ਨਹਿਰਬੰਦੀ ਤੋਂ ਤੰਗ ਬਠਿੰਡਾ ਵਾਸੀਆਂ ਨੇ ਕੀਤਾ ਅਨੋਖਾ ਪ੍ਰਦਰਸ਼ਨ (ਵੀਡੀਓ)

12/15/2018 12:53:58 PM

ਬਠਿੰਡਾ, (ਜ.ਬ.)— ਮਹਾਨਗਰ ਵਿਚ ਪਿਛਲੇ ਲੰਬੇ ਸਮੇਂ ਤੋਂ ਚੱਲ ਰਹੀ ਨਹਿਰਬੰਦੀ ਕਾਰਨ ਪੀਣ ਵਾਲੇ ਪਾਣੀ ਦਾ ਸੰਕਟ ਗੰਭੀਰ ਹੋ ਗਿਆ ਹੈ ਤੇ ਲੋਕਾਂ ਨੂੰ ਪ੍ਰਾਪਤ ਪਾਣੀ ਨਹੀਂ ਮਿਲ ਰਿਹਾ। ਇਸ ਤੋਂ ਦੁਖੀ ਹੋ ਕੇ ਲੋਕਾਂ ਨੇ ਸੰਘਰਸ਼ ਕਮੇਟੀ ਦੀ ਅਗਵਾਈ ਵਿਚ ਸੁੱਕੀ ਨਹਿਰ ਵਿਚ ਧਰਨਾ ਦੇ ਕੇ ਗੁੱਸਾ ਕੱਢਿਆ। ਲੋਕ ਖਾਲੀਆਂ ਬਾਲਟੀਆਂ ਤੇ ਹੋਰ ਵਰਤਨ ਲੈ ਕੇ ਨਹਿਰ ਵਿਚ ਉਤਰੇ ਤੇ ਉਥੇ ਹੀ ਰੋਸ ਪ੍ਰਦਰਸ਼ਨ ਕੀਤਾ। ਇਸ ਦੌਰਾਨ ਕਮੇਟੀ ਪ੍ਰਧਾਨ ਵਿਜੇ ਕੁਮਾਰ ਸਾਬਕਾ ਕੌਂਸਲਰ ਨੇ ਬੀਨ ਵਜਾ ਕੇ ਪਾਣੀ ਨੂੰ ਬੁਲਾਉਣ ਦੀ ਕੋਸ਼ਿਸ਼ ਕੀਤੀ। ਇਸ ਮੌਕੇ ਲੋਕਾਂ ਨੇ ਸਰਕਾਰ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਵੀ ਕੀਤੀ। ਇਸ ਦੌਰਾਨ ਵਿਜੇ ਕੁਮਾਰ ਨੇ ਦੱਸਿਆ ਕਿ ਪਿਛਲੇ ਕਰੀਬ 20 ਦਿਨਾਂ ਤੋਂ ਨਹਿਰਬੰਦੀ ਕਾਰਨ ਲੋਕਾਂ ਨੂੰ ਪੀਣ ਦਾ ਪਾਣੀ ਨਹੀਂ ਮਿਲ ਰਿਹਾ।

ਉਨ੍ਹਾਂ ਕਿਹਾ ਕਿ ਗਰਮੀਆਂ ਵਿਚ ਪਾਣੀ ਦੀ ਕਿੱਲਤ ਹੁੰਦੀ ਸੀ ਪਰ ਇਸ ਵਾਰ ਪ੍ਰਸ਼ਾਸਨ ਦੀ ਲਾਪ੍ਰਵਾਹੀ ਕਰ ਕੇ ਲੋਕ ਸਰਦੀਆਂ ਵਿਚ ਵੀ ਪਾਣੀ ਦੀ ਬੂੰਦ-ਬੂੰਦ ਨੂੰ ਤਰਸ ਗਏ ਹਨ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨੂੰ ਚਾਹੀਦਾ ਹੈ ਸੀ ਕਿ ਜੇਕਰ ਨਹਿਰ ਦੀ ਮੁਰੰਮਤ ਆਦਿ ਕਰਨੀ ਹੈ ਤਾਂ ਪਹਿਲਾਂ ਉਨ੍ਹਾਂ ਦਿਨਾਂ ਦੀ ਪਾਣੀ ਦੀ ਸਟੋਰੇਜ ਕੀਤੀ ਜਾਂਦੀ ਹੈ। ਉਨ੍ਹਾਂ ਮੰਗ ਕੀਤੀ ਕਿ ਜਲਦ ਹੀ ਨਹਿਰਬੰਦੀ ਨੂੰ ਤੋੜਿਆ ਜਾਵੇਗਾ ਤੇ ਪਾਣੀ ਦੀ ਸਪਲਾਈ ਸ਼ੁਰੂ ਕਰ ਦਿੱਤੀ ਜਾਵੇਗੀ।

ਕਈ ਇਲਾਕਿਆਂ 'ਚ ਮਚੀ ਹਾਹਾਕਾਰ :
ਸਰਦੀਆਂ ਦੇ ਮੌਸਮ ਵਿਚ ਵੀ ਮਹਾਨਗਰ ਦੇ ਕਈ ਇਲਾਕਿਆਂ ਵਿਚ ਪਾਣੀ ਨੂੰ ਲੈ ਕੇ ਹਾਹਾਕਾਰ ਮਚੀ ਹੋਈ ਹੈ। ਮਹਾਨਗਰ ਵਿਚ ਵੱਖ-ਵੱਖ ਇਲਾਕਿਆਂ ਖਾਸ ਕਰ ਕੇ ਲਾਈਨ ਪਾਰ ਇਲਾਕਿਆਂ ਵਿਚ ਪਿਛਲੇ ਕਈ ਦਿਨਾਂ ਤੋਂ ਪਾਣੀ ਨਹੀਂ ਆ ਰਿਹਾ। ਜਿਨ੍ਹਾਂ ਇਲਾਕਿਆਂ ਵਿਚ ਪਾਣੀ ਦੀ ਸਪਲਾਈ ਹੋ ਰਹੀ ਹੈ ਉਹ ਵੀ ਇੰਨੀ ਘੱਟ ਹੋ ਰਹੀ ਹੈ ਕਿ ਲੋਕਾਂ ਨੂੰ ਉਸਦਾ ਲਾਭ ਨਹੀਂ ਮਿਲ ਰਿਹਾ। ਪਾਣੀ ਪੀਣ ਯੋਗ ਨਾ ਹੋਣ ਦੇ ਬਾਵਜੂਦ ਲੋਕ ਉਸਦਾ ਪ੍ਰਯੋਗ ਕਰਨ ਨੂੰ ਮਜਬੂਰ ਹਨ ਜਿਸ ਕਾਰਨ ਬੀਮਾਰੀਆਂ ਫੈਲਣ ਦਾ ਡਰ ਬਣਿਆ ਹੋਇਆ ਹੈ। ਲੋਕਾਂ ਨੇ ਕਿਹਾ ਕਿ ਜਦੋਂ ਨਗਰ ਨਿਗਮ ਜਾਂ ਪਾਣੀ ਸਪਲਾਈ ਕਰਨ ਵਾਲੀ ਕੰਪਨੀ ਕੋਲ ਪ੍ਰਾਪਤ ਮਾਤਰਾ ਵਿਚ ਪਾਣੀ ਨਹੀਂ ਸੀ ਤਾਂ ਇੰਨੇ ਲੰਬੇ ਸਮੇਂ ਤੱਕ ਨਹਿਰਬੰਦੀ ਕਿਉਂ ਕੀਤੀ ਗਈ?

cherry

This news is Content Editor cherry