ਚੰਡੀਗੜ੍ਹ, ਲੁਧਿਆਣਾ ਅਤੇ ਜਲੰਧਰ ਜਾਣਾ ਹੈ ਤਾਂ ਇਸ ਲਈ ਖਾਸ ਰੂਟ ਤਿਆਰ ਕੀਤਾ ਗਿਆ ਹੈ। ਅੰਮ੍ਰਿਤਸਰ, ਜਲੰਧਰ ਤੋਂ ਚੰਡੀਗੜ੍ਹ ਜਾਣ ਵਾਲੇ ਲੋਕ ਵਾਇਆ ਹੁਸ਼ਿਆਰਪੁਰ ਵਲੋਂ ਆ-ਜਾ ਸਕਦੇ ਹਨ। ਜੇਕਰ ਲੋਕਾਂ ਨੂੰ ਲੁਧਿਆਣਾ ਜਾਣਾ ਹੈ ਤਾਂ ਉਹ ਵਾਇਆ ਨਕੋਦਰ, ਮੋਗਾ ਵਲੋਂ ਆ-ਜਾ ਸਕਦੇ ਹਨ ਅਤੇ ਇਸੇ ਤਰਜ 'ਤੇ ਜਲੰਧਰ ਤੋਂ ਆਉਣ-ਜਾਣ ਵਾਲੇ ਲੋਕ ਵਾਇਆ ਨੂਰ-ਮਹਿਲ, ਫਿਲੌਰ ਸੜਕ ਰਾਹੀਂ ਮੇਨ ਨੈਸ਼ਨਲ ਹਾਈਵੇਅ ਨੰਬਰ-1 'ਤੇ ਪਹੁੰਚ ਕੇ ਲੁਧਿਆਣਾ ਅਤੇ ਇਸ ਤੋਂ ਅੱਗੇ ਜਾ ਸਕਦੇ ਹਨ।

cherry

This news is Content Editor cherry