ਗੰਨੇ ਦੀ ਪਿੜਾਈ ਦੇ ਸੀਜ਼ਨ ਤੋਂ ਪਹਿਲਾਂ ਕਿਸਾਨਾਂ ਨੇ ਮਿੱਲਾਂ ਨੂੰ ਬਕਾਇਆ ਭੁਗਤਾਣ ਕਰਨ ਨੂੰ ਕਿਹਾ

09/14/2020 6:29:13 PM

ਜਲੰਧਰ/ਚੰਡੀਗੜ੍ਹ— ਗੰਨੇ ਦੀ ਪਿੜਾਈ ਦੇ ਸੀਜ਼ਨ ਦੀ ਸ਼ੁਰੂਆਤ ਹੋਣ 'ਚ ਸਿਰਫ ਦੋ ਮਹੀਨੇ ਰਹਿੰਦੇ ਹਨ। ਇਸ ਦੀਆਂ ਤਿਆਰੀਆਂ ਵੀ ਕਿਸਾਨਾਂ ਵੱਲੋਂ ਜ਼ੋਰਾਂ-ਸ਼ੋਰਾਂ ਨਾਲ ਕੀਤੀਆਂ ਦਾ ਰਹੀਆਂ ਹਨ ਪਰ ਪੰਜਾਬ ਦੇ ਕਿਸਾਨ ਅਜੇ ਵੀ ਮਿੱਲਾਂ ਵੱਲੋਂ 300 ਕਰੋੜ ਰੁਪਏ ਦਾ ਭੁਗਤਾਣ ਹੋਣ ਦਾ ਇੰਤਜ਼ਾਰ ਕਰ ਰਹੇ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਮਿੱਲਾਂ ਨੇ ਹੁਣ ਤੱਕ ਪੂਰਾ ਭੁਗਤਾਣ ਨਹੀਂ ਕੀਤਾ ਹੈ। ਇਕ ਅੰਗਰੇਜ਼ੀ ਅਖਬਾਰ ਦੇ ਮੁਤਾਬਕ ਕਿਸਾਨਾਂ ਦਾ ਕਹਿਣਾ ਹੈ ਕਿ ਉਹ ਅਜੇ ਵੀ 300 ਕਰੋੜ ਤੋਂ ਵੱਧ ਦੇ ਭੁਗਤਾਣ ਦਾ ਇੰਤਜ਼ਾਰ ਕਰ ਹਨ।

ਸੂਬੇ ਦੇ ਗੰਨਾ ਮਹਿਕਮੇ ਤੋਂ ਹਾਸਲ ਹੋਏ ਅੰਕੜਿਆਂ ਮੁਤਾਬਕ ਪਤਾ ਲੱਗਾ ਹੈ ਕਿ ਸਹਿਕਾਰੀ, ਚੀਨੀ ਮਿੱਲਾਂ ਅਤੇ ਨਿੱਜੀ ਮਿੱਲਾਂ ਵੱਲੋਂ 127 ਕਰੋੜ ਰੁਪਏ ਅਤੇ 205 ਕਰੋੜ ਰੁਪਏ ਮਿਲਾ ਕੇ 332 ਕਰੋੜ ਦੇ ਬਕਾਏ ਦਾ ਭੁਗਤਾਣ ਕੀਤਾ ਜਾਣਾ ਹੈ।

ਪੰਜਾਬ ਦੀਆਂ ਕੁਝ ਚੀਨੀ ਮਿੱਲਾਂ ਨੇ ਬੇਨਤੀ ਕੀਤੀ ਹੈ ਕਿ ਉਹ ਸੂਬਾ ਖੇਤੀ ਮੁੱਲ (ਐੱਸ. ਏ. ਪੀ)-310 ਰੁਪਏ ਪ੍ਰਤੀ ਕੁਇੰਟਲ ਗੰਨੇ ਦਾ ਭੁਗਤਾਣ ਕਰਨ 'ਚ ਸਮਰੱਥ ਨਹੀਂ ਹਨ, ਇਸੇ ਕਰਕੇ ਉਹ ਐੱਫ. ਆਰ. ਪੀ. ਮੁਤਾਬਕ ਭੁਗਤਾਣ ਕਰਨਾ ਚਾਹੁੰਦੇ ਹਨ। ਆਗਾਮੀ ਸੀਜ਼ਨ ਲਈ ਕੇਂਦਰ ਸਰਕਾਰ ਨੇ 285 ਐੱਫ. ਆਰ. ਪੀ. ਪ੍ਰਤੀ ਕੁਇੰਟਲ ਤੈਅ ਕੀਤਾ ਹੈ। ਗੰਨਾ ਕਿਸਾਨਾਂ ਨੇ ਗੰਨੇ ਦੀ ਪਿੜਾਈ ਦੇ ਸੀਜ਼ਨ ਤੋਂ ਪਹਿਲਾਂ ਚੀਨੀ ਮਿੱਲਾਂ ਨੂੰ ਬਕਾਇਆ ਗੰਨਾ ਭੁਗਤਾਣ ਕਰਨ ਨੂੰ ਕਿਹਾ ਹੈ। ਸਰਕਾਰ ਵੀ ਗੰਨਾ ਬਕਾਇਆ ਕਿਸਾਨਾਂ ਨੂੰ ਮਿਲੇ ਇਸ ਨੂੰ ਲੈ ਕੇ ਰੋਜ਼ਾਨਾ ਕੰਮ ਕਰ ਰਹੀ ਹੈ।

shivani attri

This news is Content Editor shivani attri