ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਨੇ ਕੀਤੀ ਭਾਰਤੀ ਸਟੂਡੈਂਟਸ ਨੂੰ ਇਹ ਅਪੀਲ

03/10/2018 4:54:35 PM

ਨਵਾਂਸ਼ਹਿਰ/ਕੈਨੇਡਾ (ਮਨੋਰੰਜਨ)— ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਨੇ ਭਾਰਤ ਦੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਸਹੀ ਰਸਤੇ ਨਾਲ ਹੀ ਕੈਨੇਡਾ 'ਚ ਪੜ੍ਹਾਈ ਕਰਨ ਲਈ ਆਉਣ। ਇਸ ਦੇ ਨਾਲ ਉਨ੍ਹਾਂ ਨੂੰ ਕੈਨੇਡਾ 'ਚ ਪੂਰਾ ਸਨਮਾਨ ਵੀ ਮਿਲਦਾ ਹੈ ਅਤੇ ਸਮੇਂ-ਸਮੇਂ 'ਤੇ ਉਸ ਦੀ ਤਰੱਕੀ ਦੇ ਵੀ ਚਾਂਸ ਬਣਦੇ ਰਹਿੰਦੇ ਹਨ। ਉਥੇ ਹੀ ਦੂਜੇ ਪਾਸੇ ਗਲਤ ਢੰਗ ਨਾਲ ਕੈਨੇਡਾ 'ਚ ਆਉਣ ਵਾਲੇ ਖੁਦ ਵੀ ਖਰਾਬ ਹੁੰਦੇ ਹਨ ਅਤੇ ਪੰਜਾਬੀਆਂ ਦਾ ਵੀ ਨਾਮ ਖਰਾਬ ਕਰਦੇ ਹਨ। ਹਰਜੀਤ ਸਿੰਘ ਸੱਜਣ ਨਵਾਂਸ਼ਹਿਰ ਨਿਵਾਸੀ ਇਕ ਐੱਨ. ਆਰ. ਆਈ. ਦੇ ਬੇਟੇ ਦੇ ਵਿਆਹ ਸਮਾਰੋਹ 'ਚ ਹਿੱਸਾ ਲੈਣ ਵੈਨਕੂਵਰ ਦੇ ਨਾਨਕਸਰ ਗੁਰੂਦੁਆਰੇ 'ਚ ਆਏ ਹੋਏ ਸਨ। ਉਕਤ ਸ਼ਬਦਾਂ ਦਾ ਪ੍ਰਗਟਾਵਾ ਉਥੇ ਉਨ੍ਹਾਂ ਨੇ ਨਵਾਂਸ਼ਹਿਰ ਤੋਂ ਵਿਆਹ ਸਮਾਰੋਹ 'ਚ ਗਏ ਪੰਜਾਬੀਆਂ ਡਾ. ਸੁਨੀਲ ਸ਼ਰਮਾ( ਲੰਬੜ) ਨਾਲ ਉਨ੍ਹਾਂ ਦੀ ਪਤਨੀ ਮੋਨਿਕਾ ਸ਼ਰਮਾ, ਪੁੱਤਰ ਅਕਸ਼ੇ  ਚੇੜਾ, ਮਨਜੀਤ ਸਿੰਘ, ਸੰਜੂ, ਰਾਜ ਕੁਮਾਰ, ਰਸ਼ਪਾਲ ਚੇਰਾ, ਆਦਿ ਨਾਲ ਗੱਲਬਾਤ ਕਰਦੇ ਹੋਏ ਕਹੇ। ਹਰਜੀਤ ਸਿੰਘ ਸੱਜਣ ਨੇ ਕਿਹਾ ਕਿ ਸਰਕਾਰ ਪੰਜਾਬੀ ਭਾਸ਼ਾ ਅਤੇ ਪੰਜਾਬੀਆਂ ਦੀ ਈਨਾਮਦਾਰੀ ਦੀ ਕਾਇਲ ਹੈ। ਡਾ. ਸੁਨੀਲ ਸ਼ਰਮਾ ਨੇ ਦੱਸਿਆ ਕਿ ਹਰਜੀਤ ਸਿੰਘ ਸੱਜਣ ਸ਼ਹਿਰ ਹੁਸ਼ਿਆਰਪੁਰ ਦੇ ਰਹਿਣ ਵਾਲੇ ਹਨ। ਉਹ ਪੰਜਾਬੀਆਂ ਦੇ ਹਰ ਸਮਾਰੋਹ 'ਚ ਪਹੁੰਚ ਕੇ ਉਨ੍ਹਾਂ ਦੀ ਹੌਂਸਲਾ ਅਫਜ਼ਾਈ ਕਰਦੇ ਹਨ।